ਘਰ ਵਿੱਚ ਹੀ ਮੇਰੀ ਕਬਰ ਸਜਾਉਂਦੇ

Wednesday, May 22, 2019 - 01:40 PM (IST)

ਘਰ ਵਿੱਚ ਹੀ ਮੇਰੀ ਕਬਰ ਸਜਾਉਂਦੇ

ਕਿਉਂ ਆਪਣੇ ਤੜਫ਼ਾਉਂਦੇ,ਗੱਲਾਂ ਦਿਲ ਉੱਤੇ ਮੇਰੇ ਲਾਉਂਦੇ ।
ਵਕਤ ਕਿਉਂ, ਮੇਰਾ ਗੁੰਝਲਦਾਰ ਬਣਾਉਂਦ
ਘੁੰਮ ਕੇ ਵੇਖੀ ਨਾ ਅਜੇ ਦੁਨੀਆਂ ਮੈਂ,
ਘਰ ਵਿੱਚ ਹੀ ਮੇਰੀ ਕਬਰ ਸਜਾਉਂਦੇ ।
ਸ਼ਰੀਕਾ ਪੁੱਛਦਾ ਏ ਜਦ ਮੈਨੂੰ, 
ਤੂੰ ਕੰਮ ਕੀ ਕਰੇਂਗਾ, ਤਾਂ ਮੈ ਆਖ ਦਿੰਦਾ
'ਮੇਰੀ ਉਦਾਸੀ ਵਿੱਚ ਖੁਸ਼ੀ ਕੌਣ ਭਰੇਗਾ',
ਮੁਕਾਬਲੇ ਦੀ ਭਾਵਨਾ ਲੈ ਇਲਜ਼ਾਮ ਜਿਹੇ ਲਾਉਂਦੇ ਨੇ,
ਮੈਨੂੰਮੇਰੇ ਹੀ ਸਵਾਲ ਬੜੇ ਤੜਫਾਉਂਦੇ ਨੇ ।
ਮਿਲ ਜਾਂਦਾ ਸ਼ਾਇਦ ਮੈਨੂੰ ਕੋਈ ਉੱਤਰ ਦੇਣ ਵਾਲਾ,
ਬਗੀਚੇਮਹਿਕ ਦੇ ਫੁੱਲ ਸੀ ਨਜ਼ਰ ਆਉਂਦੇ ।
ਧਨ, ਦੌਲਤ, ਸਭ ਵਿਆਰਥ ਚੀਜਾਂ,
ਚੰਗੇ ਲੋਕ ਆਪਣੇ ਰੱਬੀ ਇਸ਼ਕ ਵਾਲਾ ਦਰਦ ਸੁਣਾਉਂਦੇ,
ਪੁੱਛ ਕੇ ਵੇਖ ਲਈਂ ਕਦੇ ਉਹਨਾਂ ਨੂੰ,
ਉਹਤਾਂ ਕਹਿਣਗੇ, ਸਾਡੇ ਨਾਲੋਂ ਕੌਣ
ਬੜਾ ਮਹਿਲ ਬਣਾਊਗਾ,
ਕਿਉ ਭੁੱਲ ਜਾਂਦੇ ਨੇ ਰੱਬ ਨੂੰ ਉਹ,
'ਸੰਦੀਪਾ',ਰੱਬ ਤਾਂ ਸਧਾਰਣ ਰਹਿ,
ਫਸੇ ਬੇੜੇ ਪਾਰ ਲਾਉਂਦੇ ਨੇ।
ਚਿੱਟਾ ਬਾਣਾ ਪਾ ਕੋਈ ਰੱਬ
ਨਹੀਂਓ ਬਣਦਾ,ਗੱਲ ਉਹ ਸੁਣਨੇ ਦਾ ਕੀ ਫਾਇਦਾ,
ਜੋ ਬਾਅਦ ਵਿੱਚ ਅਲਜ਼ਬਰੇ ਸੁਲਝਾਉਂਦੇ ਨੇ,
ਸੁਣ ਲਈਂ ਮੇਰੀ ਗੱਲ ਤੂੰ ਵੀ ਗੌਰ ਨਾਲ, 
ਚੰਗੇ ਭਲੇ ਇਨਸਾਨ ਨੂੰ,
ਝੂਠੇ ਕੁੱਝ ਲੋਕ, ਬੇਈਮਾਨ ਬਣਾਉਂਦੇ ਨੇ।
ਮੁਕਤੀ ਸੰਸਾਰ ਚੋਂ ਮਿਲਦੀ ਉਦੋਂ ਜਦੋਂ ਸਮਾਜਿਕ
ਭਲਾਈ ਦੇ ਕੰਮ ਕਰ,
ਲੋਕ ਰੱਬ ਦੇ ਬੰਦੇ ਕਹਾਉਂਦੇ ਨੇ,
ਉੱਚਾ ਰੱਖ ਜਦ ਬੰਦੇ ਨੂੰ 'ਸਿਵਿਆਂ' ਚ ਆਪਣੇ
ਅੱਗ ਲਾਉਂਦੇ ਨੇ,
ਫੈਸਲੇ ਦੀ ਹਰ ਘੜੀ ਨੂੰ, ਸ਼ਿਵ ਜੱਜ ਬਣ ਸੁਣਾਉਂਦੇ ਨੇ,
ਹੱਡੀਆਂ ਵੀ ਪਵਿੱਤਰ ਹੋ ਜਾਂਦੀਆਂ,
ਜਦ ਲਾਸ਼ ਦੇ ਅਸਤ ਕੁਦਰਤੀ ਪਾਣੀ 'ਚ ਵਹਾਉਂਦੇ ਨੇ,
ਸੰਤ ਅੰਤ ਰੂਹ ਨੂੰ ਆਪਣੇ ਰਾਹੇ-ਰਾਹ ਪਾਉਂਦੇ ਨੇ।

ਸੰਦੀਪ ਕੁਮਾਰ ਨਰ ਬਲਾਚੌਰ


author

Aarti dhillon

Content Editor

Related News