ਭਾਰਤ ''ਚ 14 ਦਸੰਬਰ ਨੂੰ ਲਾਂਚ ਹੋਵੇਗਾ ZTE nubia Z11 ਸਮਾਰਟਫੋਨ
Saturday, Dec 10, 2016 - 02:31 PM (IST)

ਜਲੰਧਰ- ZTE ਦੇ ਨੂਬੀਆ ਬ੍ਰਾਂਡ ਦਾ ਸਮਾਰਟਫੋਨ 14 ਦਸੰਬਰ ਨੂੰ ਭਾਰਤ ''ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਬੁੱਧਵਾਰ ਨੂੰ ਨੂਬੀਆ Z11 ਲਾਂਚ ਕੀਤਾ ਜਾਵੇਗਾ। ਇਸ ਲਈ ਕੰਪਨੀ ਨਵੀਂ ਦਿੱਲੀ ''ਚ ਇਕ ਇਵੈਂਟ ਆਯੋਜਿਤ ਕਰਨ ਵਾਲੀ ਹੈ, ਜਿਸ ਲਈ ਮੀਡੀਆ ਨੂੰ ਇਨਵਾਈਟ ਭੇਜ ਦਿੱਤਾ ਹੈ। ਉੱਥੇ ਹੀ ZTE ਨੇ ਨੂਬੀਆ Z11 ਹੈੱਡਸੈੱਟ ਨੂੰ ਚੀਨੀ ਮਾਰਕੀਟ ''ਚ ਜੂਨ ਮਹੀਨੇ ''ਚ ਲਾਂਚ ਕੀਤਾ ਸੀ। ਇਸ ਤੋਂ ਬਾਅਦ ਆਈ. ਏ. ਐੱਫ. ਟ੍ਰੇਡ ਸ਼ੋਅ ''ਚ ਦੱਸਿਆ ਗਿਆ ਸੀ ਕਿ ਇਸ ਸਮਾਰਟਫੋਨ ਨੂੰ ਭਾਰਤੀ ਮਾਰਕੀਟ ''ਤ ਵੀ ਲਾਂਚ ਕੀਤਾ ਜਾਵੇਗਾ। ਅਜਿਹਾ ਲੱਗਦਾ ਹੈ ਕਿ ਕੰਪਨੀ ਆਪਣਾ ਵਾਅਦਾ ਪੂਰਾ ਕਰਨ ਜਾ ਰਹੀ ਹੈ।
ZTE ਨੂਬੀਆ Z11 ''ਚ 5.5 ਇੰਚ ਦਾ (1920x1080 ਪਿਕਸਲ) ਰੈਜ਼ੋਲਿਊਸ਼ਨ ਵਾਲਾ ਫੁੱਲ ਐੱਚ. ਡੀ. 2.5ਡੀ ਬਰਡਲੈਸ ਡਿਸਪਲੇ ਦਿੱਤਾ ਗਿਆ ਹੈ। ਸਕਰੀਨ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰੀਲਾ ਗਲਾਸ ਹੈ। ਇਸ ਸਮਾਰਟਫੋਨ ''ਚ 2.15 ਗੀਗੀਹਟਰਜ਼ ਕਵਾਲਕਮ ਸਨੈਪਡ੍ਰੈਗਨ 82064-ਬਿਟ ਕਵਾਡ-ਕੋਰ 14 ਐੱਨ. ਐੱਮ. ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਐਡ੍ਰੋਨਾ 530ਜੀ. ਪੀ. ਯੂ. ਹੈ। ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ, ਜਿਸ ਦੇ ਉੱਪਰ ਨੂਬੀਆ ਯੂਆਈ 4.0 ਸਕਰੀਨ ਦਿੱਤੀ ਗਈ ਹੈ। ਇਹ ਫੋਨ ਹਾਈਬ੍ਰਿਡ ਡਿਊਲ ਸਿਮ ਸਪੋਰਟ ਨਾਲ ਆਉਂਦਾ ਹੈ. ਜਿਸ ਦਾ ਮਤਲਬ ਹੈ ਕਿ ਦੋ ਸਿਮ ਕਾਰਡ ਜਾਂ ਇਕ ਸਿਮ ਅਤੇ ਇਕ ਮਾਈਕ੍ਰੋ ਐੱਸ. ਡੀ ਕਾਰਡ ਦਾ ਵਿਕਲਪ ਵੀ ਮਿਲੇਗਾ।
ਗੱਲ ਕਰੀਏ ਕੈਮਰੇ ਦੀ ਤਾਂ ZTE11 ਦੇ ਇਸ ਫੋਨ ''ਚ ਜਿਊਲ-ਟੋਨ ਐੱਲ. ਡੀ. ਫਲੈਸ਼, ਆਈ. ਐੱਮ. ਐਕਸ 298 ਸੈਂਸਰ, ਓ. ਆਈ. ਐੱਸ, ਪੀ. ਡੀ. ਏ. ਐੱਫ, ਅਪਰਚਰ ਐੱਫ/2.0 ਅਤੇ 6ਪੀ ਲੈਸ ਨਾਲ 16MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਹੀ 5P ਲੈਸ, ਅਪਰਚਰ ਐੱਫ/2.4, 80-ਡਿਗਰੀ ਵਾਈਡ ਐਂਗਲ ਲੈਸ ਨਾਲ 8MP ਦਾ ਫਰੰਟ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 3000 ਐੱਮ. ਏ. ਐੱਚ. ਦੀ ਬੈਟਰੀ ਹੈ ਜੋ ਕਵਿੱਕ ਚਾਰਜ 3.0 ਤਕਨੀਕ ਨਾਲ ਲੈਸ ਹੈ।