ਦੋ ਸਕੇ ਭਰਾ...
Tuesday, Sep 17, 2019 - 01:26 PM (IST)
ਪਟਿਆਲਾ ਜ਼ਿਲੇ ਦੇ ਪਿੰਡ ਅਜਨੌਦਾ ਕਲਾਂ ਵਿਖੇ ਜਨਮੇਂ ਉਕਾਰ ਸਿੰਘ ਤੇਜੇ ਤੇ ਅਮਨਦੀਪ ਸਿੰਘ ਤੇਜੇ ਇਹ ਦੋਨੋ ਸਕੇ ਭਰਾ ਅੱਜ ਕੱਲ ਸੋਸ਼ਲ ਮੀਡੀਆ ਤੇ ਅੱਜ ਦੇ ਹਾਲਾਤਾਂ ਤੇ ਆਧਾਰਿਤ ਗਾਣੇ ਗਾ ਕੇ ਬਹੁਤ ਵਧੀਆ ਨਾਮਣਾ ਖੱਟ ਰਹੇ ਹਨ! ਦੋਨੋ ਭਰਾ ਆਪ ਹੀ ਲਿਖਦੇ ਨੇ ਤੇ ਇਕ ਚੰਗਾ ਸੁਨੇਹਾ ਸਮਾਜ ਨੂੰ ਦੇ ਰਹੇ ਹਨ! 7 ਸਤੰਬਰ ਨੂੰ ਪੰਜਾਬੀ ਲੋਕ ਚੈਨਲ ਤੋਂ ਇਨ੍ਹਾਂ ਭਰਾਵਾਂ ਦੀ ਇੰਟਰਵਿਊ ਸੁਣੀ ਤੇ ਮਨ ਨੂੰ ਬਹੁਤ ਸਕੂਨ ਮਿਲਿਆ ਕਿ ਦੋਨੋ ਭਰਾ ਅਧਿਆਪਕ ਹੋਣ ਦੇ ਨਾਲ ਨਾਲ ਕਿੰਨਾ ਚੰਗਾ ਕੰਮ ਕਰ ਰਹੇ ਹਨ। ਅੱਜ ਕੱਲ ਪੁੱਠੇ ਸਿੱਧੇ ਗਾਣੇ ਗਾਉਣ ਵਾਲੇ ਕਲਾਕਾਰ ਬਹੁਤ ਨੇ।ਪਰ ਇਹ ਭਰਾ ਸਾਫ ਸੁਥਰਾ ਲਿਖਦੇ ਤੇ ਗਾਉੁਂਦੇ ਨੇ ਕਿਸੇ ਵੀ ਗਾਣੇ ਵਿਚ ਕੋਈ ਵੀ ਅਜਿਹਾ ਸ਼ਬਦ ਨੀ ਲੱਭਦਾ ਕਿ ਉਹ ਨਿੰਦਣਯੋਗ ਹੋਵੇ । ਉੁਕਾਰ ਸਿੰਘ ਤੇਜੇ ਦਾ ਪ੍ਰਦੇਸੀ ਵੀਰਾਂ ਲਈ ਲਿਖਿਆ ਤੇ ਗਾਇਆ ਗਾਣਾ ਬੇਹੱਦ ਚੰਗਾ ਲੱਗਾ। ਕਿਉਂਕਿ ਸਾਨੂੰ ਪਤਾ ਕੇ ਘਰ ਛੱਡ ਕੇ ਪ੍ਰਦੇਸ਼ ਜਾਣਾ ਸੌਖਾ ਨਹੀਂ ਹੁੰਦਾ। ਇੰਟਰਵਿਊ ਵਿੱਚ ਇੱਕ ਇਹ ਗੱਲ ਬਹੁਤ ਚੰਗੀ ਲੱਗੀ ਕੇ ਇਹਨਾਂ ਦੀ ਸਾਦਗੀ ਤੇ ਭੋਰਾ ਵੀ ਮਾਣ ਨਹੀਂ ਕਰਦੇ। ਇਸ ਸਬੰਧੀ ਅਮਨਦੀਪ ਸਿੰਘ ਤੇਜੇ ਨੇ ਗਾਣਾ ਵੀ ਸੁਣਾਇਆ। ਵਿਰਲੇ ਹੀ ਲੋਕ ਹੁੰਦੇ ਨੇ ਐਵੇਂ ਦੇ। ਰੱਬ ਤਰੱਕੀਆਂ ਦੇਵੇ ਤੇ ਅੱਗੇ ਵੀ ਐਵੇਂ ਦੇ ਸੁਨੇਹੇ ਸਾਡੀ ਝੋਲੀ ਪਾਉਂਦੇ ਰਹਿਣ ਤੇ ਨਾਲ ਹੀ ਸਿਜਦਾ ਕਰਦਾ ਹਾਂ ਇਨ੍ਹਾਂ ਦੇ ਮਾਤਾ ਪਿਤਾ ਨੂੰ ਜਿਹਨਾਂ ਨੇ ਇਹੋ ਜਿਹੇ ਚੰਗੇ ਇਨਸਾਨਾਂ ਨੂੰ ਜਨਮ ਦਿੱਤਾ ।ਧੰਨਵਾਦ ਏ ਪੰਜਾਬੀ ਲੋਕ ਚੈਨਲ ਦੀ ਟੀਮ ਦਾ ਜੋ ਏਦਾਂ ਦੇ ਚੰਗੇ ਇਨਸਾਨਾਂ ਨਾਲ ਸਾਡੀ ਮੁਲਾਕਾਤ ਕਰਵਾਉਂਦੇ ਨੇ ਤੇ ਸਹੀ ਲੋਕਾਂ ਨੂੰ ਦੁਨੀਆ ਸਾਹਮਣੇ ਲੈ ਕੇ ਆਉਣ ਦਾ ਜ਼ਰੀਆ ਬਣਦੇ ਨੇ। ਅੰਤ ਇਹ ਹੀ ਕਹਾਂਗੇ ਕਿ ਜੇ ਕੋਈ ਰਹਿ ਗਿਆ ਤਾਂ ਇਹ ਇੰਟਰਵਿਊ ਜ਼ਰੂਰ ਵੇਖਿਓ ।
ਸੁਖਚੈਨ ਸਿੰਘ, ਠੱਠੀ ਭਾਈ, (ਯੂ.ਏ.ਈ.)
00971527632924