ਹਰਿਆਣਾ ''ਚ ਕੋਰੋਨਾ ਦੇ 106 ਨਵੇਂ ਮਾਮਲੇ, ਮਰੀਜ਼ਾਂ ਦਾ ਅੰਕੜਾ 14 ਹਜ਼ਾਰ ਤੋਂ ਪਾਰ

Wednesday, Jul 01, 2020 - 06:03 PM (IST)

ਹਰਿਆਣਾ ''ਚ ਕੋਰੋਨਾ ਦੇ 106 ਨਵੇਂ ਮਾਮਲੇ, ਮਰੀਜ਼ਾਂ ਦਾ ਅੰਕੜਾ 14 ਹਜ਼ਾਰ ਤੋਂ ਪਾਰ

ਹਰਿਆਣਾ (ਵਾਰਤਾ)— ਹਰਿਆਣਾ ਵਿਚ ਕੋਰੋਨਾ ਵਾਇਰਸ ਦੇ ਅੱਜ ਭਾਵ ਬੁੱਧਵਾਰ ਨੂੰ 106 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 14,654 ਪਹੁੰਚ ਗਈ ਹੈ। ਉੱਥੇ ਹੀ ਇਨ੍ਹਾਂ 'ਚੋਂ 236 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10,600 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਸੂਬੇ ਵਿਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਹੁਣ 4,358 ਹਨ। 

ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਦੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਜਾਰੀ ਬੁਲੇਟਿਨ ਵਿਚ ਇਹ ਜਾਣਕਾਰੀ ਦਿੱਤੀ ਗਈ। ਸੂਬੇ ਵਿਚ ਕੋਰੋਨਾ ਪਾਜ਼ੇਟਿਵ ਦਰ 5.62 ਫੀਸਦੀ, ਰਿਕਵਰੀ ਦਰ 68.65 ਫੀਸਦੀ, ਜਦਕਿ ਮੌਤ ਦਰ 1.61 ਫੀਸਦੀ ਹੈ। ਸੂਬੇ ਦੇ ਸਾਰੇ 22 ਜ਼ਿਲੇ ਇਸ ਸਮੇਂ ਕੋਰੋਨਾ ਵਾਇਰਸ ਦੀ ਲਪੇਟ 'ਚ ਹਨ। ਗੁਰੂਗ੍ਰਾਮ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਫਰੀਦਾਬਾਦ, ਸੋਨੀਪਤ, ਰੋਹਤਕ, ਅੰਬਾਲਾ, ਪਲਵਲ ਅਤੇ ਕਰਨਾਲ ਜ਼ਿਲ੍ਹਿਆਂ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਇਹ ਵੀ ਪੜ੍ਹੋ:  ਕੋਰੋਨਾ ਦਾ ਕਹਿਰ: ਦੇਸ਼ 'ਚ 24 ਘੰਟਿਆਂ 'ਚ 507 ਮੌਤਾਂ, ਮਰੀਜ਼ਾਂ ਦਾ ਅੰਕੜਾ 5.85 ਲੱਖ ਤੋਂ ਪਾਰ


author

Tanu

Content Editor

Related News