ਤੀਆਂ ਤੀਜ ਦੀਆਂ

08/02/2020 3:12:37 PM

ਗੁਰਜੀਤ ਕੌਰ 'ਮੋਗਾ'
Gurjeetkaurwriter@gmail.com

ਸਾਵਣ ਦੀਆਂ ਕਾਲੀਆਂ ਘਟਾਵਾਂ ਦਾ ਆਸਮਾਨੀ ਚੜੀਆਂ ਵੇਖ ਪਸ਼ੂ, ਪੰਛੀ ਝੂਮ ਉੱਠਦੇ, ਮੋਰਾਂ ਪੈਲਾਂ ਪਾਉਂਦੇ ਅਤੇ ਰੁੱਖ ਪਹਿਲੀ ਬਾਰਿਸ਼ ਨਾਲ ਹੀ ਆਨੰਦਿਤ ਹੋ ਉੱਠਦੇ ਹਨ। ਟਹਿਕਦੇ ਫੁੱਲ-ਬੂਟੇ ਤੇ ਰੁੱਖਾਂ ਦੇ ਪੱਤੇ ਸਾਰੇ ਵਾਤਾਵਰਣ ਵਿੱਚ ਤਾਜ਼ਗੀ ਭਰ ਦਿੰਦੇ ਹਨ। 

ਪੰਜਾਬੀ ਸਭਿਆਚਾਰ ਵਿੱਚ ਸਾਉਂਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਹ ਮਹੀਨਾ ਆਪਣੇ ਨਾਲ ਹੋਰ ਤਿਉਹਾਰ ਵੀ ਲੈ ਕੇ ਆਉਂਦਾ ਹੈ, ਜਿਵੇਂ ਤੀਆਂ ਰੱਖੜੀ, ਗੁੱਗਾ ਆਦਿ । ਸਾਉਣ ਦੇ ਚੜ੍ਹਨ ਦੇ ਸਭ ਨੂੰ ਬਾਰਿਸ਼ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਜੇਠ, ਹਾੜ ਦੀ ਤਪਸ਼ ਤੇ ਗਰਮ ਹਵਾਵਾਂ ਨਾਲ ਮੁਰਝਾਇਆ ਵਾਤਾਵਰਨ, ਖੁਸ਼ਗਵਾਰ ਮੌਸਮ, ਵਰਖਾ ਹੋਣ ਤੇ ਸਭ ਦਾ ਮਨ ਮੋਹ ਲੈਂਦੀ ਹੈ। ਚਾਰੇ ਪਾਸੇ ਹਰੀ ਭਰੀ ਧਰਤੀ, ਟਾਹਣੀਆਂ ’ਤੇ ਬੈਠੇ ਪੰਛੀ ਕਰਦੇ ਕਲੋਲਾਂ, ਬਾਗਾਂ ਵਿੱਚ ਅੰਬੀਆਂ ਦੇ ਬੂਟਿਆਂ ਤੇ ਕੂਕਦੀਆਂ ਕੋਇਲਾਂ, ਆਸਮਾਨ ਵਿੱਚ ਉਡਾਰੀਆਂ ਲਾਉਂਦੇ ਪੰਛੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ।

ਪੜ੍ਹੋ ਇਹ ਵੀ ਖਬਰ - ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ

ਤਿਤਲੀਆਂ-ਭੰਵਰੇ ਮਸਤੀ ਵਿੱਚ ਝੂਮਦੇ ਨਜ਼ਰ ਆਉਂਦੇ ਹਨ। ਜਦੋਂ ਮੋਹਲੇਧਾਰ ਵਰਖਾ ਨਾਲ ਧਰਤੀ ਦੀ ਹਿੱਕ ਠਰਦੀ ਹੈ ਤਾਂ ਠੰਡੀਆਂ ਮਸਤ ਹਵਾਵਾਂ ਰੁੱਖਾਂ ਦੇ ਪੱਤਿਆਂ ਨਾਲ ਛੇੜਖਾਨੀ ਕਰਕੇ ਲੰਘਦੀਆਂ ਹਨ। ਸਾਰੀ ਬਨਸਪਤੀ ਨੂੰ ਨਵੀਂ ਉਰਜਾ ਮਿਲਦੀ ਹੈ ਨਵੇਂ ਪੱਤੇ ਜਨਮ ਲੈਂਦੇ ਹਨ।ਸਾਉਂਣ ਮਹੀਨੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ ।

