ਘੱਟ ਕੀਮਤ ''ਚ 4,000 mAh ਦੀ ਬੈਟਰੀ ਵਾਲੇ ਇਹ ਹਨ 5 ਸਮਾਰਟਫੋਨਜ਼

Thursday, May 18, 2017 - 10:45 PM (IST)

 ਘੱਟ ਕੀਮਤ ''ਚ 4,000 mAh ਦੀ ਬੈਟਰੀ ਵਾਲੇ ਇਹ ਹਨ 5 ਸਮਾਰਟਫੋਨਜ਼

ਜਲੰਧਰ—ਸਮਾਰਟਫੋਨ ''ਚ ਪਾਵਰ ਘੱਟ ਬੈਟਰੀ ਦੀ ਸ਼ਿਕਾਇਤ ਅਕਸਰ ਕਈ ਵਾਰ ਯੂਜ਼ਰਸ ਦੁਆਰਾ ਸੁਨਣ ''ਚ ਆਉਂਦੀ ਹੈ। ਪੂਰੀ ਤਰ੍ਹਾਂ ਨਾਲ ਚਾਰਜ ਹੋਣ ਤੋਂ ਬਾਅਦ ਵੀ ਫੋਨ ਦਾ ਇਕ ਪੂਰਾ ਦਿਨ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪਰ ਕੁਝ ਫੋਨ ਅਜਿਹੇ ਹਨ ਜੋ ਇਕ ਨਹੀਂ ਬਲਕਿ ਆਰਾਮ ਨਾਲ ਦੋ ਦਿਨ ਕੱਢਣ ''ਚ ਸਮਰੱਥ ਹੈ। ਬਿਹਤਰ ਪਾਵਰ ਬੈਕਅਪ ਲਈ ਇਨ੍ਹਾਂ ਫੋਨਾਂ ''ਚ ਵੱਡੀ ਬੈਟਰੀ ਦਿੱਤੀ ਗਈ ਹੈ। ਅਗੇ ਅਸੀ ਅਜਿਹੇ 5 ਸ਼ਾਨਦਾਰ ਸਮਾਰਟਫੋਨ ਬਾਰੇ ਦੱਸਣ ਜਾ ਰਹੇ ਹਾ ਜਿਨ੍ਹਾਂ ''ਚ 4,000 mAh ਦੀ ਬੈਟਰੀ ਉਪਲੱਬਧ ਹੈ।
Micromax Evok Power
Micromax Evok Power ''ਚ 5 ਇੰਚ HD ਡਿਸਪਲੇ, 1.3 Ghz ਕਵਾਡ-ਕੋਰ ਪ੍ਰੋਸੇਸਰ, 2ਜੀ.ਬੀ. ਰੈਮ, 16 ਜੀ.ਬੀ. ਸਟੋਰੇਜ, 8 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦੇ ਫਰੰਟ ਕੈਮਰੇ ਹਨ। ਨਾਲ ਹੀ ਇਸ ਫੋਨ ''ਚ ਵੀ ਬੈਟਰੀ 4,000 mAh ਦੀ ਹੈ। ਇਸ ਫੋਨ ਨੂੰ ਕੰਪਨੀ ਨੇ 6,999 ਰੁਪਏ ''ਚ ਲਾਂਚ ਕੀਤਾ ਸੀ।
Panasonic Eluga Ray
Panasonic Eluga Ray ਦੀ ਕੀਮਤ 7,999 ਰੁਪਏ ਹੈ। ਇਸ ਡਿਵਾਇਸ ''ਚ 5 ਇੰਚ HD ਡਿਸਪਲੇ ਹੈ। ਇਸ ''ਚ 1.3 Ghz ਦਾ MTEK ਕਵੈਡ ਕੋਰ ਪ੍ਰੋਸੇਰ, 3 ਜੀ.ਬੀ. Internal ਮੈਮਰੀ ਹੈ,ਜਿਸ ਨੂੰ 64 ਜੀ.ਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ Andriod6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਚੱਲਦਾ ਹੈ ਅਤੇ ਇਸ ''ਚ 4,000 mAh ਦੀ ਬੈਟਰੀ ਹੈ। ਇਸ ''ਚ 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
