ਦਿੱਲੀ ਨੂੰ ਮਿਲੀਆਂ 105 ਨਵੀਆਂ ਇਲੈਕਟ੍ਰਿਕ ਬੱਸਾਂ, CM ਰੇਖਾ ਗੁਪਤਾ ਨੇ ਦਿਖਾਈ ਹਰੀ ਝੰਡੀ

Friday, Jun 27, 2025 - 02:01 PM (IST)

ਦਿੱਲੀ ਨੂੰ ਮਿਲੀਆਂ 105 ਨਵੀਆਂ ਇਲੈਕਟ੍ਰਿਕ ਬੱਸਾਂ, CM ਰੇਖਾ ਗੁਪਤਾ ਨੇ ਦਿਖਾਈ ਹਰੀ ਝੰਡੀ

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ 105 ਨਵੀਆਂ ਸੰਤਰੀ ਰੰਗ ਦੀਆਂ ਈ.ਵੀ. (ਦਿੱਲੀ ਈ.ਵੀ. ਇੰਟਰ-ਕਨੈਕਟਰ) ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ ਅਤੇ ਨਰੇਲਾ ਵਿੱਚ ਨਵੇਂ ਬਣੇ ਸੈਕਟਰ ਏ-9 ਡਿਪੂ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਨੂੰ ਰਾਸ਼ਟਰੀ ਰਾਜਧਾਨੀ ਲਈ ਸਾਫ਼-ਸੁਥਰੇ ਅਤੇ ਵਧੇਰੇ ਕੁਸ਼ਲ ਜਨਤਕ ਆਵਾਜਾਈ ਵੱਲ ਇੱਕ ਕਦਮ ਦੱਸਿਆ। 

आज नरेला सेक्टर A-9 में 90 दिन में बने अत्याधुनिक बस टर्मिनल का उद्घाटन किया और 100 से ज्यादा नई DEVI बसें दिल्लीवासियों की सेवा में समर्पित कीं। यह परियोजना सिर्फ एक नई सुविधा नहीं, बल्कि दिल्ली को बेहतर, सुरक्षित और समावेशी भविष्य की ओर ले जाने वाला मजबूत कदम है।

नरेला में… pic.twitter.com/KeB30Po48X

— Rekha Gupta (@gupta_rekha) June 27, 2025

ਗੁਪਤਾ ਨੇ ਦਾਅਵਾ ਕੀਤਾ ਕਿ ਡਿਪੂ ਦਾ ਨਿਰਮਾਣ ਸਿਰਫ਼ 90 ਦਿਨਾਂ ਵਿੱਚ ਪੂਰਾ ਹੋ ਗਿਆ ਹੈ ਅਤੇ ਇਹ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੀ ਦਿੱਲੀ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਨੌਂ ਮੀਟਰ ਲੰਬੀਆਂ ਨਵੀਆਂ ਇਲੈਕਟ੍ਰਿਕ ਬੱਸਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦੇ ਹੋਏ, ਗੁਪਤਾ ਨੇ ਕਿਹਾ ਕਿ ਇਹ ਬੱਸਾਂ 'ਏਅਰ ਕੰਡੀਸ਼ਨਿੰਗ', 'ਪੈਨਿਕ ਬਟਨ' ਅਤੇ 'ਰੀਅਲ-ਟਾਈਮ ਮਾਨੀਟਰਿੰਗ' ਸਿਸਟਮ ਨਾਲ ਲੈਸ ਹਨ। 

ਇਹ ਵੀ ਪੜ੍ਹੋ- 'ਜੈ ਹਿੰਦ, ਜੈ ਭਾਰਤ !', ISS ਪਹੁੰਚਦਿਆਂ ਹੀ ਸ਼ੁਭਾਂਸ਼ੂ ਨੇ ਦੇਸ਼ ਵਾਸੀਆਂ ਦੇ ਨਾਂ ਹਿੰਦੀ 'ਚ ਭੇਜਿਆ 'ਖ਼ਾਸ' ਸੰਦੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News