ਕੁੱਝ ਕੁ ਜ਼ਖਮਾਂ ਦੇ ਮਲ੍ਹਮ ਨਹੀਂ ਹੁੰਦੇ...

07/12/2020 6:10:57 PM

ਝੋਰਿਆਂ ਨਾਲ ਭਰੇ ਚਿਹਰੇ ਅਕਸਰ ਹੀ ਵਕਤ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਨੇਂ। ਦੁੱਖਾਂ ਦਾ ਇੱਕ ਪਰਛਾਵਾਂ ਜੋ ਹੱਸਣ ਦਾ ਹੁਨਰ ਭੁਲਾ ਦਿੰਦਾ ਬੰਦੇ ਨੂੰ। ਕਹਿੰਦੇ ਨੇ ਕਿ ਜਨਾਜਾ ਜਿੰਨਾਂ ਛੋਟਾ ਹੋਵੇ ਉਨ੍ਹਾਂ ਹੀ ਭਾਰਾ ਹੁੰਦਾ। ਕੁੱਝ ਕੁ ਦਿਨ ਪਹਿਲਾਂ ਇੱਕ ਮਸ਼ਹੂਰ ਲੇਖਕ ਨਾਲ ਗੱਲਬਾਤ ਹੋਈ। ਚੁਰਾਸੀ ਤੋਂ ਬਾਅਦ ਆਏ ਦੌਰ ’ਚ ਉਸਦੇ ਪਰਿਵਾਰ ਦੇ ਕਈ ਜੀਅ ਕਤਲ ਹੋਏ। ਉਨ੍ਹਾਂ ਦੇ ਤੁਰ ਜਾਣ ਦਾ ਦੁੱਖ ਉਸ ਦੇ ਚਿਹਰੇ ’ਤੇ ਵਰ੍ਹਿਆਂ ਬਾਅਦ ਵੀ ਝਲਕ ਰਿਹਾ ਸੀ। ਗੱਲ ਕਰਦਿਆਂ-ਕਰਦਿਆਂ ਉਹਦੇ ਚਿਹਰੇ ਦਾ ਸਕੂਨ ਖੁੱਸ   ਗਿਆ ਸੀ। ਮੌਤਾਂ ਜਦੋਂ ਜੁਆਨ ਹੋਣ ਤਾਂ ਬੜੇ ਡੂੰਘੇ ਜ਼ਖਮਾਂ ਵਰਗੀਆਂ ਹੁੰਦੀਆਂ ਨੇ।

ਗੱਲਾਂ ਕਰਦਿਆਂ -ਕਰਦਿਆਂ ਮੈਨੂੰ ਮੇਰੀ ਮਾਸੀ ਦੇ ਸਹੁਰੇ ਪਿੰਡ ਦਾ ਇੱਕ ਪਰਿਵਾਰ ਯਾਦ ਆ ਗਿਆ। ਅਸੀਆਂ ਕੁ ਵਰ੍ਹਿਆਂ ਦਾ ਇੱਕ ਬਜ਼ੁਰਗ, ਉਹਨੂੰ ਮੇਰੇ ਮਾਸੜ ਜੀ ਨੂੰ ਤਾਇਆ ਕਹਿੰਦੇ ਹੁੰਦੇ ਸੀ। ਉਹ ਕਈ ਵਾਰ ਇੱਕਲਾ ਹੀ ਬੈਠਾ ਗੱਲਾਂ ਕਰਦਾ ਰਹਿੰਦਾ। ਪਿੰਡ ਦੇ ਲੋਕਾਂ ਕਹਿਣਾ " ਦੋਵੇਂ ਜੀਅ ਬੰਤ ਨੂੰ ਅਵਾਜ਼ਾਂ ਮਾਰਦੇ ਰਹਿੰਦੇ ਨੇਂ, ਇਹ ਤਾਂ ਫਿਰ ਹਲੇ ਹੌਂਸਲੇ ’ਚ ਏ, ਕਰਤਾਰੋ ਤਾਂ ਚੰਦਰੀ ਜਵਾਂ ਨੀ ਦਿਲ ਧਰਦੀ ।  ਥੱਬਾ ਗੋਲੀਆਂ ਦਾ ਖਾਂਦੀ ਏ ਤਾਂ ਕਿਤੇ ਸੁਰਤ ਟਿਕਾਣੇ ਰਹਿੰਦੀ ਏ ਵਿਚਾਰੀ ਦੀ। ਪਾਲੇ ਵਿਚਾਰੇ ਨੇ ਇਹੋ ਜਿਹਾ ਕੋਈ ਡਾਕਟਰ ਨਹੀਂ ਦਿਮਾਗ਼ ਦਾ, ਜਿਸ ਕੋਲੋਂ ਇਲਾਜ਼ ਨੀ ਕਰਾਇਆ, ਇਹਦਾ ਪਰ ਮੋਏ ਪੁੱਤਰਾਂ ਦੇ ਗਮ ਨਾਲ ਲੱਗੇ ਰੋਗਾਂ ਦਾ ਇਲਾਜ਼ ਕਿਸੇ ਡਾਕਟਰਾਂ ਨੀਂ ਹੁੰਦੇ ਭਾਈ ।

ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ

ਵੀਹਾਂ ਕੁ ਵਰ੍ਹਿਆਂ ਦਾ ਪੁੱਤਰ ਗੁਆ ਕੇ ਤਾਇਆ ਪਾਲਾ ਤੇ ਉਹਦੀ ਘਰਦੀ ਕਮਲਿਆਂ ਵਰਗੇ ਹੋ ਗਏ ਸੀ। ਚੁਰਾਸੀ ਤੋਂ ਬਾਅਦ ਆਏ ਦੌਰ 'ਚ ਬੜੀਆਂ ਮਾਵਾਂ ਦੇ ਪੁੱਤ ਵਰਦੀਆਂ ’ਤੇ ਲੱਗਦੇ ਸਟਾਰਾਂ ਕਰਕੇ ਇੱਕ ਵਾਰ ਚੁੱਕੇ ਮੁੜ ਨਹੀਂ ਸੀ  ਬਹੁੜਦੇ ਘਰਾਂ ਨੂੰ। ਇਹੋ ਜਿਹਾ ਹੀ ਕੁੱਝ ਵਾਪਰਿਆ ਸੀ ਤਾਏ ਪਾਲੇ ਦੇ ਪੁੱਤਰ ਨਾਲ ਵੀ। ਬੜਾ ਔਖਾ ਹੁੰਦਾ ਜੁਆਨ ਪੁੱਤਰ ਦੀ ਅਰਥੀ ਦਾ ਭਾਰ ਮੋਢਿਆਂ ’ਤੇ ਚੁੱਕਣਾ। ਉਹ ਕਈ ਵਾਰ ਉੱਚੀ-ਉੱਚੀ ਗਾਲਾਂ ਕੱਢਣ ਲੱਗ ਜਾਂਦਾ, ਤੇ ਘੰਟਿਆਂ ਬੱਧੀ ਇਓਂ ਹੀ ਬੋਲਦਾ ਰਹਿੰਦਾ। ਮੈਂ ਹੁਣ ਤੱਕ ਵੀ ਤਾਏ ਪਾਲੇ ਦਾ ਚਿਹਰਾ ਨਹੀਂ ਭੁੱਲੀ।

