ਵਿਸ਼ਵ ਧਰਮ ਸੰਸਦ-ਭਾਰਤ ਦੇ ਅਧਿਆਤਮਕ ਇਤਿਹਾਸ ਦਾ ਅਹਿਮ ਅਧਿਆਏ

09/11/2023 4:42:56 PM

ਅਸੀਂ ਸ਼ਿਕਾਗੋ ’ਚ ਪਰਮਾਨੈਂਟ ਮੈਮੋਰੀਅਲ ਆਰਟ ਪੈਲੇਸ ’ਚ ਕੋਲੰਬੀਆਈ ਪ੍ਰਦਰਸ਼ਨੀ ਦੇ ਸੰਯੋਜਨ ’ਚ ਆਯੋਜਿਤ ਵਿਸ਼ਵ ਧਰਮ ਸੰਸਦ ਦੇ 130 ਸਾਲ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਾਂ, ਜਿਸ ਨੂੰ ਹੁਣ ਸ਼ਿਕਾਗੋ ਦੇ ਕਲਾ ਅਦਾਰੇ ਵਜੋਂ ਜਾਣਿਆ ਜਾਂਦਾ ਹੈ। ਇਹ 11 ਸਤੰਬਰ ਨੂੰ ਦੁਨੀਆ ਦੇ ਧਰਮਾਂ ਦੇ ਕੌਮਾਂਤਰੀ ਪ੍ਰਤੀਨਿਧੀਆਂ ਦੀ ਮੌਜੂਦਗੀ ’ਚ ਸ਼ੁਰੂ ਹੋ ਰਿਹਾ ਹੈ।

ਭਾਰਤੀ ਪ੍ਰਤੀਨਿਧੀ ਸਵਾਮੀ ਵਿਵੇਕਾਨੰਦ, ਇਕ ਮਹਾਨ ਹਿੰਦੂ ਭਿਕਸ਼ੂ, ਚੁੰਬਕੀ ਖਿੱਚ ਵਾਲੇ ਬੁਲਾਰੇ, ਕਵੀ ਤੇ ਭਾਰਤ ਦੇ ਸਭ ਤੋਂ ਪ੍ਰਗਤੀਸ਼ੀਲ ਸਮਾਜ ਸੁਧਾਰਕ ਨੇ ਧਾਰਮਿਕ ਸਹਿਣਸ਼ੀਲਤਾ ਤੇ ਕੱਟੜਤਾ ਨੂੰ ਖ਼ਤਮ ਕਰਨ ਦੇ ਆਪਣੇ ਸੱਦੇ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਿਦੱਤਾ। ਅਗਲੇ ਕਈ ਹਫ਼ਤਿਆਂ ’ਚ ਸਵਾਮੀ ਿਵਵੇਕਾਨੰਦ ਤੇ ਹੋਰ ਆਗੂਆਂ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ ’ਚ ਲੋਕ ਆਏ, ਇਸ ਨਾਲ ਇਹ ਸੰਸਦ ਅੰਤਰ-ਧਾਰਮਿਕ ਗੱਲਬਾਤ ’ਚ ਇਕ ਅਹਿਮ ਯਾਦਗਾਰ ਬਣ ਗਈ।

ਸਵਾਮੀ ਵਿਵੇਕਾਨੰਦ 19ਵੀਂ ਸਦੀ ਦੇ ਦੂਜੇ ਅੱਧ ਦੇ ਭਾਰਤੀ ਅਧਿਆਤਮਕ ਤੇ ਦਾਰਸ਼ਨਿਕ ਸੰਦਰਭ ’ਚ ਇਕ ਪ੍ਰਮੁੱਖ ਸ਼ਖ਼ਸੀਅਤ ਸਨ। ਮਹਾਨ ਸਨਾਤਨ ਰਵਾਇਤਾਂ ਮੁਤਾਬਕ ਦੁਨੀਆ ਦਾ ਅਧਿਆਤਮੀਕਰਨ ਉਨ੍ਹਾਂ ਲਈ ਆਸਥਾ ਦਾ ਵਿਸ਼ਾ ਸੀ। ਉਨ੍ਹਾਂ ਆਪਣੀਆਂ ਡੂੰਘੀਆਂ ਸਿੱਖਿਆਵਾਂ ਤੇ ਕ੍ਰਿਸ਼ਮਿਆਂ ਭਰੀ ਸ਼ਖ਼ਸੀਅਤ ਨਾਲ ਦੁਨੀਆ ’ਤੇ ਇਕ ਨਾ ਮਿਟਣ ਵਾਲੀ ਛਾਪ ਛੱਡੀ। ਉਨ੍ਹਾਂ ਨੂੰ ਭਾਰਤ ’ਚ ਹਿੰਦੂ ਧਰਮ ਦੇ ਨਵੀਨੀਕਰਨ ਤੇ ਹਿੰਦੂ ਧਰਮ ਨੂੰ ਦੁਨੀਆ ਦੇ ਵਧੇਰੇ ਧਰਮਾਂ ਦੇ ਬਰਾਬਰ ਲਿਆਉਣ ’ਚ ਇਕ ਪ੍ਰਮੁੱਖ ਸ਼ਕਤੀ ਮੰਨਿਆ ਜਾਂਦਾ ਸੀ।

