ਜ਼ਾਕਿਰ ਨਾਇਕ ਖਿਲਾਫ NIA ਨੇ ਦਾਇਰ ਕੀਤੀ 1000 ਪੇਜਾਂ ਦੀ ਚਾਰਜਸ਼ੀਟ

Thursday, Oct 26, 2017 - 10:35 PM (IST)

ਜ਼ਾਕਿਰ ਨਾਇਕ ਖਿਲਾਫ NIA ਨੇ ਦਾਇਰ ਕੀਤੀ 1000 ਪੇਜਾਂ ਦੀ ਚਾਰਜਸ਼ੀਟ

ਮੁੰਬਈ— ਵਿਵਾਦਾਂ 'ਚ ਘਿਰੇ ਇਸਲਾਮਿਕ ਸਟੇਟ ਉਪਦੇਸ਼ਕ ਜ਼ਾਕਿਰ ਨਾਇਕ ਖਿਲਾਫ ਰਾਸ਼ਟਰੀ ਜਾਂਚ ਏਜੰਸੀ ਨੇ ਸ਼ਿਕੰਜਾ ਕੱਸ ਦਿੱਤਾ ਹੈ। ਜ਼ਾਕਿਰ ਨਾਇਕ ਖਿਲਾਫ ਐੱਨ.ਆਈ.ਏ. ਨੇ ਮੁੰਬਈ ਦੀ ਵਿਸ਼ੇਸ਼ ਅਦਾਲਤ 'ਚ ਵੀਰਵਾਰ ਨੂੰ ਹਜ਼ਾਰ ਪੇਜਾਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਚਾਰਜਸ਼ੀਟ 'ਚ ਨਾਇਕ 'ਤੇ ਦੇਸ਼ਧਰੋਹ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ।
ਦੇਸ਼ਧਰੋਹ ਦੇ ਨਾਲ ਜ਼ਾਕਿਰ 'ਤੇ ਅੱਤਵਾਦੀ ਬਣਨ ਲਈ ਉਕਸਾਉਣ ਦਾ ਵੀ ਦੋਸ਼ ਹੈ। ਐੱਨ.ਆਈ.ਏ. ਨੇ 18 ਨਵੰਬਰ 2016 ਨੂੰ ਆਪਣੀ ਮੁੰਬਈ ਬ੍ਰਾਂਚ 'ਚ ਜ਼ਾਕਿਰ ਦੇ ਖਿਲਾਫ ਯੂ.ਏ.ਪੀ.ਏ. ਕਾਨੂੰਨ ਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਅਸਲ 'ਚ ਜ਼ਾਕਿਰ ਨਾਇਕ ਜੁਲਾਈ 2016 'ਚ ਬੰਗਲਾਦੇਸ਼ ਦੇ ਢਾਕਾ 'ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਐੱਨ.ਆਈ.ਏ.ਦੇ ਰਾਡਾਰ 'ਤੇ ਆਇਆ ਸੀ। ਹਮਲੇ ਤੋਂ ਬਾਅਦ ਅੱਤਵਾਦੀਆਂ ਨੇ ਕਿਹਾ ਸੀ ਕਿ ਜ਼ਾਕਿਰ ਨਾਇਕ ਦੇ ਭਾਸ਼ਣ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਹ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਨਾਇਕ 1 ਜੁਲਾਈ 2016 ਨੂੰ ਭਾਰਤ ਤੋਂ ਫਰਾਰ ਹੋ ਗਿਆ।
ਜ਼ਾਕਿਰ ਨਾਇਕ ਦੇ ਸੰਗਠਨ ਇਸਲਾਮਿਕ ਰਿਸਰਚ ਫਾਊਂਡੇਸ਼ਨ ਨੂੰ ਪਹਿਲਾਂ ਹੀ ਗ੍ਰਹਿ ਮੰਤਰਾਲੇ ਗੈਰ-ਕਾਨੂੰਨੀ ਐਲਾਨ ਕਰ ਚੁੱਕਾ ਹੈ। ਨਾਲ ਹੀ ਉਸ ਦਾ ਪਾਰਪੋਰਟ ਵੀ ਰੱਦ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਜ਼ਾਕਿਰ ਨਾਇਕ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਉਥੇ ਆਰਥਿਕ ਅਪਰਾਧਾਂ ਦੀ ਜਾਂਚ ਕਰਨ ਵਾਲੀ ਏਜੰਸੀ ਈ.ਡੀ. ਵੀ ਜ਼ਾਕਿਰ ਨਾਇਕ ਦੀ ਸੰਸਥਾ 'ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਮੁੰਬਈ 'ਚ ਨਾਇਕ ਦੀ ਸੰਸਥਾ ਦੇ ਦਫਤਰਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ।


Related News