ਕ੍ਰਿਕਟਰ ਹਰਮਨਪ੍ਰੀਤ ਦੇ ਘਰ ਨੂੰ ਜਾਂਦੀ ਸੜਕ ਦੇ ਉਦਘਾਟਨ ਮੌਕੇ ਵਿਧਾਇਕਾ ਅਤੇ ਮੇਅਰ ਧੜਾ ‘ਆਹਮੋ-ਸਾਹਮਣੇ’

Thursday, Oct 20, 2022 - 01:23 PM (IST)

ਕ੍ਰਿਕਟਰ ਹਰਮਨਪ੍ਰੀਤ ਦੇ ਘਰ ਨੂੰ ਜਾਂਦੀ ਸੜਕ ਦੇ ਉਦਘਾਟਨ ਮੌਕੇ ਵਿਧਾਇਕਾ ਅਤੇ ਮੇਅਰ ਧੜਾ ‘ਆਹਮੋ-ਸਾਹਮਣੇ’

ਮੋਗਾ (ਗੋਪੀ ਰਾਊਕੇ, ਬਿੰਦਾ) : ਪਿਆਰ ਅਤੇ ਸਿਆਸਤ ਵਿਚ ਕਦੋਂ ਕੀ ਹੋ ਜਾਵੇ ਕਿਸੇ ਨੂੰ ਪਤਾ ਨਹੀਂ ਹੁੰਦਾ ਅਤੇ ਇਸੇ ਕਰ ਕੇ ਤਾਂ ਕਿਹਾ ਜਾਂਦਾ ਹੈ ਕਿ ਸਿਆਸਤ ਵਿਚ ਨਾ ਤਾਂ ਕੋਈ ਪੱਕਾ ਦੁਸ਼ਮਣ ਹੁੰਦਾ ਹੈ ਅਤੇ ਨਾ ਹੀ ਦੋਸਤ। ਸਮੇਂ ਅਤੇ ਹਾਲਾਤ ਅਨੁਸਾਰ ਸਭ ਬਦਲਦਾ ਰਹਿੰਦਾ ਹੈ। ਅਜਿਹਾ ਹੀ ਕੁਝ ਨਗਰ ਨਿਗਮ ਮੋਗਾ ’ਚ ਵੇਖਣ ਨੂੰ ਮਿਲ ਰਿਹਾ ਹੈ, ਜਿਸ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਸਭ ਕੁਝ ਬਦਲ ਗਿਆ ਹੈ।

ਇਹ ਵੀ ਪੜ੍ਹੋ - ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਸੁਧਾਰ ਲਈ ਪੰਜਾਬ ਸਰਕਾਰ ਨੇ ਲੱਭਿਆ ਨਵਾਂ ਰਾਹ 

ਵਿਧਾਨ ਸਭਾ ਚੋਣਾਂ ਮਗਰੋਂ ਇਕ ਦੂਜੇ ਦੇ ਸਿਆਸੀ ਵਿਰੋਧੀ ਰਹੇ ਕਾਂਗਰਸੀ ਅਤੇ ਅਕਾਲੀ ਕੌਂਸਲਰ ਅੱਜ ਜਿੱਥੇ ਇੱਕਸੁਰ ਹਨ, ਉੱਥੇ ਹੀ ਕਾਂਗਰਸ ਅਤੇ ਅਕਾਲੀ ਦਲ ਦਾ ਸਾਥ ਛੱਡਣ ਵਾਲੇ 'ਆਪ' ਦੇ ਹੱਕ ਵਿਚ ਖੜ੍ਹੇ ਦਿਖਾਈ ਦੇ ਰਹੇ ਹਨ, ਹਾਲੇ ਦੋ ਦਿਨ ਪਹਿਲਾਂ ਹੀ ਨਗਰ ਨਿਗਮ ਮੋਗਾ ਵਿਚ ਮੁਲਾਜ਼ਮਾਂ ਦੇ ਪੱਕੇ ਹੋਣ ਦੇ ਵਿਧਾਇਕਾ ਡਾ. ਅਮਨਦੀਪ ਅਰੋੜਾ ਅਤੇ ਮੇਅਰ ਨਿਤਿਕਾ ਭੱਲਾ ਵੱਲੋਂ ਦੋ ਸਮਾਗਮ ਕੀਤੇ ਗਏ ਸਨ ਅਤੇ ਬੀਤੇ ਦਿਨ ਮੁੜ ਵਾਰਡ ਨੰਬਰ 49 ਵਿਕਾਸ ਕਾਰਜ਼ਾਂ ਦੇ ਉਦਘਾਟਨ ਨੂੰ ਲੈ ਕੇ ਉਹੀ ਕੁਝ ਦੇਖਣ ਨੂੰ ਮਿਲਿਆ। ਇਥੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਮੇਅਰ ਨਿਤਿਕਾ ਭੱਲਾ ਦੇ ਸਮਰਥਕਾਂ ਵੱਲੋਂ ਵਿਸ਼ਵ ਪ੍ਰਸਿੱਧ ਕ੍ਰਿਕਟਰ ਹਰਮਨਪ੍ਰੀਤ ਕੌਰ ਦੇ ਘਰ ਨੂੰ ਜਾਂਦੀ ਇੱਕੋ ਸੜਕ ਦੇ ਇੱਕੋ ਦਿਨ ਦੋ ਦਫ਼ਾ ਵੱਖੋ-ਵੱਖਰੇ ਉਦਘਾਟਨ ਕੀਤੇ।

