Micromax ਛੇਤੀ ਲਾਂਚ ਕਰੇਗੀ ਬਿਹਤਰੀਨ ਫੀਚਰਸ ਨਾਲ ਲੈਸ ਇਹ ਸਮਾਰਟਫੋਨ
Monday, Oct 24, 2016 - 05:05 PM (IST)
.jpg)
ਜਲੰਧਰ - ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ Micromax ਆਪਣੇ ਕੈਨਵਾਸ ਫਾਇਰ 5 ਦੀ ਕਾਮਯਾਬੀ ਤੋਂ ਬਾਅਦ ਨਵਾਂ Canvas Fire 6 ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਕੰਪਨੀ ਦੀ ਆਧਿਕਾਰਕ ਵੈੱਬਸਾਈਟ ਉੱਤੇ ਇਸ ਸਮਾਰਟਫੋਨ ਦੇ ਫੀਚਰਸ ਲਿਸਟ ਕੀਤੇ ਗਏ ਹਨ, ਪਰ ਫਿਲਹਾਲ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀ ਆਈ ਹੈ।
MicromaxCanvasFire 6 ਸਮਾਰਟਫੋਨ ਦੇ ਲਿਸਟ ਹੋਏ ਸਪੈਸੀਫਿਕੇਸ਼ਨ ਮੁਤਾਬਕ ਇਸ ''ਚ 5-ਇੰਚ ਦੀ HD iPS ਡਿਸਪਲੇ ਮਿਲੇਗੀ ਜੋ 1288 x 720 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰੇਗੀ, ਨਾਲ ਹੀ ਇਸ ''ਚ 1.0GHzਕਵਾਡ ਕੋਰ ਕੋਰਟੈਕਸ 153 ਪ੍ਰੋਸੈਸਰ ਦਿੱਤਾ ਜਾਵੇਗਾ ਜੋ ਐਪਸ ਅਤੇ ਗੇਮਸ ਖੇਡਣ ''ਚ ਮਦਦ ਕਰੇਗਾ। ਐਂਡ੍ਰਾਇਡ 5.1 ਲਾਲੀਪਾਪ ''ਤੇ ਆਧਾਰਿਤ ਇਸ 4Gਸਮਾਰਟਫੋਨ ''ਚ 1GB DDR3 RAM ਦੇ ਨਾਲ 8 ਜੀ. ਬੀ ਇੰਟਰਨਲ ਸਟੋਰੇਜ਼ ਮਿਲੇਗੀ ਜਿਸ ਨੂੰ ਮਾਇਕਰੋ SD ਕਾਰਡ ਦੇ ਜ਼ਰੀਏ 32 ਜੀ. ਬੀ ਤੱਕ ਵਧਾਈ ਜਾ ਸਕੇਗੀ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 8-ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੋਵੇਗਾ। ਇਸ ਸਮਾਰਟਫੋਨ ''ਚ 3050 mAh ਸਮਰੱਥਾ ਵਾਲੀ ਬੈਟਰੀ ਦਿੱਤੀ ਜਾਵੇਗੀ ਜਿਸ ਦੇ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 27 ਘੰਟਿਆਂ ਦਾ ਟਾਕ ਟਾਇਮ ਅਤੇ 505 ਘੰਟਿਆਂ ਦਾ ਸਟੈਂਡਬਾਈ ਟਾਇਮ ਦੇਵੇਗੀ।