ਕਿਉਂ ਦੁਨੀਆ ਪੈਸਾ ਪੈਸਾ ਕਰਦੀ ਆ
Thursday, Mar 22, 2018 - 05:14 PM (IST)

ਕਿਉਂ ਦੁਨੀਆ ਪੈਸਾ ਪੈਸਾ ਕਰਦੀ ਆ
ਕਿਉਂ ਪੈਸੇ ਤੇ ਇਹਨਾ ਮਰਦੀ ਆ
ਮੰਨਿਆ ਕਿ ਪੈਸਾ ਜ਼ਰੂਰੀ ਆ
ਪਰ ਏਡੀ ਕੀ ਮਜ਼ਬੂਰੀ ਆ
ਕਿ ਪੈਸੇ ਤੇ ਇੰਝ ਡੁੱਲ਼ ਗਏ ਆਂ ਤੇ ਜਿੰਦਗੀ ਜੀਣਾ ਭੁੱਲ਼ ਗਏ ਆਂ
ਕੀ ਓਹ ਵੇਲੇ ਮਾੜੇ ਸੀ ਜਦ ਪੈਸੇ ਤੋਂ ਨਿਤਾੜੇ ਸੀ
ਪਰ ੲਿਕ ਦੂਜੇ ਦੇ ਦੁਖ ਸੁਖ ਵਿੱਚ ਕੱਠੇ ਹੁੰਦੇ ਸਾਰੇ ਸੀ
ਪੈਸੇ ਦੇ ਪਿੱਛੇ ਭੱਜਦਿਆਂ ਨੇ ਅਸੀਂ ਸ਼ੋਰਟ ਕੱਟ ਅਪਣਾ ਲਿੱਤੇ
ਕਈ ਦਿਨ ਤਿਉਹਾਰ ਭੁਲਾ ਦਿੱਤੇ
ਕਈ ਰਿਸ਼ਤੇ ਦਫਣਾ ਦਿੱਤੇ
ਇਹ ਜੀਣਾ ਕਾਸ ਦਾ ਜੀਣਾ ਆ
ਹਾਸਿਆਂ ਤੋਂ ਕੋਹਾਂ ਦੂਰ ਤੇ ਹੰਝੂਆਂ ਤੋਂ ਵੀ ਹੀਣਾ ਆ
ਰੱਬ ਵੀ ਦੇਖ ਹੈਰਾਣ ਹੌਣਾ
ਕਿ ਕਦ ਇਨਸਾਨਾਂ ਤੋਂ ਬਣਗਏ ਮਸ਼ੀਨ ਅਸੀਂ
ਪੈਸੇ 'ਚ ਹੋ ਗਏ ਤਕਸੀਂਮ ਅਸੀਂ
ਮਨੁੱਖੀ ਸਰੀਰ ਦੇ ਅੰਗ ਵੀ ਵੇਚਦਾ ਆ
ਪੈਸੇ ਦੇ ਨਸ਼ੇ 'ਚ ਜਰਾ ਕੁ ਫੈਦੇ ਲਈ
ਦੂਜੇ ਦਾ ਜਾਨੀ ਨੁਕਸਾਨ ਵੀ ਨਾ ਦੇਖਦਾ ਆ
ਵਾਤਾਵਰਣ ਦੁਸ਼ਿਤ ਕਰਦਾ ਆ
ਕੈਮੀਕਲ ਵਾਲ਼ੇ ਪਾਣੀ ਨੂੰ ਧਰਤੀ ਅੰਦਰ ਭਰਦਾ ਆ
ਸੰਥੇਟਿਕ ਦੁੱਧ ਬਣਾਉਂਦਾ ਆ
ਕੈਂਸਰ ਨੂੰ ਫਲਾਉਂਦਾ ਆ
ਏਹਨਾ ਪੈਸਾ ਜੌੜ ਕੇ ਦੇਖੋ ਆਪਣੀ ਆਓਣ ਵਾਲ਼ੀ ਪੀੜੀ ਲਈ
ਇਹ ਕਿਹੜਾ ਸਵਰਗ ਬਣਾਉਂਦਾ ਆ
ਹਰਵਿੰਦਰ ਸਿੰਘ