Xioami Redmi 4 
Xioami ਨੇ ਮੰਗਲਵਾਰ ਨੂੰ ਹੀ Xioami Redmi 4 ਨੂੰ ਪੇਸ਼ ਕੀਤਾ ਸੀ। ਇਸ ਫੋਨ ''ਚ 3 ਜੀ.ਬੀ ਰੈਮ ਅਤੇ 32 ਜੀ.ਬੀ. ਸਟੋਰਜ ਵਾਲੇ ਵੇਰਿਅੰਟ ਦੀ ਕੀਮਤ 8,999 ਰੁਪਏ ਹੈ। ਇਸ ਫੋਨ ''ਚ 5 ਇੰਚ HD ਆਈ.ਪੀ.ਐਸ. ਡਿਸਪਲੇ,1.4 Ghz  ਕਵਾਲਕੋਮ ਸਨੈਪਡਰੈਗਨ 435 ਐਸ.ਓ.ਈ. 3 ਜੀ.ਬੀ. ਰੈਮ, 32 ਜੀ.ਬੀ. ਇੰਟਰਨਲ ਸਟੋਰਜ, 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਉਥੇ ਪਾਵਰ ਬੈਕਅਪ ਲਈ ਫੋਨ ''ਚ 4,100 mAh ਦੀ ਬੈਟਰੀ ਦਿੱਤੀ ਗਈ ਹੈ। 
Lenovo K6 Power
Lenovo ਨੇ ਇਸ ਸਾਲ ਜਨਵਰੀ ''ਚ 6 ਪਾਵਰ ਸਮਾਰਟਫੋਨ ਪੇਸ਼ ਕੀਤੇ ਸੀ। ਇਸ ''ਚ 5 ਇੰਚ ਫੁਲ ਐਚ.ਡੀ ਡਿਸਪਲੇ ਦਿੱਤੀ ਗਈ ਸੀ। ਇਹ ਸਮਾਰਟਫੋਨ ਕਵਾਲਕਾਲ ਦੇ ਸਨੈਪਡਰੈਗਨ 430 ਅੋਕਟਾਕੋਰ ਪ੍ਰੋਸੇਸਰ, 3 ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ ਦੇ ਇਲਾਵਾ 4 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ''ਚ 13 ਮੈਗਾਪਿਕਸਲ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। Andriod 6.0.1 ਮਾਰਸ਼ਮੈਲੋ ''ਤੇ ਆਧਾਰਿਤ ਇਸ ''ਚ 4,000 mAh ਦੀ ਬੈਟਰੀ ਉਪਲੱਬਧ ਹੋਵੇਗੀ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੈ।
Xiaomi Redmi Note 4
Xiaomi Redmi Note 4 ਦੇ 2 ਜੀ.ਬੀ. ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਵਾਲੇ ਵੈਰਿਅੰਟ ਦੀ ਕੀਮਤ 9,999 ਰੁਪਏ ਹੈ। ਇਸ ਦੇ ਰਿਅਰ ਦਾ ਸੈਂਸਰ 13 ਮੈਗਾਪਿਕਸਲ ਦਾ ਹੈ ਜੋ ਐਫ/2.0,85 ਡਿਗਰੀ Wide Angle ਲੈਂਸ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ''ਚ 5.5 ਇੰਚ ਦਾ ਫੁਲ ਐਚ.ਡੀ. ਡਿਸਪਲੇ, ਕਵਾਲਕੋਮ ਸਨੈਪਡਰੈਗਨ 625 ਪ੍ਰੋਸੇਸਰ ਅਤੇ 4,100 mAh ਦੀ ਦਮਦਾਰ ਬੈਟਰੀ ਹੈ।


Related News