ਐਪਲ ਆਈਫੋਨ ''ਤੇ ਮਿਲ ਰਿਹੈ ਹੁਣ ਤੱਕ ਦਾ ਸਭ ਤੋਂ ਭਾਰੀ ਡਿਸਕਾਊਂਟ
Wednesday, Dec 07, 2016 - 12:31 PM (IST)

ਜਲੰਧਰ- ਐਪਲ ਆਈਫੋਨ SE ਨੂੰ ਭਾਰਤ ''ਚ ਲਾਂਚ ਹੋਏ ਹੁਣ ਕਾਫੀ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਵੀ ਇਸ ਸਮਾਰਟਫੋਨ ਦੀ ਕੀਮਤ ''ਚ ਕੋਈ ਖਾਸ ਕਮੀ ਨਹੀਂ ਆਈ ਹੈ। ਜੋ ਲੋਕ ਕਾਫੀ ਦਿਨਾਂ ਤੋਂ ਐਪਲ ਦੇ ਇਸ ਫੋਨ ਨੂੰ ਖਰੀਦਣ ਦਾ ਪਲਾਨ ਬਣਾ ਰਹੇ ਸਨ ਉਨ੍ਹਾਂ ਲਈ ਚੰਗੀ ਖਬਰ ਹੈ।
ਆਨਲਾਈਨ ਸ਼ਾਪਿੰਗ ਵੈੱਬਸਾਈਟ ਸਨੈਪਡੀਲ ''ਤੇ 39,000 ਰੁਪਏ ਵਾਲਾ ਐਪਲ ਆਈਫੋਨ SE ਦਾ 16GB ਸਟੋਰੇਜ ਵੇਰਿਅੰਟ ਸਿਰਫ 28,999 ਰੁਪਏ ''ਚ ਮਿਲ ਰਿਹਾ ਹੈ। ਇਸ ਦੇ ਨਾਲ ਹੀ SBI ਕ੍ਰੇਡਿਟ ਅਤੇ ਡੈਬਿਟ ਕਾਰਡ ''ਤੇ 10% ਦਾ ਵਾਧੂ ਡਿਸਕਾਊਂਟ ਵੀ ਪਾਇਆ ਜਾ ਸਕਦਾ ਹੈ ਅਤੇ ਨਾਲ ਹੀ ਐੱਚ.ਡੀ.ਐੱਫ.ਸੀ. ਬੈਂਕ ਦੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਕੇ 12% ਦਾ ਡਿਸਕਾਊਂਟ ਵੀ ਮਿਲ ਸਕਦਾ ਹੈ। ਇਹ ਫੋਨ ਗੋਲਡ, ਰੋਜ਼ ਗੋਲਡ, ਸਿਲਵਰ ਅਤੇ ਸਪੇਸ ਗ੍ਰੇ ਰੰਗ ''ਚ ਮਿਲ ਰਿਹਾ ਹੈ। ਇਸ ਤੋਂ ਇਲਾਵਾ ਆਈਫੋਨ SE ''ਤੇ 20,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ।
ਫੋਨ ਦੇ ਫੀਚਰਸ-
ਆਈਫੋਨ S5 ''ਚ 4-ਇੰਚ ਦੀ ਡਿਸਪਲੇ ਦਿੱਤੀ ਗਿਆ ਹੈ ਅਤੇ ਇਹ 64-ਬਿਟ 19 ਪ੍ਰੋਸੈਸਰ ਨਾਲ ਲੈਸ ਹੈ। ਫੋਨ ''ਚ ਡਿਊਲ-ਟੋਨ ਫਲੈਸ਼ ਨਾਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫੋਨ ''ਚ 4K ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਲਾਈਵ ਫੋਟੋ ਅਤੇ ਐਪਲ ''ਤੇ ਵੀ ਮੌਜੂਦ ਹੈ।