1863 ’ਚ ਕਲਕੱਤਾ ’ਚ ਪੈਦਾ ਹੋਏ ਸਵਾਮੀ ਵਿਵੇਕਾਨੰਦ ਆਪਣੇ ਗੁਰੂ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਤੋਂ ਬਹੁਤ ਪ੍ਰਭਾਵਿਤ ਸਨ। ਉਹ ਪੱਛਮ ’ਚ ਹਿੰਦੂ ਦਰਸ਼ਨ ਤੇ ਅਧਿਆਤਮਿਕਤਾ ਦੇ ਪ੍ਰਸਾਰ ਲਈ ਅੱਗੇ ਵਧੇ। 1893 ’ਚ ਸ਼ਿਕਾਗੋ ’ਚ ਵਿਸ਼ਵ ਧਰਮ ਸੰਸਦ ’ਚ ਉਨ੍ਹਾਂ ਦੇ ਵੱਕਾਰੀ ਭਾਸ਼ਣ ਨੇ ਦੁਨੀਆ ਦੇ ਦਰਸ਼ਕਾਂ ਨੂੰ ਹਿੰਦੂ ਧਰਮ ਤੇ ਧਾਰਮਿਕ ਸਹਿਣਸ਼ੀਲਤਾ ਦੀ ਧਾਰਨਾ ਤੋਂ ਜਾਣੂ ਕਰਵਾਇਆ।

ਉਨ੍ਹਾਂ ਲਈ ਭਾਰਤੀ ਸੱਭਿਆਚਾਰਕ ਵਿਰਾਸਤ ਇੰਨੀ ਸ਼ਕਤੀਸ਼ਾਲੀ ਤੇ ਵਿਸ਼ਾਲ ਸੀ ਪਰ ਲੋਕ ਕਈ ਸਮੱਸਿਆਵਾਂ ਤੋਂ ਪੀੜਤ ਸਨ। ਉਹ ਅਜਿਹੀ ਹਾਲਤ ’ਚ ਸਨ ਜਿਵੇਂ ਸ਼ੇਰ ਭੇਡਾਂ ਦੇ ਝੁੰਡ ’ਚ ਰਹਿ ਰਿਹਾ ਹੋਵੇ ਪਰ ਉਨ੍ਹਾਂ ਵਰਗਾ ਵਤੀਰਾ ਅਪਣਾ ਰਿਹਾ ਹੋਵੇ ਕਿਉਂਕਿ ਉਹ ਬਚਪਨ ਤੋਂ ਹੀ ਇਨ੍ਹਾਂ ਨਾਲ ਰਹਿ ਰਿਹਾ ਸੀ। ਸ਼ੇਰ ਨੂੰ ਆਪਣੀ ਤਾਕਤ ਦਾ ਅਹਿਸਾਸ ਉਦੋਂ ਹੋਇਆ, ਜਦੋਂ ਉਸ ਦੇ ਦੂਜੇ ਸਾਥੀ ਸ਼ੇਰ ਨੇ ਉਸ ਨੂੰ ਅਹਿਸਾਸ ਕਰਵਾਇਆ ਕਿ ਉਹ ਇਕ ਸ਼ੇਰ ਹੈ। ਉਸ ਨੂੰ ਉਹ ਤਲਾਬ ’ਚ ਲੈ ਗਿਆ ਜਿਥੇ ਉਹ ਆਪਣੀ ਸ਼ਕਲ ਵੇਖ ਸਕਦਾ ਸੀ। ਸ਼ੇਰ ਨੂੰ ਤੁਰੰਤ ਅਹਿਸਾਸ ਹੋਇਆ ਕਿ ਉਹ ਤਾਂ ਇਕ ਸ਼ੇਰ ਹੈ, ਕਿਸੇ ਹੋਰ ਸ਼ੇਰ ਵਾਂਗ ਹੀ ਵੱਡਾ ਤੇ ਸ਼ਕਤੀਸ਼ਾਲੀ। ਇਸੇ ਤਰ੍ਹਾਂ ਸਵਾਮੀ ਵਿਵੇਕਾਨੰਦ ਨੂੰ ਭਾਰਤੀਆਂ ’ਚ ਸੱਭਿਆਚਾਰਕ ਤੇ ਰਾਸ਼ਟਰਵਾਦੀ ਜਾਗ੍ਰਿਤੀ ਦੀ ਲੋੜ ਮਹਿਸੂਸ ਹੋਈ। ਅਸਲ ’ਚ ਉਹ ਭਾਰਤ ਦੇ ਪਹਿਲੇ ਰਾਸ਼ਟਰੀ ਨਾਇਕ ਸਨ, ਜਿਨ੍ਹਾਂ ਲਈ ਸਾਡੇ ਦੇਸ਼ ਦੀ ਵਿਸ਼ਾਲ ਸੱਭਿਆਚਾਰਕ ਵਿਰਾਸਤ ਤੇ ਉਸ ਨੂੰ ਮੁੜ ਜ਼ਿੰਦਾ ਕਰਨ ਤੇ ਮੁੜ ਤੋਂ ਸਥਾਪਿਤ ਕਰਨ ਦੀ ਭਾਰੀ ਲੋੜ ਸੀ।