ਖੌਰੇ ਤਾਏ ਪਾਲੇ ਵਰਗੇ ਕਿੰਨੇ ਕੁ ਹੋਰ ਹੋਣਗੇ, ਜਿਹੜੇ ਤੁਰ ਗਿਆ ਨੂੰ ਇਸ ਆਸ ’ਚ ਉਡੀਕਦੇ ਹੋਣਗੇ ਕਿ ਉਹ ਮੁੜ ਪਰਤ ਆਉਣਗੇ ਘਰਾਂ ਨੂੰ। ਖੌਰੇ ਕਿੰਨੀਆਂ ਕੁ ਮਾਵਾਂ ਗੋਲੀਆਂ ਦੇ ਥੱਬਿਆਂ ਸਹਾਰੇ ਪੁੱਤਰਾਂ ਦਾ ਗਮ ਸਹਿੰਦੀਆਂ ਹੋਣਗੀਆਂ ਪਰ ਪੁੱਤਰਾਂ ਦੀਆਂ ਤਸਵੀਰਾਂ ਦੇ ਪਏ ਹਾਰ ਉਨ੍ਹਾਂ ਦੀਆਂ ਉਦਾਸੀਆਂ ਦੀਆਂ ਉਮਰਾਂ ਸਦੀਆਂ ਵਰਗੀਆਂ ਕਰ ਦਿੰਦੇ ਹੋਣਗੇ ।

ਇਨ੍ਹਾਂ ਆਸਾਨ ਤਰੀਕਿਆਂ ਨਾਲ ਹੁਣ ਤੁਸੀਂ ਵੀ ਪਾ ਸਕਦੇ ਹੋ ਗਲੋਇੰਗ ਸਕਿਨ

ਮੇਰੀ ਮਾਂ ਹੁਣ ਵੀ ਆਪਣੀ ਮਾਂ ਨੂੰ ਯਾਦ ਕਰਦੀ ਅੱਖਾਂ ਭਰ ਲੈਂਦੀ ਏ। ਨਿੱਕੀਆਂ ਉਮਰਾਂ ’ਚ ਤੁਰ ਗਈਆਂ ਮਾਵਾਂ ਦੀ ਪੀੜਾਂ ਧੀਆਂ ਦੇ ਹਾਸੇ ਖੋਹ ਲੈਂਦੀਆਂ ਨੇ । ਜਦੋਂ ਦਾ ਨਾਨਾ ਮੁੱਕਿਆ , ਉਹ ਬਿਨਾਂ ਭਰਾ ਦੇ ਉਸ ਘਰ 'ਚ ਲੱਗੇ ਜਿੰਦਰੇ ਨੂੰ ਦਿਲ ’ਤੇ ਕਿੰਨੇ ਕੁ ਹੌਸਲੇ ਨਾਲ ਝੱਲਦੀ ਏ, ਉਹੀ ਜਾਣਦੀ ਹੋਊ ? ਜਦੋਂ ਅੱਜ ਵੀ ਚਾਰ ਸਤਰਾਂ ਉਹਦੇ ਤੇ ਲਿਖ ਦਿਆਂ ਤਾਂ ਦੂਰ ਜਾਕੇ ਪੜ੍ਹਦੀ ਏ। ਮੈਨੂੰ ਅਕਸਰ ਪਤਾ ਹੁੰਦਾ ਏ, ਕਿ ਅੱਖਾਂ 'ਚ ਆਏ ਹੰਝੂ ਲੁਕਾਉਣ ਦੀ ਆਦਤ ਏ ਉਹਨੂੰ।

