ਕਸ਼ਮੀਰ ਦੀ 10 ਸਾਲਾ ਅਕਸਾ ਸੋਸ਼ਲ ਮੀਡੀਆ ''ਤੇ ਮਚਾ ਰਹੀ ਹੈ ਧੂਮ, ਬਣਨਾ ਚਾਹੁੰਦੀ ਹੈ IAS ਅਧਿਕਾਰੀ

Friday, Oct 21, 2022 - 11:38 AM (IST)

ਕਸ਼ਮੀਰ ਦੀ 10 ਸਾਲਾ ਅਕਸਾ ਸੋਸ਼ਲ ਮੀਡੀਆ ''ਤੇ ਮਚਾ ਰਹੀ ਹੈ ਧੂਮ, ਬਣਨਾ ਚਾਹੁੰਦੀ ਹੈ IAS ਅਧਿਕਾਰੀ

ਬਾਰਾਮੂਲਾ- ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਸ਼ਹਿਰ ਦੀ 5ਵੀਂ ਜਮਾਤ ਦੀ ਵਿਦਿਆਰਥਣ ਅਕਸਾ ਮਸਰਤ ਇਕ ਸੋਸ਼ਲ ਮੀਡੀਆ ਪ੍ਰਭਾਵਕ ਹੈ, ਜੋ ਸੋਸ਼ਲ ਮੀਡੀਆ 'ਤੇ ਬੁਨਿਆਦੀ ਮੁੱਦਿਆਂ ਨੂੰ ਉਜਾਗਰ ਕਰਦੀ ਹੈ। ਕਸ਼ਮੀਰ ਦੀ 10 ਸਾਲਾ ਇਕ ਕੁੜੀ ਆਪਣੇ ਯੂ-ਟਿਊਬ ਵੀਡੀਓ ਨਾਲ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀ ਹੈ। ਸ਼ਾਹ ਰਸੂਲ ਮੈਮੋਰੀਅਲ ਵੇਲਕਿਨ ਸੋਪੋਰ ਦੀ ਵਿਦਿਆਰਥਣ ਅਕਸਾ ਮਸਰਤ ਨੂੰ ਕਸ਼ਮੀਰ ਘਾਟੀ ਦੀ ਸਭ ਤੋਂ ਘੱਟ ਉਮਰ ਦੀ ਸੋਸ਼ਲ ਮੀਡੀਆ ਪ੍ਰਭਾਵਕ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਉਸ ਨੇ ਆਪਣੇ ਵੀਡੀਓਜ਼ ਨਾਲ ਲੱਖਾਂ ਲੋਕਾਂ ਨੂੰ ਮੰਤਰਮੁਗਧ ਕੀਤਾ ਹੈ। ਅਕਸਾ ਨਿਯਮਿਤ ਰੂਪ ਨਾਲ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ  'What Aqsa Says' ਨਾਮ ਦੇ ਵੀਡੀਓ ਪੋਸਟ ਕਰਦੀ ਹੈ। 

ਯੂ-ਟਿਊਬ 'ਤੇ ਉਸ ਦੇ 2800 ਤੋਂ ਜ਼ਿਆਦਾ ਸਬਸਕ੍ਰਾਈਬਰ ਹਨ, ਜਦੋਂ ਕਿ ਫੇਸਬੁੱਕ 'ਤੇ ਉਸ ਦੇ 58 ਹਜ਼ਾਰ ਤੋਂ ਜ਼ਿਆਦਾ ਫੋਲੋਅਰਜ਼ ਹਨ। ਵੀਡੀਓ 'ਚ ਅਕਸਾ, ਆਪਣੇ ਗ੍ਰਹਿ ਰਾਜ ਦੀ ਕੁਦਰਤੀ ਸੁੰਦਰਤਾ ਬਾਰੇ ਬੋਲਦੀ ਹੈ ਅਤੇ ਆਪਣੇ ਭਾਈਚਾਰੇ 'ਚ ਸਮੱਸਿਆਵਾਂ ਵੱਲ ਧਿਆਨ ਆਕਰਸ਼ਿਤ ਕਰਨ ਲਈ ਆਪਣੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੀ ਹੈ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਅਕਸਾ ਨੇ ਕਿਹਾ ਕਿ ਜਿੱਥੇ ਤੱਕ ਵੀਡੀਓ ਦੀ ਗੱਲ ਹੈ ਤਾਂ ਉਹ ਆਪਣੇ ਮਾਮਾ ਨਾਲ ਕਾਫ਼ੀ ਸਮਾਂ ਬਿਤਾਉਂਦੀ ਸੀ ਅਤੇ ਕੈਮਰੇ ਵੱਲ ਉਨ੍ਹਾਂ ਦਾ ਝੁਕਾਅ ਹੋ ਗਿਆ ਅਤੇ ਵੀਡੀਓ ਬਣਾਉਣ ਲੱਗੀ।'' ਉਸ ਨੇ ਕਿਹਾ,''ਮੇਰੇ ਮਾਮਾ ਮੇਰੇ ਰੋਲ ਮਾਡਲ ਹਨ। ਜਦੋਂ ਮੈਂ 6 ਸਾਲ ਦੀ ਸੀ, ਉਦੋਂ ਮੈਂ ਕਸ਼ਮੀਰ ਘਾਟੀ 'ਚ ਸਰਦੀਆਂ ਦੇ ਸਭ ਤੋਂ ਕਠੋਰ ਮੌਸਮ ਮਿਰਚ ਕਲਾਂ 'ਤੇ ਆਪਣਾ ਪਹਿਲਾ ਵੀਡੀਓ ਬਣਾਇਆ ਸੀ।'' ਉਸ ਨੇ ਅੱਗੇ ਕਿਹਾ ਕਿ ਉਸ ਸਮਾਜਿਕ ਮੁੱਦਿਆਂ ਜਿਵੇਂ ਕੁੱਤੇ ਦੇ ਖਤਰੇ, ਟਰੈਫਿਕ ਜਾਮ ਅਤੇ ਸੋਪੋਰ ਦੇ ਟੁੱਟੇ ਪੁਲ 'ਤੇ ਹੋਰ ਵੀਡੀਓ ਅਤੇ ਕੀਮਤਾਂ 'ਚ ਵਾਧੇ 'ਤੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਅਕਸਾ ਨੇ ਕਿਹਾ ਕਿ ਇਸ 'ਚ ਉਸ ਦੀ ਮਾਂ ਉਸ ਦਾ ਪੂਰਾ ਸਾਥ ਦਿੰਦੀ ਹੈ। ਅਕਸਾ ਇਕ ਆਈ.ਏ.ਐੱਸ. ਅਧਿਕਾਰੀ ਬਣਨਾ ਚਾਹੁੰਦੀ ਹੈ ਅਤੇ ਉਸ ਦਾ ਨੌਜਵਾਨਾ ਅਤੇ ਉਨ੍ਹਾਂ ਦੇ ਮਾਤਾ-ਪਿਤਾ ਲਈ ਸੰਦੇਸ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਦਿਖਾਉਣ 'ਚ ਮਦਦ ਕਰਨ।


author

DIsha

Content Editor

Related News