ਉਨ੍ਹਾਂ ਨੇ ਸਾਰੇ ਧਰਮਾਂ ਦੀ ਏਕਤਾ ਦੀ ਵਕਾਲਤ ਕੀਤੀ ਤੇ ਉਨ੍ਹਾਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਸਭ ਸੱਚਾਈਆਂ ’ਤੇ ਜ਼ੋਰ ਦਿੱਤਾ। ਏਕਤਾ, ਸਦਭਾਵਨਾ ਤੇ ਹਰ ਵਿਅਕਤੀ ਅੰਦਰ ਦੇਵਤਵ ਦੀ ਪਛਾਣ ਲਈ ਉਨ੍ਹਾਂ ਦੇ ਸੱਦੇ ਨੇ ਡੂੰਘਾ ਅਸਰ ਛੱਡਿਆ, ਜਿਸ ਕਾਰਨ ਅੰਤਰ-ਧਾਰਮਿਕ ਸਮਝ ਦੇ ਇਕ ਨਵੇਂ ਯੁੱਗ ਦੀ ਪ੍ਰੇਰਣਾ ਮਿਲੀ।

ਸ਼ਿਕਾਗੋ ਨਾ ਸਿਰਫ ਇਕ ਬੇਮਿਸਾਲ ਭਾਸ਼ਣ ਦਾ ਗਵਾਹ ਬਣਿਆ, ਸਗੋਂ ਇਕ ਕੌਮਾਂਤਰੀ ਅਧਿਆਤਮਕ ਰਾਜਦੂਤ ਦੇ ਜਨਮ ਦਾ ਵੀ ਗਾਵਾਹ ਬਣਿਆ, ਜਿਸ ਦਾ ਸ਼ਾਂਤੀ ਤੇ ਸਮੁੱਚੇ ਭਾਈਚਾਰੇ ਦਾ ਸੰਦੇਸ਼ ਸਾਰੀ ਦੁਨੀਆ ’ਚ ਗੂੰਜਦਾ ਰਹਿੰਦਾ ਹੈ। ਉਨ੍ਹਾਂ ਇਸ ਵਿਚਾਰ ਨੂੰ ਉਤਸ਼ਾਹਿਤ ਕੀਤਾ ਕਿ ਸੱਚੀ ਅਧਿਆਤਮਿਕਤਾ ਨਾਲ ਵੱਖ-ਵੱਖ ਪਿਛੋਕੜ ਤੇ ਭਰੋਸੇ ਦੇ ਲੋਕਾਂ ਦਰਮਿਆਨ ਸਹਿਣਸ਼ੀਲਤਾ, ਸਤਿਕਾਰ ਤੇ ਸਮਝ ਪੈਦਾ ਹੋਣੀ ਚਾਹੀਦੀ ਹੈ। ਉਨ੍ਹਾਂ ਲਈ ਮਜ਼ਬੂਤ ਚਰਿੱਤਰ ਤੇ ਇੱਛਾ ਸ਼ਕਤੀ ਨਾਲ ਲੈਸ ਨੌਜਵਾਨ ਕੌਮਾਂਤਰੀ ਤਬਦੀਲੀ ਯਕੀਨੀ ਕਰ ਸਕਦੇ ਹਨ।

