ਕੱਲ੍ਹ

Tuesday, Jun 26, 2018 - 03:49 PM (IST)

ਕੱਲ੍ਹ

ਉਹਦੀਆਂ ਗੱਲਾਂ ਯਾਦ ਆਉਂਦੀਆਂ, 
ਮੇਰੇ ਸੀਨੇ ਠੰਡ ਪਾਉਂਦੀਆਂ। 
ਪਰਵਾਸੀ ਆਸਾਂ ਰੱਖਦਾਂ, 
ਰੁੱਤ ਗਰਮੀ ਦੀ ਆਉ ਅੱਗੇ, 
ਇਕ ਲਾਚਾਰ, ਝੱਲਾ, ਹਿੰਮਤ ਰੱਖਕੇ ।
ਕੋਲ ਹੋਣ ਦਾ ਅਹਿਸਾਸ ਕਰਵਾਉਂਦੀ ਏ,
ਮੇਰੀ ਉਹ ਜਨਮ-ਜਨਮ ਦੀ ਸਾਥੀ ਬਣਕੇ ।
ਬੇਰੁਜ਼ਗਾਰ ਵੀ ਹਾਂ, ਕੁੱਝ ਵੱਡਾ ਕਰਨ ਕਰਕੇ, 
ਕੰਮ ਵੀ ਲੱਗਾ ਹਾਂ, ਇਕ ਸਾਫ਼ ਕਾਪੀ ਰੱਖਕੇ।
ਗਾਲੀ ਜਾਂਦਾ ਹਾਂ, ਵਰਕੇ, 
ਕੁੱਝ ਖਾਸ ਲਿੱਖਣ ਕਰਕੇ,ਲਿਖ ਤਾਂ ਦਿੰਦਾ ਹਾਂ, 
ਇਕੱਲਾ ਬੈਠਾ, ਥੋੜ੍ਹੀ-ਲੰਮੀ ਸੋਚ ਰੱਖਕੇ।ਆਖਿਰ ਪੀੜ੍ਹਾ , 
ਫੇਰੇ ਪਾ ਜਾਂਦੀਆ ਨੇ, ਉਹਦੇ ਦਿੱਤੇ ਜਖ਼ਮ ਹੋਣ ਕਰਕੇ,
ਉੱਡਦਾ-ਉੱਡਦਾ ਡਿੱਗ ਪੈਂਦਾ ਹਾਂ।ਤਾਜ਼ੀ ਉਡਾਰੀ ਭਰੀ ਹੋਣ ਕਰਕੇ,
ਹਾਲੇ ਜਾਣਾ ਬੜੀ ਦੂਰ ਏ, 
ਉਹਦੇ ਦਿਦਾਰ ਲੈਣ ਕਰਕੇ।ਕੁੱਝ ਭੁੱਲਿਆ ਯਾਦ ਕਰਦਾ ਹਾਂ, 
ਉਹਦੀ ਯਾਦ ਨੂੰ ਤਾਜਾ ਬਣਾਉਣ ਕਰਕੇ,
ਇਹ ਅੱਜ-ਅੱਜ ਰਹੇਗਾ ਨਹੀਂ, 
ਕੱਲ੍ਹ ਦੀ ਨਵੀਂ ਸਵੇਰ ਆਉਣ ਕਰਕੇ।
- ਸੰਦੀਪ ਕੁਮਾਰ ਨਰ ( ਬਲਾਚੌਰ )
- 9041543692


Related News