ਹਰੇਕ ਸਾਲ ਹੀ ਬਾਗਬਾਨਾਂ ਨੂੰ ਪੈਂਦੀ ਹੈ ਕਿਸੇ ਨਾ ਕਿਸੇ ‘ਆਫਤ’ ਤੇ ‘ਅਫਵਾਹ’ ਦੀ ਮਾਰ

ਕਿੰਨੇ ਚਿਰ ਬਾਅਦ ਫਿਰ ਆਣਕੇ ਆਖੇਗੀ, ਸੋਹਣਾ ਲਿਖਿਆ, ਫਿਰ ਕਦੇ-ਕਦੇ ਕਿੰਨੀਂ ਵਾਰ ਆਖੇਗੀ," ਕਿਓਂ ਲਿਖਦੀ ਏਂ ਮੇਰੇ ਤੇ ? ਮਾਵਾਂ ਦੀਆਂ ਪੀੜਾਂ ਨੂੰ ਬਹੁਤਾ ਸੀਨੇ ਨਾਲ ਨੀ ਲਾਈਦਾ, ਇਹ ਘਰ ਕਰ ਜਾਂਦੀਆਂ ਨੇ ਦਿਲਾਂ 'ਚ ,ਫਿਰ ਸਾਰੀ ਉਮਰ ਅੱਖਾਂ ’ਚੋਂ ਅੱਥਰੂ ਨੀ ਸੁੱਕਦੇ। ਹੁਣ ਵੀ ਕਦੇ ਪੇਕੇ ਜਾਂਦੀ ਏ ਤਾਂ ਆਉਂਦਿਆਂ ਡਾਢੀ ਉਦਾਸ ਹੋ ਜਾਂਦੀ ਏ, ਆਖੇਗੀ "ਕਿੱਥੇ ਤਾਂ ਮਾਂ-ਪਿਓ ਤੇ ਭਰਾ ਨੇ ਮੁਹੱਬਤ ਨਾਲ ਧੀ ਨੂੰ ਦੇਕੇ ਤੋਰਿਆ ਕਰਨਾ ਸੀ, ਕਿੱਥੇ ਅਸੀਂ ਪਿਓ ਦੀਆਂ ਪੈਲੀਆਂ ਦਾ ਠੇਕਾ ਬਿਗਾਨਿਆਂ ਤੋਂ ਫੜ੍ਹ ਘਰਾਂ ਨੂੰ ਆ ਜਾਈਦਾ।

ਖੇਡ ਰਤਨ ਪੰਜਾਬ ਦੇ : ਫਾਰਵਰਡ ਪੰਕਤੀ ਦਾ ਬਾਜ਼ ‘ਬਲਜੀਤ ਸਿੰਘ ਢਿੱਲੋਂ’

ਪਿਓ ਦੇ ਘਰ ਦਾ ਖੌਰੇ ਕਿੰਨਾ ਕੁ ਕੁੱਝ ਏ ਜੋ ਉਹਦੇ ਅੰਦਰ ਨੂੰ ਖੋਰਦਾ ਏ ਰਤਾ-ਰਤਾ। ਮੈਂ ਕਿੰਨੀ ਵਾਰ ਕਹਿੰਦੀ ਹਾਂ," ਇਓਂ ਉਦਾਸ ਨਾ ਹੋਇਆ ਕਰ, ਵਕਤ ਦੀਆਂ ਰਮਜਾਂ ਉਹੀ ਜਾਣਦਾ, ਤੇਰੇ ਹਿੱਸੇ ਤੇਰੇ ਮਾਂ ਪਿਓ ਦਾ  ਇੰਨਾਂ ਕੁ ਮੋਹ ਹੀ ਸੀ ਅੰਮੀਂ। ਉਹ ਨਹੀਂ ਬਦਲ ਸਕਦੀ ਪਰ ਹਮੇਸ਼ਾ ਆਖਦੀ ਏ ,"ਉਨ੍ਹਾਂ ਜ਼ਖਮਾਂ ਦੀ ਪੀੜ ਸਦਾ ਹੀ ਰਹਿੰਦੀ ਏ ਪੁੱਤਰ, ਜਿਨ੍ਹਾਂ ਜ਼ਖਮਾਂ ਦੇ ਮਲ੍ਹਮ ਨਹੀਂ ਹੁੰਦੇ ।

PunjabKesari

ਰੁਪਿੰਦਰ ਸੰਧੂ 

ਪ੍ਰੋਟੀਨ ਦਾ ਸਰੋਤ ‘ਸੋਇਆਬੀਨ’, ਸਰੀਰਕ ਤੰਦਰੁਸਤੀ ਲਈ ਜਾਣੋ ਕਿਉਂ ਹੈ ਜ਼ਰੂਰੀ


rajwinder kaur

Content Editor

Related News