ਹਰਿਆਣਾ ’ਚ ਇਕ ਟਨ ਗਾਂਜਾ ਬਰਾਮਦ
Tuesday, Jan 28, 2020 - 11:32 AM (IST)

ਚੰਡੀਗੜ੍ਹ—ਹਰਿਆਣਾ ਪੁਲਸ ਨੇ ਸੋਮਵਾਰ ਨੂੰ ਝੱਜਰ ਜ਼ਿਲੇ 'ਚ ਇਕ ਵਾਹਨ 'ਚੋਂ ਇਕ ਟਨ ਗਾਂਜਾ ਬਰਾਮਦ ਕੀਤਾ, ਜਿਸਦੀ ਕੀਮਤ 1.25 ਕਰੋੜ ਰੁਪਏ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਹਿਸਾਰ ਦੇ ਸੁਰਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਜ਼ਬਤ ਕੀਤਾ ਗਿਆ ਗਾਂਜਾ ਓਡਿਸ਼ਾ ਤੋਂ ਹਿਸਾਰ ਭੇਜਿਆ ਜਾ ਰਿਹਾ ਸੀ।