18, 19, 20 ਅਤੇ 21 ਜੂਨ ਨੂੰ ਸੁਨਿਆਰਿਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ
Tuesday, Jun 16, 2026 - 05:55 PM (IST)
ਨਿਹਾਲ ਸਿੰਘ ਵਾਲਾ (ਗੁਪਤਾ) : ਸਵਰਨਕਾਰ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਰੇਸ਼ਮ ਸਿੰਘ ਜੌੜਾ ਦੀ ਪ੍ਰਧਾਨਗੀ ਹੇਠ ਸ਼ਰਮਣ ਜੈਨ ਸਵੀਟਸ ਨਿਹਾਲ ਸਿੰਘ ਵਾਲਾ ਵਿਖੇ ਹੋਈ, ਜਿਸ ਵਿਚ ਸਾਰੇ ਦੁਕਾਨਦਾਰਾਂ ਵਲੋਂ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਗਰਮੀ ਦੀਆਂ ਛੁੱਟੀਆਂ ਦੌਰਾਨ ਕਸਬਾ ਨਿਹਾਲ ਸਿੰਘ ਵਾਲਾ ਦੀਆਂ ਸਾਰੀਆਂ ਸੋਨੇ ਦੀਆਂ ਦੁਕਾਨਾਂ ਲਗਾਤਾਰ ਚਾਰ ਦਿਨ 18, 19, 20 ਅਤੇ 21 ਜੂਨ ਨੂੰ ਬੰਦ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਸੋਨੇ ਦੀਆਂ ਦੁਕਾਨਾਂ 22 ਜੂਨ ਤੋਂ ਹੋਰ ਰੋਜ਼ ਆਮ ਵਾਂਗ ਖੁੱਲਣਗੀਆਂ।
ਇਸ ਮੌਕੇ ਮੀਟਿੰਗ ਵਿਚ ਪ੍ਰਧਾਨ ਰੇਸ਼ਮ ਸਿੰਘ ਜੌੜਾ, ਦਰਸ਼ਨ ਸਿੰਘ ਜੌੜਾ, ਬੂਟਾ ਸਿੰਘ ਜੌੜਾ, ਸੁਰਿੰਦਰ ਸਿੰਘ, ਬਲਜੀਤ ਸਿੰਘ, ਗੁਰਚਰਨ ਸਿੰਘ ਜੌੜਾ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਅੰਕੁਸ਼, ਗੁਰਸੇਰ ਸਿੰਘ, ਸਾਹਿਲ, ਚਰਨਪ੍ਰੀਤ ਸਿੰਘ, ਰਾਜਾ ਆਸਟ, ਰਾਮ ਚੰਦਰ ਮਰਾਠਾ ਆਦਿ ਦੁਕਾਨਦਾਰ ਹਾਜ਼ਰ ਸਨ।
