ਜਦੌ ਸਮੇਂ ਦੀ ਹੁੰਦੀ
Saturday, Mar 24, 2018 - 04:44 PM (IST)

ਜਦੌ ਸਮੇਂ ਦੀ ਹੁੰਦੀ
ਬਰਸਾਤ ਵੇ ਸੱਜਣਾ
ਉਦੋਂ ਹੁੰਦੀ ਇਸਦੀ
ਬਾਤ ਵੇ ਸੱਜਣਾ
ਇੱਕ ਵਾਰੀ ਜਿਹੜੇ
ਬਦਲ ਵਰ ਜਾਦੇ
ਉਹ ਵੀ ਆਕੇ
ਕਿੱਧਰੇ ਤੁਰ ਜਾਂਦੇ
ਉਹ ਜਿਧਰੋਂ ਆਉਂਦੇ
ਨਾ ਵਾਪਸ ਜਾ ਪਾਉਂਦੇ
ਬੀਤੇ ਵੇਲੇ ਵੇ ਸੱਜਣਾ
ਮੁੜ ਹੱਥ ਨਾ ਆਉਂਦੇ
ਮੁੜ ਹੱਥ ਨਾ ਆਉਂਦੇ
ਸਮੇਂ ਦੀ ਜਿਹੜੇ
ਪ੍ਰਵਾਹ ਕਰਦੇ
ਪਲ ਪਲ ਦੇ ਵਿਚ ਉਹ
ਸਾਹ ਭਰਦੇ
ਲਾ ਕੇ ਸਮੇਂ ਨੂੰ ਉਹ ਮੂਹਰੇ
ਹਰ ਪਾਸੇ ਨੇ ਛਾਉਂਦੇ
ਬੀਤੇ ਵੇਲੇ ਵੇ ਸੱਜਣਾ
ਮੁੜ ਹੱਥ ਨਾ ਆਉਂਦੇ
ਮੁੜ ਹੱਥ ਨਾ ਆਉਦੇ
ਸੁਰਿੰਦਰ ਮਾਣੂਕੇ ਗਿਲ
8872321000