ਭਿਆਨਕ ਚੱਕਰਵਾਤੀ ਤੂਫਾਨ ''ਚ ਤਬਦੀਲ ਹੋਇਆ ''ਅਮਫਾਨ''

05/19/2020 11:10:04 PM

ਕੋਲਕਾਤਾ/ਭੁਵਨੇਸ਼ਵਰ/ਨਵੀਂ ਦਿੱਲੀ (ਭਾਸ਼ਾ)— ਚੱਕਰਵਾਤੀ 'ਅਮਫਾਨ' ਪੱਛਮੀ ਬੰਗਾਲ ਤੇ ਓਡਿਸ਼ਾ 'ਚ ਭਾਰਤੀ ਤਟਾਂ ਵੱਲ ਵੱਧਣ ਦੇ ਨਾਲ ਹੀ ਪੱਛਮੀ-ਮੱਧ ਬੰਗਾਲ ਦੀ ਖਾੜੀ ਦੇ ਉੱਪਰ ਮੰਗਲਵਾਰ ਨੂੰ ਕਮਜ਼ੋਰ ਹੋ ਕੇ 'ਬਹੁਤ ਭਿਆਨਕ ਚੱਕਰਵਾਤੀ ਤੂਫਾਨ' 'ਚ ਤਬਦੀਲ ਹੋ ਗਿਆ। ਤੂਫਾਨ ਦੇ ਚੱਲਦੇ ਪੱਛਮੀ ਬੰਗਾਲ ਸਰਕਾਰ ਨੇ ਟਾਸਕ ਫੋਰਸ ਬਣਾ ਕੇ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਦੋਵੇਂ ਸੂਬੇ ਹਾਈ ਅਲਰਟ 'ਤੇ ਹਨ ਕਿਉਂਕਿ ਚੱਕਰਵਾਤ ਦੇ ਚੱਲਦੇ ਤੇਜ਼ ਰਫਤਾਰ ਹਵਾਵਾਂ ਚੱਲ ਰਹੀਆਂ ਹਨ ਤੇ ਓਡਿਸ਼ਾ ਦੇ ਕਈ ਖੇਤਰਾਂ 'ਚ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੇ ਦੱਖਣ-ਦੱਖਣ ਪੱਛਮੀ ਦੀਘਾ ਤੋਂ 670 ਕਿਲੋਮੀਟਰ ਦੂਰ ਸਥਿਤ ਇਹ ਤੂਫਾਨ ਉੱਤਰ ਪੱਛਮੀ ਬੰਗਾਲ ਦੀ ਖਾੜੀ  ਦੇ ਕੋਲ ਉੱਤਰ-ਉੱਤਰ ਪੂਰਵ ਦਿਸ਼ਾ ਵੱਲ ਵੱਧੇਗਾ ਤੇ ਬੁੱਧਵਾਰ ਦੁਪਹਿਰ ਜਾਂ ਸ਼ਾਮ ਨੂੰ ਭਿਆਨਕ ਹੋਵੇਗਾ।
ਸ਼ਾਹ ਨੇ ਮਮਤਾ ਅਤੇ ਪਟਨਾਇਕਨ ਨਾਲ ਗੱਲਬਾਤ ਕੀਤੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਾਮਤਾ ਬੈਨਰਜੀ ਅਤੇ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਹਾਚੱਕਰਵਾਤ 'ਅਮਫਾਨ' ਨਾਲ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਹਰਸੰਭਵ ਮਦਦ ਦਾ ਭਰੋਸਾ ਦਿੱਤਾ। ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਅਗਵਾਈ ਵਾਲੀ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨ.ਸੀ.ਐੱਮ.ਸੀ.) ਨੇ ਵੀ ਹਾਲਾਤ ਦੀ ਸਮੀਖਿਆ ਬੈਠਕ ਕੀਤੀ।
ਚੱਕਰਵਾਤੀ ਤੂਫਾਨ ਦਾ ਰੂਪ ਲੈ ਕੇ ਪੱਛਮੀ ਬੰਗਾਲ-ਬੰਗਲਾਦੇਸ਼ ਦੇ ਤਟਾਂ ਨਾਲ ਟਕਰਾਏਗਾ
ਭਾਰਤ ਮੌਸਮ ਵਿਗਿਆਨ ਵਿਭਾਗ ਦੇ ਬੁਲੇਟਿਨ 'ਚ ਕਿਹਾ ਗਿਆ ਕਿ ਚੱਕਰਵਾਤ ਓਡਿਸ਼ਾ ਦੇ ਪਾਰਾਦੀਪ ਤੋਂ ਲੱਗਭਗ 520 ਕਿਲੋਮੀਟਰ ਦੱਖਣ 'ਚ ਅਤੇ ਪੱਛਮੀ ਬੰਗਾਲ ਦੇ ਦੀਘਾ ਤੋਂ 670 ਕਿਲੋਮੀਟਰ ਦੱਖਣ-ਦੱਖਣੀ ਪੱਛਮ ਵਿਚ ਪੱਛਮੀ-ਮੱਧ ਬੰਗਾਲ ਦੀ ਖਾੜੀ ਦੇ ਉਪਰ ਕੇਂਦਰਿਤ ਹੈ। ਇਹ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਉੱਤਰ-ਉੱਤਰੀ ਪੱਛਮੀ ਦਿਸ਼ਾ ਵੱਲ ਵੱਧ ਰਿਹਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਲਗਭਗ 3 ਲੱਖ ਲੋਕਾਂ ਨੂੰ ਸੂਬੇ ਦੇ ਤਟੀ ਖੇਤਰਾਂ ਤੋਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਚੱਕਰਵਾਤ ਆਸ਼ਰਮ ਕੇਂਦਰਾਂ 'ਚ ਭੇਜਿਆ ਗਿਆ ਹੈ। ਅਧਿਕਾਰੀ ਹਾਲਾਂਕਿ ਜਾਣਦੇ ਹਨ ਕਿ ਉਨ੍ਹਾਂ ਨੂੰ ਸੂਬੇ ਦੇ ਇਨ੍ਹਾਂ ਆਸ਼ਰਮ ਕੇਂਦਰਾਂ 'ਚ ਭੌਤਿਕ ਦੂਰੀ ਦੇ ਨਿਯਮ ਦਾ ਪਾਲਨ ਕਰਵਾਉਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
 


Gurdeep Singh

Content Editor

Related News