ਆਲਮੀ ਸਿਕੱਲ ਸੈਲ ਜਾਗਰੂਕਤਾ ਦਿਹਾੜੇ ’ਤੇ ਵਿਸ਼ੇਸ਼

06/19/2020 12:08:15 PM

ਨਰੇਸ਼ ਕੁਮਾਰੀ

ਮੂਲ ਜਾਣਕਾਰੀ:
ਸਿੱਕਲ ਸੈੱਲ ਡਿਸੀਜ਼ ਅਨੁਵੰਸਕੀ/ ਮਾਤਾ-ਪਿਤਾ ਤੋਂ ਵਿਰਾਸਤ ਵਿੱਚ ਮਿਲੀ ਹੋਈ, ਲਾਲ ਰਕਤ ਕਣਾਂ ਦੀ ਵਿਗੜੀ ਹੋਈ ਬਣਤਰ ਦਾ ਨਾਂ ਹੈ। ਆਮ ਹਾਲਾਤਾਂ ਵਿੱਚ ਲਾਲ ਰਕਤ ਕਣ ਪਲੇਟ/ਡਿਸਕ ਦੀ ਸ਼ਕਲ ਦੇ ਹੁੰਦੇ ਹਨ ਪਰ ਇਸ ਬੀਮਾਰੀ ਵਿੱਚ ਇਨ੍ਹਾਂ ਦੀ ਸ਼ਕਲ ਦਾਤੀ ਵਰਗੀ ਜਾਂ ਪਹਿਲੇ ਚਾਰ ਕੁ ਦਿਨਾਂ ਦੇ ਚੰਦ ਵਰਗੀ ਹੋ ਜਾਂਦੀ ਹੈ। ਇਹ ਬੀਮਾਰੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਸ ਲਈ ਦੁਨੀਆਂ ਦੀਆਂ ਵੱਡੀਆਂ ਸਿਹਤ ਸੰਸਥਾਵਾਂ, who ਤੇ un genral assembly ਦੇ ਅੰਕੜਿਆਂ ਅਨੁਸਾਰ ਇਸ ਵਾਧੇ ਨੂੰ ਦੇਖਦੇ ਹੋਏ ਇਸਨੂੰ ਸੰਸਾਰ ਦੀਆਂ ਵੱਡੀਆਂ ਸਿਹਤ ਸਮੱਸਿਆਵਾਂ ਵਿੱਚ ਸ਼ਾਮਲ ਕਰ ਲਿਆ ਹੈ। 22 ਦਸੰਬਰ 2008 ਨੂੰ ਇਸ ਨੂੰ, ‘‘ਅਨੁਵਾਂਸ਼ਿਕੀ ਰੋਗ ਸੰਸਾਰ ਦੀ ਇੱਕ ਵੱਡੀ ਸਮੱਸਿਆ” ਕਰਾਰ ਦੇ ਕੇ 19 ਜੂਨ ‘‘ਆਲਮੀ ਸਿਕੱਲ ਸੈਲ ਜਾਗਰੂਕਤਾ ਦਿਹਾੜਾ” ਮਨਾਉਣਾ ਆਰੰਭ ਕਰ ਦਿੱਤਾ।

ਇਹ ਰੋਗ ਆਮ ਤੌਰ ’ਤੇ ਬੱਚਿਆਂ ਵਿੱਚ ਹੁੰਦਾ ਹੈ, ਜਿਸ ਵਿੱਚ ਲਾਲ ਰਕਤ ਕਣਾਂ ਦੀ ਅਸਾਧਾਰਨ ਬਣਤਰ ਕਾਰਨ, ਇਹ ਕਣ ਆਕਸੀਜਨ ਨੂੰ ਲੋੜੀਂਦੀ ਥਾਂ ਪੂਰੀ ਤਰ੍ਹਾਂ ਨਹੀਂ ਪਹੁੰਚਾ ਸਕਦੇ। ਸਿੱਟੇ ਵਜੋਂ ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਤੇ ਹੋਰ ਕਈ ਰੋਗਾਂ ਦਾ ਕਾਰਨ ਬਣਦਾ ਹੈ। ਇਸ ਰੋਗ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੋਣ ਕਾਰਣ, ਰੋਗੀ ਨੂੰ ਇਸਦੇ ਨਾਲ ਜੀਣ ਦੀ ਜਾਂਚ ਸਿਖਾਈ ਜਾਂਦੀ ਹੈ।