ਸਵਾਮੀ ਵਿਵੇਕਾਨੰਦ ਦਾ ਪੱਕਾ ਭਰੋਸਾ ਸੀ ਕਿ ਸਿੱਖਿਆ ਦੀ ਕਮੀ ਲੋਕਾਂ ਦੀ ਤਕਲੀਫ਼ ਦਾ ਮੂਲ ਕਾਰਨ ਹੈ। ਉਨ੍ਹਾਂ ਪੱਛਮ ਦੀ ਵਿਗਿਆਨਕ ਸਿੱਖਿਆ ਦੀ ਸ਼ਲਾਘਾ ਕੀਤੀ ਪਰ ਉਨ੍ਹਾਂ ਦਾ ਵਿਚਾਰ ਸੀ ਕਿ ਭਾਰਤੀ ਸਿੱਖਿਆ ਨੂੰ ਉਸ ਦੀ ਖ਼ੁਸ਼ਹਾਲ ਸੱਭਿਆਚਾਰਕ ਵਿਰਾਸਤ ਤੋਂ ਵੱਖ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਲਈ ਆਪਣੀ ਅਧਿਆਤਮਕ ਤੇ ਸੱਭਿਆਚਾਰਕ ਪਛਾਣ ਨੂੰ ਜ਼ਿੰਦਾ ਰੱਖਣਾ ਅਹਿਮ ਸੀ।

ਮੈਨੂੰ ਖ਼ੁਸ਼ੀ ਹੈ ਕਿ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਭਾਰਤ ਨੇ ਇਕ ਵਾਰ ਮੁੜ ਦੁਨੀਆ ਨੂੰ 18ਵੇਂ ਜੀ-20 ਸਿਖਰ ਸੰਮੇਲਨ ਦੀ ਥੀਮ ਵਸੂਧੈਵ ਕੁਟੁੰਬਕਮ ਦਾ ਸੰਦੇਸ਼ ਦਿੱਤਾ ਹੈ। ‘ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ’, ਇਹ ਉਹ ਸੰਦੇਸ਼ ਹੈ ਜੋ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੀ-20 ਸਿਖਰ ਸੰਮੇਲਨ ਰਾਹੀਂ ਦੁਨੀਆ ਦੇ ਆਗੂਆਂ ਨੂੰ ਦਿੱਤਾ ਹੈ।

