ਭਾਰਤ ''ਚ ਜਨਵਰੀ ਤੋਂ ਜੂਨ ਤੱਕ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ''ਚ ਹੋਇਆ 106 ਫ਼ੀਸਦੀ ਵਾਧਾ
Wednesday, Aug 30, 2023 - 02:19 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ 'ਚ ਇਸ ਸਾਲ ਜਨਵਰੀ ਤੋਂ ਜੂਨ ਤੱਕ ਆਏ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 106 ਫ਼ੀਸਦੀ ਵੱਧ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਜਨਵਰੀ ਤੋਂ ਜੂਨ 2022 ਦੇ ਮੁਕਾਬਲੇ 2023 'ਚ ਇਸ ਦੌਰਾਨ ਵਿਦੇਸ਼ੀ ਕਰੰਸੀ 'ਚ ਵੀ ਵਾਧਾ ਹੋਇਆ ਹੈ। ਭਾਰਤ ਕੋਰੋਨਾ ਮਹਾਮਾਰੀ ਤੋਂ ਬਾਅਦ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਇਕ ਸੂਤਰ ਨੇ ਕਿਹਾ,''ਭਾਰਤ 'ਚ ਇਸ ਸਾਲ ਜਨਵਰੀ ਤੋਂ ਜੂਨ ਤੱਕ ਆਏ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 43.80 ਲੱਖ ਹੈ ਜੋ 2022 'ਚ ਇਸ ਮਿਆਦ ਦੌਰਾਨ ਆ ਸੈਲਾਨੀਆਂ ਦੀ ਗਿਣਤੀ (21.24 ਲੱਖ) ਤੋਂ 106 ਫ਼ੀਸਦੀ ਵੱਧ ਹੈ।''
ਇਹ ਵੀ ਪੜ੍ਹੋ : ਜੱਦੀ ਪਿੰਡ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 7 ਜੀਆਂ ਦੀ ਮੌਤ
ਸੂਤਰਾਂ ਨੇ ਦੱਸਿਆ ਕਿ ਜਿੱਥੇ ਤੱਕ ਘਰੇਲੂ ਸੈਰ-ਸਪਾਟੇ ਦਾ ਪ੍ਰਸ਼ਨ ਹੈ ਤਾਂ ਇਹ ਅੰਕੜਾ 2021 'ਚ 67.7 ਕਰੋੜ ਸੀ ਅਤੇ 2022 'ਚ ਵੱਧ ਕੇ 173.1 ਕਰੋੜ ਹੋ ਗਿਆ ਹੈ। ਜੰਮੂ ਕਸ਼ਮੀਰ 'ਚ ਸੈਲਾਨੀਆਂ ਦੀ ਗਿਣਤੀ 'ਚ ਵਾਧੇ 'ਤੇ ਅੰਕੜੇ ਸਾਂਝੇ ਕਰਦੇ ਹੋਏ ਸੂਤਰ ਨੇ ਕਿਹਾ ਕਿ 2022 'ਚ ਇਹ ਅੰਕੜਾ 1.8 ਕਰੋੜ ਤੋਂ ਵੱਧ ਸੀ ਜਦੋਂ ਕਿ 2023 'ਚ ਜਨਵਰੀ ਤੋਂ ਜੂਨ ਤੱਕ ਇਹ ਅੰਕੜਾ 1.09 ਕਰੋੜ 'ਤੇ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਰਾਣਸੀ 'ਚ ਕਾਸ਼ੀ ਵਿਸ਼ਵਨਾਥ ਗਲਿਆਰੇ ਦੇ ਨਿਰਮਾਣ ਨਾਲ ਉੱਥੇ ਸੈਰ-ਸਪਾਟੇ ਨੂੰ ਉਤਸ਼ਾਹ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ 'ਚ ਆਪਣੇ 'ਮਨ ਕੀ ਬਾਤ' ਪ੍ਰੋਗਰਾਮ 'ਚ ਕਿਹਾ ਸੀ ਕਿ ਵਾਰਾਣਸੀ 'ਚ ਸੈਲਾਨੀਆਂ ਦੀ ਗਿਣਤੀ 'ਚ ਹਾਲ 'ਚ ਆਇਆ ਉਛਾਲ 'ਸੰਸਕ੍ਰਿਤੀ ਪੁਨਰ ਜਾਗਰਣ' ਨੂੰ ਦਰਸਾਉਂਦਾ ਹੈ। ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਵਰਮਾ ਨੇ ਹਾਲ 'ਚ ਕਿਹਾ ਕਿ ਗਲਿਆਰੇ ਦੇ ਉਦਘਾਟਨ ਦੇ ਬਾਅਦ ਤੋਂ ਕਰੀਬ 10 ਕਰੋੜ ਸ਼ਰਧਾਲੂਆਂ ਨੇ ਮੰਦਰ ਦੇ ਦਰਸ਼ਨ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਦਸੰਬਰ 2021 'ਚ ਇਸ ਗਲਿਆਰੇ ਦਾ ਉਦਘਾਟਨ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8