ਭਾਫ ਦਾ ਇੰਜਨ

09/15/2017 12:54:54 PM

ਛੋਟਾ ਸਟੀਫਨ ਦੇਖ ਰਿਹਾ ਸੀ,
   ਮਾਂ ਚੁਲੇ, ਪਾਣੀ ਉਬਲਣੇ ਲਾਇਆ।
 ਭਾਫ਼ ਨਾਲ ਢੱਕਣ ਹਿਲਦਾ ਜਾਵੇ,
   ਵਾਰ ਵਾਰ ਸੀ ਉਪਰ ਆਇਆ।
 ਸਟੀਫਨ ਸੋਚਿਆ ਜੋ ਇਹ ਹੋਵੇ,
   ਸਿਰਫ਼ ਭਾਫ਼ ਹੀ ਹੈ ਕਰ ਵਿਖਾਇਆ।
 ਵਿੱਚ ਭਾਫ਼ ਦੇ ਸ਼ਕਤੀ ਵੱਡੀ,
   ਕਿਉਂ ਨਾ ਇਸ ਨੂੰ ਜਾਏ ਅਜਮਾਇਆ।
 ਸੋਚਦੇ ਸੋਚਦੇ, ਆਪਣੀ ਸੋਚ ਚੋਂ,
   ਨਵਾਂ ਹੀ ਉਸ ਯੰਤਰ ਬਣਾਇਆ।
 ਕਾਬੂ ਕਰ ਕੇ ਭਾਫ਼ ਦੀ ਸ਼ਕਤੀ,
   ਨਾਂ ਭਾਫ਼ ਦਾ ਇੰਜਨ ਰਖਵਾਇਆ।
 ਭਾਫ਼ ਨਾਲ ਹੀ ਸੀਟੀ ਮਾਰੇ, 
   ਐਸਾ ਉਸ ਕਰਤੱਵ ਦਿਖਾਇਆ।
 ਨਾਲ ਜੋੜ ਕੇ ਡੱਬੇ ਸਾਰੇ,
   ਰੇਲ ਗੱਡੀ ਦਾ ਸੁੱਖ ਵਰਤਾਇਆ।
 'ਗੋਸਲ' ਇਸ ਖੋਜ ਨਾਲ ਅਮਰ ਹੋ ਗਿਆ।
   ਨਵਾਂ ਆਵਾਜਾਈ ਦਾ ਸਾਧਨ ਬਣਾਇਆ।
                - ਬਹਾਦਰ ਸਿੰਘ ਗੋਸਲ
                - ਮਕਾਨ ਨੰ:3098, ਸੈਕਟਰ-37_ਡੀ,
                - ਚੰਡੀਗੜ੍ਹ, ਮੋaਨੰ: 9876452223


Related News