ਸਵਾਮੀ ਵਿਵੇਕਾਨੰਦ ਦੀਆਂ ਸਿੱਖਿਆਵਾਂ ਬਹੁਤ ਅਹਿਮੀਅਤ ਰੱਖਦੀਆਂ ਹਨ, ਜੋ ਉਨ੍ਹਾਂ ਦੇ ਜੀਵਨਕਾਲ ਤੋਂ ਵੀ ਵੱਧ ਸਮੇਂ ਤੋਂ ਚੱਲੀਆਂ ਆ ਰਹੀਆਂ ਹਨ। ਉਨ੍ਹਾਂ ਦਾ ਦਰਸ਼ਨ ਧਰਮਾਂ ਦੇ ਤਾਲਮੇਲ, ਸਭ ਪ੍ਰਾਣੀਆਂ ਦੀ ਏਕਤਾ ਤੇ ਸਵੈ-ਵਿਸ਼ਲੇਸ਼ਣ ਦੀ ਸ਼ਕਤੀ ’ਤੇ ਕੇਂਦਰਿਤ ਸੀ। ਸਵੈ-ਭਰੋਸਾ, ਸਵੈ-ਅਨੁਸ਼ਾਸਨ ਤੇ ਬਿਨਾਂ ਸਵਾਰਥ ਸੇਵਾ ਲਈ ਉਨ੍ਹਾਂ ਦਾ ਸੱਦਾ ਿਵਅਕਤੀਆਂ ਨੂੰ ਨਿੱਜੀ ਵਿਕਾਸ ਲਈ ਯਤਨ ਕਰਨ ਤੇ ਸਮਾਜ ’ਚ ਉਸਾਰੂ ਯੋਗਦਾਨ ਦੇਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਨੇ ਨਾ ਸਿਰਫ ਆਧੁਨਿਕ ਹਿੰਦੂ ਧਰਮ ਨੂੰ ਅਾਕਾਰ ਿਦੱਤਾ, ਸਗੋਂ ਅਧਿਆਤਮਿਕਤਾ, ਅੰਦਰੂਨੀ ਧਾਰਮਿਕ ਗੱਲਬਾਤ ਤੇ ਉਸਾਰੂ ਤੇ ਮੰਤਵ ਭਰਪੂਰ ਜ਼ਿੰਦਗੀ ਦੀ ਖੋਜ ’ਤੇ ਕੌਮਾਂਤਰੀ ਦ੍ਰਿਸ਼ਟੀਕੋਣ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਸਵਾਮੀ ਵਿਵੇਕਾਨੰਦ ਨੇ ਮਹਿਸੂਸ ਕੀਤਾ ਕਿ ਆਦਰਸ਼ਵਾਦ ਸਾਨੂੰ ਵਿਆਪਕ ਕਲਿਆਣ ਤੇ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ ਤੇ ਉਨ੍ਹਾਂ ਸਮਾਜ ਲਈ ਬਿਨਾਂ ਸਵਾਰਥ ਸੇਵਾ ਦੀ ਵਕਾਲਤ ਕੀਤੀ। ਜਿਵੇਂ ਕਿ ਅਸੀਂ ਵਿਸ਼ਵ ਧਰਮ ਸੰਸਦ ਦੇ 130 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ, ਆਓ ਅਸੀਂ ਧਾਰਮਿਕ ਸਹਿਣਸ਼ੀਲਤਾ ਤੇ ਵੰਨ-ਸੁਵੰਨਤਾ ਨੂੰ ਹੱਲਾਸ਼ੇਰੀ ਦੇਣ ’ਚ ਹੋਈ ਪ੍ਰਗਤੀ ’ਤੇ ਵਿਚਾਰ ਕਰੀਏ। ਨਾਲ ਹੀ ਵੱਖ-ਵੱਖ ਧਰਮਾਂ ਦਰਮਿਆਨ ਸ਼ਾਂਤਮਈ ਸਹਿ-ਹੋਂਦ ਯਕੀਨ ਬਣਾਉਣ ਲਈ ਕੰਮ ਨੂੰ ਸਵੀਕਾਰ ਕਰੀਏ।

ਉਨ੍ਹਾਂ ਦੀਆਂ ਸਿੱਖਿਆਵਾਂ ਉਮੀਦ ਦੀ ਕਿਰਨ ਬਣੀਆਂ ਹੋਈਆਂ ਹਨ, ਸਾਡੀ ਸਾਂਝੀ ਮਨੁੱਖਤਾ ਦੀ ਗੂੜ੍ਹੀ ਸਮਝ ਤੇ ਅਧਿਆਤਮਕ ਜਾਗ੍ਰਿਤੀ ਦੀ ਸਮਰੱਥਾ ਨੂੰ ਹੱਲਾਸ਼ੇਰੀ ਦਿੰਦੀਆਂ ਹਨ। ਉਨ੍ਹਾਂ ਦੀ ਦ੍ਰਿਸ਼ਟੀ ਸਮਾਜਿਕ ਸਮਾਵੇਸ਼ਨ ਤੇ ਸਦਭਾਵਨਾ ਦੇ ਜ਼ਰੂਰੀ ਧੜਿਆਂ ਵਜੋਂ ਏਕਤਾ, ਸਹਿਣਸ਼ੀਲਤਾ ਤੇ ਨਿਆਂ ਦੇ ਸਿਧਾਂਤ ਦੇ ਆਲੇ-ਦੁਆਲੇ ਘੁੰਮਦੀ ਸੀ। ਉਨ੍ਹਾਂ ਦੇ ਵਿਚਾਰ ਸਾਨੂੰ ਇਕ ਵਧੇਰੇ ਸਮਾਵੇਸ਼ੀ ਤੇ ਤਾਲਮੇਲ ਭਰੇ ਸਮਾਜ ਨੂੰ ਬਣਾਉਣ ਲਈ ਪ੍ਰੇਰਿਤ ਕਰਦੇ ਰਹਿਣਗੇ।

ਬੰਡਾਰੂ ਦੱਤਾਤ੍ਰੇਅ
(ਮਾਣਯੋਗ ਰਾਜਪਾਲ, ਹਰਿਆਣਾ)


Rahul Singh

Content Editor

Related News