ਇਹ ਵੀ ਪੜ੍ਹੋ:  ਹੁਣ ਦੋਨਾ ਇਲਾਕੇ ਦੇ ਕਿਸਾਨਾਂ ਨੂੰ ਮਿਲੇਗਾ ਬਿਸਤ ਦੋਆਬ ਨਹਿਰ ਦਾ ਪਾਣੀ, ਸਰਵੇ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਵਿਧਾਇਕਾ ਅਮਨਦੀਪ ਅਰੋੜਾ ਦੇ ਖਾਸਮ ਖ਼ਾਸ ਹਰਜਿੰਦਰ ਸਿੰਘ ਰੋਡੇ ਅਤੇ ਸਮਰਥਕਾਂ ਵੱਲੋਂ ਇਸ ਸੜਕ ਦਾ ਉਦਘਾਟਨ ਕ੍ਰਿਕਟਰ ਦੇ ਪਿਤਾ ਹਰਮਿੰਦਰ ਸਿੰਘ ਤੋਂ ਕਰਵਾਇਆ ਗਿਆ। ਇਸ ਮੌਕੇ ਸ੍ਰੀ ਰੋਡੇ ਨੇ ਕਿਹਾ ਕਿ ਹਲਕਾ ਵਿਧਾਇਕਾ ਡਾ. ਅਮਨਦੀਪ ਅਰੋੜਾ ਦੇ ਯਤਨਾਂ ਸਦਕਾ ਸ਼ਹਿਰ ਦੇ ਸਾਰੇ ਵਾਰਡਾਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਲਟਕੀ ਇਸ ਸੜਕ ਦਾ ਕੰਮ ਵਿਧਾਇਕਾ ਵੱਲੋਂ ਕਰਵਾਇਆ ਗਿਆ ਹੈ। ਇਸ ਮੌਕੇ ਲਵਲੀ ਸਿੰਗਲਾ, ਕੌਂਸਲਰ ਸਰਬਜੀਤ ਕੌਰ ਰੋਡੇ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਮਾਂ ਬੋਲੀ ਨੂੰ ਸਮਰਪਿਤ ਹੋਵੇਗਾ ਨਵੰਬਰ ਮਹੀਨਾ, ਰੋਜ਼ਾਨਾ ਕਰਵਾਏ ਜਾਣਗੇ ਸਮਾਗਮ

ਇਸੇ ਵਾਰਡ ਦੀ ਨੁਮਾਇੰਦਗੀ ਕਰ ਰਹੇ ਕਾਂਗਰਸੀ ਕੌਂਸਲਰ ਦੇ ਸੱਦੇ ’ਤੇ ਇਸੇ ਸੜਕ ਦਾ ਉਦਘਾਟਨ ਮੇਅਰ ਨਿਤਿਕਾ ਭੱਲਾ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਕੌਰ ਸਾਡੇ ਮੋਗਾ ਦਾ ਮਾਣ ਹੈ ਅਤੇ ਇਨ੍ਹਾਂ ਦੇ ਘਰ ਨੂੰ ਜਾਂਦੀ ਸੜਕ ਦਾ ਮਤਾ ਨਗਰ ਨਿਗਮ ਹਾਊਸ ਵੱਲੋਂ ਪਾਸ ਕੀਤਾ ਗਿਆ ਸੀ, ਜਿਸ ’ਤੇ ਪ੍ਰੀਮਿਕਸ ਪਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਮੋਗਾ ਦੇ ਸਮੂਹ ਕੌਂਸਲਰਾਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਇਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਦਾ ਕੋਈ ਕੰਮ ਅਧੁੂਰਾ ਨਹੀਂ ਰਹੇਗਾ। ਇਸ ਮੌਕੇ ਲਖਵੀਰ ਸਿੰਘ ਲੱਖਾ, ਗੋਵਰਧਨ ਪੋਪਲੀ, ਰਾਕੇਸ਼ ਬਜਾਜ ਕਾਲਾ (ਸਾਰੇ ਕੌਂਸਲਰ) ਆਦਿ ਹਾਜ਼ਰ ਸਨ।


ਆਉਣ ਵਾਲੇ ਸਮੇਂ ਵਿਚ ਸਿਆਸੀ ਰੰਜ ਹੋਰ ਵੱਧਣ ਦੀ ਸੰਭਾਵਨਾ

ਨਗਰ ਨਿਗਮ ਮੋਗਾ ਦੇ ਜਨਰਲ ਹਾਉੂਸ ਦੇ ਮੈਂਬਰਾਂ ਦੇ ਦੋ ਧੜਿਆਂ ਵਿਚ ਵੰਡੇ ਜਾਣ ਮਗਰੋਂ ਜਿਸ ਤਰ੍ਹਾਂ ਸਾਰੇ ਦੋ ਦੋ ਸਮਾਗਮ ਹੋਣ ਲੱਗੇ ਹਨ, ਉਸ ਤੋਂ ਜਾਪਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਧੜਿਆਂ ਦਰਮਿਆਨ ਕਥਿਤ ਸਿਆਸੀ ਰੰਜ ਹੋਰ ਵਧਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ ਸਰਕਾਰੀ ਵਿਕਾਸ ਕੰਮ ਮੁਕੰਮਲ ਹੋਣ ਵਾਲੇ ਹਨ, ਉਨ੍ਹਾਂ ਦੇ ਉਦਘਾਟਨ ਨੂੰ ਲੈ ਕੇ ਫਿਰ ਦੋ-ਦੋ ਉਦਘਾਟਨ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ।

ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News