‘ਗ੍ਰੇਟ ਨਿਕੋਬਾਰ ਪ੍ਰਾਜੈਕਟ’ ਭਾਰਤ ਦੇ ਵਪਾਰ ਨੂੰ ਕਈ ਗੁਣਾ ਵਧਾਏਗਾ : ਸ਼ਾਹ

Monday, Oct 27, 2025 - 11:25 PM (IST)

‘ਗ੍ਰੇਟ ਨਿਕੋਬਾਰ ਪ੍ਰਾਜੈਕਟ’ ਭਾਰਤ ਦੇ ਵਪਾਰ ਨੂੰ ਕਈ ਗੁਣਾ ਵਧਾਏਗਾ : ਸ਼ਾਹ

ਮੁੰਬਈ- ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ 5 ਬਿਲੀਅਨ ਡਾਲਰ ਦਾ ‘ਗ੍ਰੇਟ ਨਿਕੋਬਾਰ ਆਈਲੈਂਡ ਡਿਵੈਲਪਮੈਂਟ ਪ੍ਰਾਜੈਕਟ’ ਦੇਸ਼ ਦੇ ਸਮੁੰਦਰੀ ਵਪਾਰ ਨੂੰ ਕਈ ਗੁਣਾ ਵਧਾਏਗਾ।ਸੋਮਵਾਰ ਇੱਥੇ ‘ਇੰਡੀਆ ਮੈਰੀਟਾਈਮ ਵੀਕ’ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਭਾਰਤ ਕੋਲ ਲੋਕਰਾਜੀ ਸਥਿਰਤਾ ਤੇ ਸਮੁੰਦਰੀ ਫੌਜ ਦੀ ਸਮਰੱਥਾ ਹੈ। ਇਸ ਨੇ ਇੰਡੋ-ਪੈਸੀਫਿਕ ਤੇ ਗਲੋਬਲ ਸਾਊਥ ਵਿਚਾਲੇ ਪਾੜੇ ਨੂੰ ਪੂਰਾ ਕੀਤਾ ਹੈ।

ਭਾਰਤ ਨੇ 2021 ’ਚ ਇਸ ਅਹਿਮ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਤੇ ਨਿਰਮਾਣ ਸ਼ੁਰੂ ਕੀਤਾ ਸੀ, ਜਿਸ ਦਾ ਮੰਤਵ ਬੰਗਾਲ ਦੀ ਖਾੜੀ ’ਚ ਇਸ ਟਾਪੂ ਨੂੰ ਬਦਲਣਾ ਸੀ। ਮੁਕਾਬਲੇ ਦੀ ਬਜਾਏ ਸਹਿਯੋਗ ’ਚ ਭਾਰਤ ਦੇ ਭਰੋਸੇ ’ਤੇ ਜ਼ੋਰ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਸਮੁੰਦਰੀ ਖੇਤਰ ’ਚ 10 ਲੱਖ ਕਰੋੜ ਰੁਪਏ ਦੇ ਮੌਕੇ ਹਨ।ਉਨ੍ਹਾਂ ਕਿਹਾ ਕਿ ਦੇਸ਼ ਦਾ ਮੰਤਵ ਜਹਾਜ਼ ਨਿਰਮਾਣ ਦੇ ਖੇਤਰ ’ਚ ਚੋਟੀ ਦੇ 5 ਦੇਸ਼ਾਂ ’ਚ ਸ਼ਾਮਲ ਹੋਣਾ ਤੇ ਬੰਦਰਗਾਹਾਂ ਨੂੰ ਵਿਕਸਤ ਕਰ ਕੇ ਕਾਰਗੋ ਹੈਂਡਲਿੰਗ ਸਮਰੱਥਾ ਨੂੰ ਤਿੰਨ ਗੁਣਾ ਤੱਕ ਵਧਾ ਕੇ 10,000 ਐੱਮ. ਐੱਮ. ਟੀ. ਪੀ. ਏ. ਕਰਨਾ ਹੈ।


author

Hardeep Kumar

Content Editor

Related News