ਕਾਸ਼! ਮੈਂ ਵੀ ਇਕ ਰੁੱਖ ਹੁੰਦਾ,

08/12/2020 5:33:02 PM

ਕਾਸ਼!
ਕਾਸ਼! ਮੈਂ ਵੀ ਇਕ ਰੁੱਖ ਹੁੰਦਾ,
ਮੇਰੀ ਜ਼ਿੰਦਗੀ ਵਿਚ ਵੀ ਨਾ ਦੁੱਖ ਹੁੰਦਾ।
ਕਿਉਕਿ,
ਕੱਟ ਦਿੱਤਾ ਹੁੰਦਾ ਹੁਣ ਤੱਕ ਕਿਸੇ ਇਨਸਾਨ ਨੇ ਮੈਨੂੰ ਵੀ
ਮਿਟ ਗਿਆ ਹੁੰਦਾ ਹੁਣ ਤੱਕ ਵਜੂਦ ਮੇਰਾ ਵੀ
ਤੇ ਮੈਨੂੰ ਕੱਟਣ ਵਾਲਾ ਕੋਈ ਆਪਣਾ ਹੀ ਮਨੁੱਖ ਹੁੰਦਾ
ਕਾਸ਼! ਮੈਂ ਵੀ ਇਕ ਰੁੱਖ ਹੁੰਦਾ,
ਮੇਰੀ ਜ਼ਿੰਦਗੀ ਵਿਚ ਵੀ ਨਾ ਦੁੱਖ ਹੁੰਦਾ।
ਸਹਿ ਜਾਂਦਾ ਸਬ ਕੁੱਝ ਪਰ ਕਦੇ ਨਾ ਬੋਲਦਾ,
ਸਭ ਆਪਣੇ ਹੀ ਰਹਿੰਦੇ ਕੱਟਦੇ ਕਦੇ ਨਾ ਡੋਲਦਾ,
ਜਰ ਕਿ ਇਹ ਸਭ ਵੀ ਮੈ ਰੁੱਖਾਂ ਵਾਂਗ ਚੁੱਪ ਹੁੰਦਾ,
ਕਾਸ਼! ਮੈ ਵੀ ਇਕ ਰੁੱਖ ਹੁੰਦਾ,
ਮੇਰੀ ਜ਼ਿੰਦਗੀ ਵਿਚ ਵੀ ਨਾ ਦੁੱਖ ਹੁੰਦਾ।
ਪਿੰਦਰਾਂ ਮੰਨਿਆ ਕਿ ਤੇਰੇ ਹਿੱਸੇ ਦੁੱਖ ਹੀ ਆਏ ਨੇ
ਪਰ ਤੂੰ ਰੁੱਖ ਨਹੀ ਕਿਉਂ ਰੁੱਖ ਨਾ ਕਦੇ ਦੁੱਖਾ ਵਿਚ ਕਮਲਾਏ ਨੇ
ਦੇਖਦਾ ਰਹਿੰਦਾ ਸਭ ਕੁਝ ਤੇ ਫੇਰ ਵੀ ਮੈਂ ਚੁੱਪ ਹੁੰਦਾ
ਕਾਸ਼! ਮੈਂ ਵੀ ਇਕ ਰੁੱਖ ਹੁੰਦਾ,
ਮੇਰੀ ਜ਼ਿੰਦਗੀ ਵਿਚ ਵੀ ਨਾ ਦੁੱਖ ਹੁੰਦਾ।

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਪਿੰਦਰ ਗੁੜੀ
ਪਿੰਡ ਤੇ ਡਾਕ ਗੁੜੀ ਸੰਘਰ
ਮੁਕਤਸਰ ਸਾਹਿਬ ਪੰਜਾਬ
ਮੋਬ. ਨੰ. 8054588209


rajwinder kaur

Content Editor

Related News