ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਹੋਏ 10 ਮਨੁੱਖੀ ਤਸਕਰ, ਕਬਜੇ ਤੋਂ 14 ਬੱਚਿਆਂ ਨੂੰ ਛੁਡਾਇਆ

09/09/2020 7:57:12 PM

ਨਵੀਂ ਦਿੱਲੀ - ਦਿੱਲੀ ਪੁਲਸ ਨੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ 10 ਮਨੁੱਖੀ ਤਸਕਰਾਂ ਨੂੰ ਹਿਰਾਸਤ 'ਚ ਲੈਂਦੇ ਹੋਏ ਉਨ੍ਹਾਂ ਦੇ ਕਬਜੇ ਤੋਂ 14 ਬੱਚਿਆਂ ਨੂੰ ਬਚਾ ਲਿਆ ਹੈ। ਇਹ ਘਟਨਾ 7 ਸਤੰਬਰ ਦੀ ਹੈ। 14 ਬੱਚਿਆਂ 'ਚ ਸਾਰੇ 12-14 ਸਾਲ ਦੀ ਉਮਰ ਦੇ ਹਨ।

ਇਨ੍ਹਾਂ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਛੁਡਾਏ ਗਏ ਬੱਚਿਆਂ ਨੂੰ ਲਾਜਪਤ ਨਗਰ  ਦੇ ਇਕਾਂਤਵਾਸ ਸੈਂਟਰ 'ਚ ਭੇਜ ਦਿੱਤਾ ਗਿਆ। ਪੁਲਸ ਅੱਗੇ ਦੀ ਜਾਂਚ ਕਰ ਰਹੀ ਹੈ। ਛੁਡਾਏ ਗਏ ਬੱਚੇ ਬਿਹਾਰ ਦੇ ਵੱਖ-ਵੱਖ ਹਿੱਸਿਆਂ ਤੋਂ ਲਿਆਏ ਗਏ ਸਨ ਅਤੇ ਇਨ੍ਹਾਂ ਨੂੰ ਦਿੱਲੀ, ਹਰਿਆਣਾ ਅਤੇ ਪੰਜਾਬ ਦੀਆਂ ਕਈ ਫੈਕਟਰੀਆਂ 'ਚ ਮਜ਼ਦੂਰੀ ਕਰਵਾਉਣ ਲਈ ਲਿਜਾਇਆ ਜਾ ਜਾ ਰਿਹਾ ਸੀ।


Inder Prajapati

Content Editor

Related News