ਪੜ੍ਹੋ ਇਹ ਵੀ - ਗੁਰਮਤਿ ਸੰਗੀਤ ਵਿੱਚ ਵਰਤੇ ਜਾਂਦੇ 'ਤੰਤੀ ਸਾਜ਼ਾਂ' ਦੀ ਮਹਾਨਤਾ

ਚਿੰਨ੍ਹ, ਲੱਛਣ ਤੇ ਨਿਸ਼ਾਨੀਆਂ :
ਚਮੜੀ ਦਾ ਰੰਗ ਪੀਲਾ ਪੈਣਾ, ਸਾਹ ਚੜ੍ਹਨਾ, ਕਮਜ਼ੋਰੀ, ਦਰਦ, ਖੂਨ ਦੀ ਘਾਟ, ਬਾਰ-ਬਾਰ ਇੰਫੈਕਸ਼ਨ ਦਾ ਹੋਣਾ, ਸਰੀਰਕ ਵਾਧੇ ਵਿੱਚ ਘਾਟਾ, ਹੱਥਾਂ ਪੈਰਾਂ ਤੇ ਸੋਜ ਦਾ ਆਉਣਾ। ਇਸਦੇ ਨਾਲ-ਨਾਲ ਰੋਗੀ ਨੂੰ ਕੁਝ ਗੰਭੀਰ ਪੇਚੀਦਗੀਆਂ /complications ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਦਿਮਾਗੀ ਸਟਰੋਕ, ਜਿਗਰ, ਗੁਰਦੇ, ਫੇਫੜਿਆਂ ਦਾ ਫੇਰ ਹੋਣਾ, ਛਾਤੀ ਵਿਚਲੀਆਂ ਕਈ ਸਮੱਸਿਆਵਾਂ (chest syndrome) ਦਾ ਹੋਣਾ, ਅੰਧਰਾਤਾ, ਹੱਡੀਆਂ ਦਾ ਖੁਰਨਾ, ਮਰਦਾਨਾ ਪ੍ਰਜਨਨ ਅੰਗ ਦੀ ਇਸ ਕਿਰਿਆ ਦੌਰਾਨ ਦਰਦ ਤੇ ਅਸਮਰਥਾ। ਅਜਿਹੇ ਹਾਲਾਤਾਂ ਵਿੱਚ ਰੋਗੀ ਦੀ ਮੌਤ ਵੀ ਹੋ ਸਕਦੀ ਹੈ।

ਇਲਾਜ :
ਗੰਭੀਰ ਹਲਾਤਾਂ ਵਿੱਚ ਰੋਗੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ। ਜ਼ਰੂਰਤ ਅਨੁਸਾਰ ਆਕਸੀਜਨ ਦਿੱਤੀ ਜਾਂਦੀ ਹੈ। ਦਰਦ ਦੀ ਦਵਾਈ ਦਿੱਤੀ ਜਾਂਦੀ ਹੈ ਅਤੇ ਗੁਲੂਕੋਜ਼ ਚੜਾਇਆ ਜਾਂਦਾ ਹੈ। ਇੰਨਫੈਕਸ਼ਨ ਟਰੀਟਮੈਂਟ ਲਈ ਐਂਟੀਬਾਇਓਟਿਕ ਦਿੱਤੇ ਜਾਂਦੇ ਹਨ। ਸਾਹ ਦੀ ਸਮੱਸਿਆ ਤੋਂ ਭਾਫ ਦਿੱਤੀ ਜਾਂਦੀ ਹੈ ਅਤੇ ਖੂਨ ਚੜਾਇਆ ਜਾਂਦਾ ਹੈ ਜਾਂ ਫਿਰ ਮਿੱਝ ਬਦਲੀ (bone marrow transplantation) ਕੀਤੀ ਜਾਂਦੀ ਹੈ। ਇਹ ਕਾਫੀ ਗੰਭੀਰ ਅਤੇ ਕਈ ਘੰਟਿਆਂ ਦੀ ਪ੍ਰਕਿਰਿਆ ਹੁੰਦੀ ਹੈ।

ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ : ਮਾਲਵੇ ਤੋਂ ਮੈਲਬਰਨ ਤੱਕ ਛਾਈ ਅਵਨੀਤ ਕੌਰ ਸਿੱਧੂ

ਲੰਬੇ ਸਮੇਂ ਲਈ ਦੇਖਭਾਲ :

ਇਹ ਬੀਮਾਰੀ ਆਮ ਤੌਰ ’ਤੇ ਲੰਬੇ ਸਮੇਂ ਲਈ (chronic) ਚੱਲਦੀ ਹੈ। ਇਸ ਲਈ ਅਜਿਹੇ ਰੋਗੀ ਦੀ ਘਰ ਰੱਖਕੇ ਹੀ ਦੇਖਭਾਲ ਕੀਤੀ ਜਾਂਦੀ ਹੈ ਤੇ ਬਹੁਤੇ ਕੇਸਾਂ ਵਿੱਚ ਮਰੀਜ਼ ਨੂੰ ਆਪਣੇ ਯੋਗ, ਆਪ ਹੀ ਬਣਾਇਆ ਜਾਂਦਾ ਹੈ।

