ਲੈਪਟੋਸਪਾਇਰੋਸਿਸ ਦਾ ਛਾਇਆ ਕਹਿਰ ! 10ਵੀਂ ਦੇ ਵਿਦਿਆਰਥੀ ਦੀ ਗਈ ਜਾਨ
Saturday, Oct 11, 2025 - 05:11 PM (IST)

ਨੈਸ਼ਨਲ ਡੈਸਕ- ਕੇਰਲ ਸੂਬੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਇੱਕ ਦੱਖਣੀ ਜ਼ਿਲ੍ਹੇ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਲੈਪਟੋਸਪਾਇਰੋਸਿਸ ਦੇ ਲੱਛਣਾਂ ਦਾ ਇਲਾਜ ਕਰਵਾ ਰਹੇ ਇੱਕ ਨੌਜਵਾਨ ਦੀ ਸ਼ਨੀਵਾਰ ਨੂੰ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਲੈਨਨ ਸੀ ਸ਼ਿਆਮ ਵਜੋਂ ਹੋਈ ਹੈ, ਜੋ ਕਿ ਐੱਸ.ਐੱਚ. ਮਾਊਂਟ ਦਾ ਰਹਿਣ ਵਾਲਾ ਸੀ। ਸ਼ਿਆਮ, ਜੋ ਕਿ 10ਵੀਂ ਜਮਾਤ ਦਾ ਵਿਦਿਆਰਥੀ ਸੀ, ਇੱਕ ਫੁੱਟਬਾਲ ਖਿਡਾਰੀ ਵੀ ਸੀ। ਸੂਤਰਾਂ ਨੇ ਦੱਸਿਆ ਕਿ ਸ਼ਿਆਮ ਵਿੱਚ ਲੈਪਟੋਸਪਾਇਰੋਸਿਸ ਦੇ ਲੱਛਣ ਦਿਖਾਈ ਦਿੱਤੇ ਸਨ ਅਤੇ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਲੈਪਟੋਸਪਾਇਰੋਸਿਸ ਇੱਕ ਬੈਕਟੀਰੀਆ ਵਾਲੀ ਬਿਮਾਰੀ ਹੈ ਜਿਸਨੂੰ ਸਥਾਨਕ ਭਾਸ਼ਾ ਵਿੱਚ "ਚੂਹਾ ਬੁਖਾਰ" ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ- ਹੈਵਾਨੀਅਤ ਦੀਆਂ ਹੱਦਾਂ ਪਾਰ ! ਹਵਸ 'ਚ ਅੰਨ੍ਹੇ ਹੋਏ ਬੰਦੇ ਨੇ ਗੂੰਗੀ-ਬੋਲ਼ੀ ਕੁੜੀ ਦੀ ਰੋਲ਼ੀ ਪੱਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e