ਮੇਘਾਲਿਆ ''ਚ ਹੜ੍ਹ ਕਾਰਨ ਇਕੋਂ ਪਰਿਵਾਰ ਦੇ 7 ਜੀਆਂ ਸਣੇ 10 ਲੋਕਾਂ ਦੀ ਮੌਤ

Sunday, Oct 06, 2024 - 01:09 AM (IST)

ਮੇਘਾਲਿਆ ''ਚ ਹੜ੍ਹ ਕਾਰਨ ਇਕੋਂ ਪਰਿਵਾਰ ਦੇ 7 ਜੀਆਂ ਸਣੇ 10 ਲੋਕਾਂ ਦੀ ਮੌਤ

ਸ਼ਿਲਾਂਗ — ਮੇਘਾਲਿਆ ਦੇ ਦੱਖਣੀ ਗਾਰੋ ਪਹਾੜੀ ਜ਼ਿਲ੍ਹੇ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ 'ਚ ਇਕ ਪਰਿਵਾਰ ਦੇ 7 ਮੈਂਬਰਾਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜ਼ਿਲ੍ਹੇ ਦੇ ਗਾਸੁਆਪਾਰਾ ਇਲਾਕੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਗਾਰੋ ਪਹਾੜੀਆਂ ਦੇ ਪੰਜ ਜ਼ਿਲ੍ਹਿਆਂ ਦੀ ਸਥਿਤੀ ਬਾਰੇ ਸਮੀਖਿਆ ਮੀਟਿੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਜਾਨ-ਮਾਲ ਦੇ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਗਮਾ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦੇ ਵੀ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਪ੍ਰਭਾਵਤ ਖੇਤਰਾਂ ਵਿੱਚ ਬਚਾਅ ਕਾਰਜਾਂ ਲਈ ਰਾਸ਼ਟਰੀ ਆਫ਼ਤ ਜਵਾਬ ਬਲ (ਐਨ.ਡੀ.ਆਰ.ਐਫ.) ਅਤੇ ਰਾਜ ਆਫ਼ਤ ਜਵਾਬ ਬਲ (ਐਸਡੀਆਰਐਫ) ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।


author

Inder Prajapati

Content Editor

Related News