. ਸਾਰੇ ਸਰੀਰ ’ਤੇ ਖਾਸ ਕਰਕੇ ਜੋੜਾਂ ਵਿੱਚ ਬਹੁਤ ਦਰਦ ਹੋਣ ਕਾਰਣ, ਰੋਗੀ ਨੂੰ ਦਰਦ ਨਿਵਾਰਕ ਦਵਾਈਆਂ ਵੱਡੀ ਮਾਤਰਾ ਵਿੱਚ ਤੇ ਇਕ ਦਿਨ ਵਿੱਚ ਕਾਫੀ ਸਾਰੀਆਂ ਡੋਜਜਿਜ ਲੈਣੀਆਂ ਪੈਂਦੀਆਂ ਹਨ। ਇਹ ਆਮ ਦਰਦ ਨਿਵਾਰਕ ਨਾ ਹੋਕੇ ਸਗੋਂ ਕਾਫੀ ਤੇਜ਼ ਹੁੰਦੀਆਂ ਹਨ, ਜਿੰਨਾਂ ਦੇ ਸਾਈਡ ਇਫੈਕਟਸ ਬੜੇ ਮਾਰੂ ਤੇ ਦੂਸਰੇ ਅੰਗਾਂ ਉਤੇ ਮਾੜੇ ਪ੍ਰਭਾਵ ਪਾਉਣ ਵਾਲੇ ਹੁੰਦੇ ਹਨ। ਇਸ ਕਾਰਨ ਇਨ੍ਹਾਂ ਦਵਾਈਆਂ ਦੀ ਵਰਤੋਂ ਘੱਟ ਤੋਂ ਘੱਟ ਕਰਕੇ ਹੋਰ ਤਰੀਕਿਆਂ (measures) ਨਾਲ ਜਿਵੇਂ ਸੇਕ ਦੇਣਾ, ਜਦੋਂ ਦਰਦ ਨਹੀਂ ਹੈ, ਵਰਜਿਸ਼ ਕਰਨਾ, ਖਾਸ ਕਰ ਸੈਰ ,ਜਿਸ ਵੀ ਤਰੀਕੇ ਨਾਲ ਸੰਭਵ ਹੋਵੇ, ਫਿਜ਼ੀਓਥਰੈਪੀ ਤੇ ਮਾਲਿਸ਼ ਆਦਿ ਅਪਣਾਉਣੇ ਚਾਹੀਦੇ ਹਨ।
. ਰੋਗੀ ਨੂੰ ਆਮ ਨਾਲੋਂ ਜ਼ਿਆਦਾ ਆਰਾਮ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰਿਕ ਸ਼ਕਤੀ ਦਾ ਘੱਟ ਤੋਂ ਘੱਟ ਪ੍ਰਯੋਗ ਹੋ ਸਕੇ ਤੇ ਇਹ ਵੱਧ ਤੋਂ ਵੱਧ ਬਚਾਈ ਜਾ ਸਕੇ।
. Folic acid ਦਾ ਲਗਾਤਾਰ ਸੇਵਨ ਕਰਨ ਨਾਲ ਇਮੂਨਿਟੀ ਬਣੀ ਰਹਿੰਦੀ ਹੈ, ਕਿਉਂਕਿ ਇਸ ਵਿੱਚ ਵਿਟਾਮਿਨ “ਸੀ” ਹੁੰਦਾ ਹੈ।

