ਰਿਵਾੜੀ ’ਚ ਨਾਬਾਲਿਗ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ, ਮੁਲਜ਼ਮਾਂ ਨੇ ਵਾਇਰਲ ਕੀਤੀ ਵੀਡੀਓ

Thursday, Jun 10, 2021 - 11:06 AM (IST)

ਰਿਵਾੜੀ ’ਚ ਨਾਬਾਲਿਗ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ, ਮੁਲਜ਼ਮਾਂ ਨੇ ਵਾਇਰਲ ਕੀਤੀ ਵੀਡੀਓ

ਰਿਵਾੜੀ,(ਵਧਵਾ)– ਜ਼ਿਲੇ ’ਚ ਸਮੂਹਿਕ ਜਬਰ-ਜ਼ਨਾਹ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਰਿਵਾੜੀ ਪੂਰੀ ਤਰ੍ਹਾਂ ਸ਼ਰਮਸਾਰ ਹੋ ਗਈ ਹੈ। ਸਕੂਲ ਦੇ ਕੋਲ ਹੀ ਖੇਡ ਰਹੀ 10 ਸਾਲ ਦੀ ਮਾਸੂਮ ਬੱਚੀ ਨਾਲ ਉਸ ਦੀ ਹਮਉਮਰ ਮੁੰਡਿਆਂ ਅਤੇ ਇਕ ਬਾਲਗ ਨੇ ਸਕੂਲ ’ਚ ਲਿਜਾ ਕੇ ਸਮੂਹਿਕ ਜਬਰ-ਜ਼ਨਾਹ ਕੀਤਾ। ਇਨ੍ਹਾਂ ਹੀ ਨਹੀਂ ਉਨ੍ਹਾਂ ਇਸ ਘਟਨਾ ਦੀ ਵੀਡੀਓ ਵੀ ਬਣਾ ਲਈ। 24 ਮਈ ਨੂੰ ਵਾਪਰੀ ਇਸ ਘਟਨਾ ਦੀ ਜਾਣਕਾਰੀ ਬੱਚੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀ ਦਿੱਤੀ ਪਰ ਇਸ ਦੀ ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਸ਼ਿਕਾਇਤ ਕੀਤੀ। ਸ਼ਿਕਾਇਤ ਮਿਲਣ ’ਤੇ ਪੁਲਸ ਨੇ ਇਕ ਬਾਲਗ ਅਤੇ 5 ਨਾਬਾਲਗਾਂ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ– ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਦੇ ਫੇਫੜਿਆਂ ਅਤੇ ਪੇਟ ਤਕ ਪੁੱਜਾ ਬਲੈਕ ਫੰਗਸ

ਪੁਲਸ ਮੁਤਾਬਿਕ 24 ਮਈ ਨੂੰ ਰਿਵਾੜੀ ਜ਼ਿਲੇ ਦੇ ਇਕ ਪਿੰਡ ’ਚ 5ਵੀਂ ਜਮਾਤ ’ਚ ਪੜ੍ਹਣ ਵਾਲੀ ਬੱਚੀ ਸਕੂਲ ਦੇ ਕੋਲ ਹੀ ਖੇਡ ਰਹੀ ਸੀ। ਉਸ ਦੇ ਨਾਲ ਹੀ ਪਰਿਵਾਰ ਦੇ ਦੋ-ਤਿੰਨ ਹੋਰ ਬੱਚੇ ਵੀ ਖੇਡ ਰਹੇ ਸਨ। ਇਨ੍ਹਾਂ ਬੱਚਿਆਂ ਦੇ ਨਾਲ ਹੀ ਬਾਲਗ ਮੁਲਜ਼ਮ ਮਾਸੂਮ ਬੱਚੀ ਨੂੰ ਨਾਲ ਲੱਗਦੇ ਸਰਕਾਰੀ ਸਕੂਲ ਦੀ ਇਮਾਰਤ ਅੰਦਰ ਲੈ ਗਿਆ। ਲਾਕਡਾਊਨ ਕਾਰਨ ਸਕੂਲ ਬੰਦ ਸੀ। ਉਥੇ ਬਾਲਗ ਅਤੇ ਹੋਰਨਾਂ ਨਾਬਾਲਗਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਅਤੇ ਘਟਨਾ ਦੀ ਵੀਡੀਓ ਬਣਾ ਲਈ। ਇਸ ਪੂਰੀ ਸਾਜਿਸ਼ ਪਿਛੇ ਬਾਲਗ ਮੁਲਜ਼ਮ ਦਾ ਹੱਥ ਦੱਸਿਆ ਜਾਂਦਾ ਹੈ।


author

Rakesh

Content Editor

Related News