15 ਅਗਸਤ ਤੋਂ ਪਹਿਲਾਂ ਜੰਮੂ 'ਚ ਸੁਰੱਖਿਆ ਹੋਵੇਗੀ ਸਖਤ, 100 ਕੰਪਨੀਆਂ ਹੋਣਗੀਆਂ ਤਾਇਨਾਤ
Saturday, Jul 27, 2019 - 12:02 AM (IST)

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਆਜਾਦੀ ਦਿਵਸ ਤੋਂ ਪਹਿਲਾਂ ਜੰਮੂ ਕਸ਼ਮੀਰ 'ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖਤ ਕਰਨ ਦਾ ਫੈਸਲਾ ਲਿਆ ਹੈ। ਕਸ਼ਮੀਰ ਘਾਟੀ 'ਚ 15 ਅਗਸਤ ਤੋਂ ਪਹਿਲਾਂ ਸੁਰੱਖਿਆ ਬਲਾਂ ਦੀ 100 ਹੋਰ ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਗ੍ਰਹਿ ਮੰਤਰਾਲਾ ਵੱਲੋਂ ਜਾਰੀ ਬਿਆਨ ਮੁਤਾਬਕ, 'ਸੀ.ਆਰ.ਪੀ.ਐੱਫ. ਦੀ 50, ਬੀ.ਐੱਸ.ਐੱਫ. ਦੀ 10, ਐੱਸ.ਐੱਸ.ਬੀ. ਦੀ 30, ਆਈ.ਟੀ.ਬੀ.ਪੀ. ਦੀ 10 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ।