ਪ੍ਰਦੂਸ਼ਣ ਕਾਰਨ ਸਮੇਂ ਤੋਂ ਪਹਿਲਾਂ 37 ਹਫਤਿਆਂ ’ਚ ਹੀ ਜਨਮ ਲੈ ਰਹੇ ਹਨ 10 ਫੀਸਦੀ ਬੱਚੇ
Friday, Aug 08, 2025 - 11:36 PM (IST)

ਨਵੀਂ ਦਿੱਲੀ (ਨਵੋਦਿਆ ਟਾਈਮਜ਼)-ਹਵਾ ਦੇ ਪ੍ਰਦੂਸ਼ਣ ਕਾਰਨ ਗਰਭਵਤੀ ਔਰਤਾਂ ਦੇ ਨਾਲ ਹੀ ਉਨ੍ਹਾਂ ਦੇ ਭਰੂਣ ਦੀ ਸਿਹਤ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਸ ਕਾਰਨ ਗਰਭਵਤੀ ਔਰਤਾਂ ਦੇ ਬੀ. ਪੀ. ’ਚ ਵਾਧਾ ਹੋ ਰਿਹਾ ਹੈ। 10 ਫੀਸਦੀ ਬੱਚਿਆਂ ਦਾ ਜਨਮ 37 ਹਫਤਿਆਂ ’ਚ ਹੀ ਹੋ ਰਿਹਾ ਹੈ। ਇਹ ਜਾਣਕਾਰੀ ਹਮਦਰਦ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦੇ ਇਕ ਸਰਵੇਖਣ ਤੋਂ ਸਾਹਮਣੇ ਆਈ ਹੈ। ਇਸ ਨੂੰ ਔਰਤਾਂ ਦੇ ਰੋਗ ਬਾਰੇ ਵਿਭਾਗ ਦੀ ਡਾਕਟਰ ਅਰੁਣਾ ਨਿਗਮ ਦੀ ਅਗਵਾਈ ’ਚ ਡਾਕਟਰ ਨੇਹਾ ਭਾਰਦਵਾਜ ਨੇ ਸੰਪੰਨ ਕੀਤਾ। ਸਰਵੇਖਣ ਦੌਰਾਨ ਪਤਾ ਲੱਗਾ ਕਿ ਹਵਾ ਦਾ ਪ੍ਰਦੂਸ਼ਣ ਜਨਮ ਲੈਣ ਵਾਲੇ ਬੱਚੇ ਅਤੇ ਮਾਂ ਦੋਹਾਂ ਦੀ ਸਿਹਤ ’ਤੇ ਮਾੜਾ ਅਸਰ ਪਾਉਂਦਾ ਹੈ। ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਨੂੰ ਸਾਹ ਲੈਣ ’ਚ ਵੀ ਮੁਸ਼ਕਿਲ ਆਉਂਦੀ ਹੈ।