ਜੱਗ ਜਿੱਤ ਕੇ

Tuesday, Dec 04, 2018 - 05:03 PM (IST)

ਜੱਗ ਜਿੱਤ ਕੇ

ਜੰਮਿਆ ਸੀ ਮਾਪਿਆਂ ਨੇ ਚਾਵਾਂ ਨਾਲ ਬਈ,
ਹੌਲੀ-ਹੌਲੀ ਵੱਡਾ ਹੋ ਗਿਆ ਸੀ ਬਾਲ ਬਈ,
ਬੜਾ ਬੋਚਦਾ ਹੁੰਦਾ ਸੀ ਉੱਪਰ ਨੂੰ ਸਿੱਟ ਕੇ,
ਜੇ ਖੁਸ਼ ਹੀ ਨਾ ਹੋਇਆ ਮੇਰਾ ਬਾਪੂ ਮਿੱਤਰੋ,
ਮੈਂ ਲੈਣਾ ਕੀ ਹੈ ਦੱਸੋ ਫਿਰ ਜੱਗ ਜਿੱਤ ਕੇ।

ਵੱਡੀ ਨਹੀਉਂ ਗੱਲ ਬਈ ਫਰਕ ਪੀੜੀ ਦਾ,
ਬੜਾ ਹੁੰਦਾ ਦੁੱਖ ਜਿਉਂ ਸੜਕ ਭੀੜੀ ਦਾ,
ਵੱਡਾ ਟੱਬਰ 'ਚੋਂ ਹੋਇਆ ਮੈਂ ਓ ਗੁਣ ਸਿੱਖ ਕੇ,
ਜੇ ਖੁਸ਼ ਹੀ ਨਾ ਹੋਇਆ ਮੇਰਾ ਬਾਪੂ ਮਿੱਤਰੋ,
ਮੈਂ ਲੈਣਾ ਕੀ ਹੈ ਦੱਸੋ ਫਿਰ ਜੱਗ ਜਿੱਤ ਕੇ।

ਜਦੋਂ ਨੋਕ ਝੋਕ ਪੈਂਦੀ ਦੋਹਾਂ ਵਿਚ ਚੱਲ ਬਈ,
ਹੱਸਦੇ ਨੇ ਲੋਕ ਨਾ ਕੋਈ ਹੋਣਾ ਹੱਲ ਬਈ,
ਲੈ ਦੂ ਹਰ ਸ਼ੈਅ ਮੈਂ ਬਾਪੂ ਨੂੰ ਓ ਖੁਦ ਵਿੱਕ ਕੇ,
ਜੇ ਖੁਸ਼ ਹੀ ਨਾ ਹੋਇਆ ਮੇਰਾ ਬਾਪੂ ਮਿੱਤਰੋ,
ਮੈਂ ਲੈਣਾ ਕੀ ਹੈ ਦੱਸੋ ਫਿਰ ਜੱਗ ਜਿੱਤ ਕੇ

ਛੱਤ ਤੀ ਹੈ ਕੋਠੀ ਫਿਰਨੀ ਤੋਂ ਬਾਹਰ ਬਈ,
ਆਉਣ ਜਾਣ ਹੈ ਲੈ ਤੀ ਮਹਿੰਗੀ ਕਾਰ ਬਈ,
ਕੰਮ ਇੰਝ ਹੀ ਓ ਸਿਵੀਆ ਤਾਂ ਰੱਖੋ ਖਿੱਚ ਕੇ,
ਜੇ ਖੁਸ਼ ਹੀ ਨਾ ਹੋਇਆ ਮੇਰਾ ਬਾਪੂ ਮਿੱਤਰੋ,
ਮੈਂ ਲੈਣਾ ਕੀ ਹੈ ਦੱਸੋ ਫਿਰ ਜੱਗ ਜਿੱਤ ਕੇ।

ਮਜ਼ਬੂਰੀਆਂ ਨੇ ਖਾਲੇ ਸੀਗੇ ਸੰਦ ਬਾਪੂ ਦੇ,
ਹੁਣ ਘੱਟ ਚੱਲੇ ਸਾਹਾਂ ਦੇ ਓ ਤੰਦ ਬਾਪੂ ਦੇ,
ਮੈਂ ਵਾਂਗ ਬੱਚਿਆਂ ਦੇ ਪੈਣੇ ਬਾਪੂ ਦੀ ਓ ਹਿੱਕ ਤੇ,
ਜੇ ਖੁਸ਼ ਹੀ ਨਾ ਹੋਇਆ ਮੇਰਾ ਬਾਪੂ ਮਿੱਤਰੋ,
ਮੈਂ ਲੈਣਾ ਕੀ ਹੈ ਦੱਸੋ ਫਿਰ ਜੱਗ ਜਿੱਤ ਕੇ।
ਪਰਮਿੰਦਰ ਸਿੰਘ ਸਿਵੀਆ
ਪਿੰਡ - ਨੰਦਗੜ੍ਹ
81468-22522


author

Neha Meniya

Content Editor

Related News