ਪੜ੍ਹੋ ਇਹ ਵੀ - ਗਰਮੀਆਂ 'ਚ ਚਮੜੀ ਨੂੰ ਚਮਕਦਾਰ ਬਣਾਉਣ ਲਈ ਰੋਜ਼ ਕਰੋ ਇਹ ਕੰਮ

. ਫਲ, ਹਰੀਆਂ ਸਬਜ਼ੀਆਂ, ਅੰਕੁਰਿਤ ਅਨਾਜ, ਇਲਾਜ, ਛੋਲੇ, ਦਾਲਾਂ, ਦੁੱਧ,ਪਨੀਰ ਆਦਿ ਭੋਜਨ ਦਾ ਮਹੱਤਵ ਪੂਰਨ ਅੰਗ ਹੋਣੇ ਚਾਹੀਦੇ ਹਨ। ਸਬਜ਼ੀਆਂ ,ਦਾਲਾਂ, ਅਨਾਜ ਦੋ ਤਿੰਨ ਵਾਰ ਤੇਜ਼ ਪਾਣੀ ਹੇਠ ਚੰਗੀ ਤਰਾਂ ਧੋਕੇ ਇਸਤੇਮਾਲ ਕਰਨੇ ਚਾਹੀਦੇ ਹਨ। ਖਾਸ ਕਰ ਜੜਾਂ ਵਾਲੀਆਂ ਸਬਜ਼ੀਆਂ। ਕਿਉਂਕਿ ਇਨ੍ਹਾਂ ਨਾਲ (ਜ਼ਮੀਨ ਵਿੱਚ ਹੋਣ ਕਾਰਨ) ਰੋਗਾਣੂ ਜ਼ਿਆਦਾ ਹੋ ਸਕਦੇ ਹਨ ਤੇ ਮਰੀਜ਼ ਦੀ ਸਰੀਰਕ ਇਮਿਊਨਿਟੀ ਘੱਟ ਹੋਣ ਕਾਰਣ ਦੂਸਰੇ ਰੋਗ ਜਲਦੀ ਹਮਲਾ ਕਰ ਸਕਦੇ ਹਨ।
. ਇਸ ਰੋਗੀ ਨੂੰ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ, ਕਿਉਂਕਿ ਲਾਲ ਰਕਤ ਕਣਾਂ ਦੀ ਬਣਤਰ ਖੂਨ ਦਾ ਥੱਕਾ ਬਣਾਉਣ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਉਂਦੀ ਹੈ। ਇਸ ਨਾਲ ਸਰੀਰ ਦੇ ਕਿਸੇ ਵੀ ਭਾਗ ਜਾਂ ਦਿਲ ਦੀਆਂ ਧਮਣੀਆਂ ਵਿੱਚ ਖੂਨ ਜੰਮ ਕੇ ਉਸਨੂੰ ਬੰਦ ਕਰ ਸਕਦਾ ਹੈ, ਜਿਸ ਨਾਲ ਉਸਤੋਂ ਅਗਲੇ ਭਾਗ ਨੂੰ ਖ਼ੂਨ ਦੀ ਸਪਲਾਈ ਬੰਦ ਹੋ ਸਕਦੀ ਹੈ ਅਤੇ ਅੰਗ ਮਰ ਸਕਦਾ ਹੈ। ਜੇਕਰ ਇਹੀ ਸਥਿਤੀ ਦਿਲ ਦੀ ਧਮਣੀ ਨਾਲ ਹੋਵੇ ਤਾਂ ਹਾਰਟ ਅਟੈਕ ਨਾਲ ਜਾਨ ਵੀ ਜਾ ਸਕਦੀ ਹੈ।
. ਵਰਜਿਸ਼, ਤਨ ਤੇ ਮਨ ਦੋਨਾਂ ਨੂੰ ਤੰਦਰੁਸਤੀ ਦਿੰਦੀ ਹੈ। ਸਿੱਕਲ ਸੈੱਲ ਅਨੀਮੀਆ ਦਾ ਰੋਗੀ chronic ਰੋਗੀ ਹੋਣ ਕਾਰਣ, ਚਿੜਚਿੜਾ ਤੇ ਉਦਾਸੀਨ ਹੋ ਜਾਂਦਾ ਹੈ। ਇਸ ਲਈ ਉਸ ਵਾਸਤੇ ਹਲਕੀ ਫੁਲਕੀ ਵਰਜਿਸ਼, ਸੈਰ ਯੋਗਾ ਤੇ ਧਿਆਨ ਬਹੁਤ ਹੀ ਜ਼ਰੂਰੀ ਤੇ ਲਾਹੇਵੰਦ ਹਨ।
. ਸਮੇਂ-ਸਮੇਂ ’ਤੇ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਸ਼ੈਲਫ਼ ਹੈਲਪ ਗਰੁੱਪ ਤੇ ਸਿੱਕਲ ਸੈੱਲ ਡਿਸੀਜ਼ ਕੌਂਸਲਿੰਗ ਗਰੁਪਾਂ ਨੂੰ ਸੰਪਰਕ ਕਰਕੇ ਸੇਵਾਂਵਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਜੀਵਨ ਨੂੰ ਵੱਧ ਤੋਂ ਵੱਧ ਵਧੀਆ ਹੰਢਾਇਆ ਦਾ ਸਕੇ।

ਪੜ੍ਹੋ ਇਹ ਵੀ - ਆਲਮੀ ਸਿਕੱਲ ਸੈਲ ਜਾਗਰੂਕਤਾ ਦਿਹਾੜੇ ’ਤੇ ਵਿਸ਼ੇਸ਼


rajwinder kaur

Content Editor

Related News