ਮੱਸਿਆ ਵਾਲੀ ਤਿਥ ਤੋਂ ਬਾਅਦ ਜਦੋਂ ਚੰਦਰਮਾ ਆਪਣੇ ਪੂਰੇ ਆਕਾਰ ਵਿੱਚ ਗੋਲ ਹੁੰਦਾ ਹੈ, ਉਸ ਦਿਨ ਨੂੰ ਤੀਜ ਮੰਨਿਆਂ ਜਾਂਦਾ ਹੈ। ਇਸ ਦਿਨ ਤੋਂ ਹੀ ਇਹ ਤਿਉਹਾਰਾਂ ‘ਤੀਆਂ ਤੀਜ ਦੀਆਂ' ਕਰਕੇ ਪ੍ਰਸਿੱਧ ਹੈ। ਤੀਆਂ ਪਿੰਡਾਂ ਦੇ ਸੰਘਣੇ ਪਿਪਲ ਜਾਂ ਬੋਹੜ ਦੀ ਛਾਵੇਂ ਹੀ ਲਗਦੀਆਂ ਹਨ। ਸਜ ਵਿਆਹੀਆਂ ਮੁਟਿਆਰਾਂ ਸਹੁਰੇ ਘਰ ਰਹਿੰਦੀਆਂ, ਇਸ ਤਿਉਹਾਰ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੀਆਂ ਹਨ। ਪੇਕੇ ਘਰ ਜਾਣ ਦੀ ਤਾਂਘ ਮਨ ਵਿੱਚ ਇਕ ਉਮੰਡਰਾ ਪੈਦਾ ਕਰਦੀ ਹੈ। ਪੇਕੇ ਘਰ ਜਾਣ ਦਾ ਇਕ ਵੱਖਰਾ ਚਾਅ ਉਨ੍ਹਾਂ ਦੇ ਅੰਦਰ ਹੁੰਦਾ ਹੈ। ਭਰਾ ਦੇ ਆਉਣ ਦੇ ਇੰਤਜ਼ਾਰ ਵਿੱਚ ਮੁਟਿਆਰਾਂ ਵੀਰ ਦਾ ਰਾਹ ਵੇਖਦੀਆਂ ਹਨ। ਪੇਕੇ ਘਰ ਇਕੱਠੀਆਂ ਹੋਈਆਂ ਮੁਟਿਆਰਾਂ ਸੱਜ-ਸਵਾਂਰ ਕੇ ਟੋਲੀਆਂ ਬੰਨ੍ਹ ਇਕ ਦੂਜੇ ਨੂੰ ਮਖੌਲ ਕਰਦੀਆਂ, ਹੱਸਦੀਆਂ, ਖੇਡਦੀਆਂ, ਟੱਪਦੀਆਂ ਹੋਈਆਂ ਕਿਸੇ ਬੋਹੜ ਜਾਂ ਪਿੱਪਲ ਦੀ ਛਾਵੇਂ ਰੋਣਕਾਂ ਲਾਉਂਦੀਆਂ ਹੋਈਆਂ ਗਾਉਂਦੀਆਂ ਹਨ..

ਆਉਂਦੀ ਕੁੜੀਏ ਜਾਂਦੀ ਕੁੜੀਏ, ਤੁਰਦੀ ਪਿਛਾਂਹ ਨੂੰ ਜਾਵੇਂ,
ਹੌਲੀ-ਹੌਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ।

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਗਿੱਧਾ ਪੂਰੇ ਜੋਬਨ ’ਤੇ ਹੁੰਦਾ, ਬੋਲੀਆਂ ਪਾਉਂਦੇ ਸਮੇਂ  ਹਰ ਮੁਟਿਆਰ ਦੇ ਪੈਰ ਨੱਚਣ ਲਈ ਥਿੜਕਦੇ। ਆਪਣੇ ਪੇਕੇ ਆਉਣ ਦੇ ਚਾਅ ਵਿੱਚ ਬੋਲੀਆਂ ਪਾਉਂਦੀਆਂ ਹੋਈਆਂ ਗਾਉਂਦੀਆਂ ..

ਤੀਆਂ ਜੋਰ ਲੱਗੀਆਂ ,
ਜੋਰੋ ਜੋਰ ਲੱਗੀਆਂ, 
ਮੇਰੇ ਪੇਕਿਆਂ ਦੇ ਪਿੰਡ ਤੀਆਂ ਜੋਰ ਲੱਗੀਆਂ।

ਸਾਉਂਣ ਦੇ ਛਰਾਟੇ ਉਨ੍ਹਾਂ ਦੇ ਮਨਾਂ ਵਿੱਚ ਹੋਰ ਜੋਸ਼ ਭਰਦੇ। ਇਸ ਖਿੜੇ ਮਾਹੋਲ ਵਿੱਚ ਦਰਾਣੀਆਂ, ਜਠਾਣੀਆਂ, ਨਨਦਾਂ ਤੇ ਭਰਜਾਈਆਂ ਸਭ ਰਲ ਮਿਲ ਕੇ ਗਿੱਧੇ ਦਾ ਖੂਬ ਆਨੰਦ ਲੈਦੀਆਂ ਤੇ ਗਾਉਂਦੀਆਂ..

ਆਉਦੀ ਕੁੜੀਏ ਜਾਂਦੀ ਕੁੜੀਏ, ਪਿਪਲੀ ਪੀਘਾਂ ਪਾਈਆਂ। 
ਗਿੱਧੇ 'ਚ ਧਮਾਲ ਮਚ ਗਈ, ਜਦੋਂ ਨੱਚੀਆਂ ਨਣਦਾਂ ਭਰਜਾਈਆਂ।

ਪੜ੍ਹੋ ਇਹ ਵੀ ਖਬਰ - ਨੌਕਰੀ ਅਤੇ ਕਾਰੋਬਾਰ ’ਚ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ

ਮੁਟਿਆਰਾਂ ਪਿਪਲੀ ਪੀਘਾਂ ਪਾਉਂਦੀਆਂ, ਸਾਉਣ ਮਹੀਨੇ ਦੇ ਗੀਤ ਗਾਉਦੀਆਂ, ਪੂਰੇ ਜੋਸ਼ ਨਾਲ ਪੀਘਾਂ ਨੂੰ ਝੂਟਦੀਆਂ, ਰਲ ਮਿਲ ਕਿੱਕਲੀਆਂ ਪਾਉਦੀਆਂ ,ਰੰਗ ਬਰੰਗੀਆਂ ਪੁਸ਼ਾਕਾਂ ਨਾਲ ਸਜੀਆਂ ਮੁਟਿਆਰਾਂ ਚੋਬਰਾਂ ਦੇ ਦਿਲਾਂ ਨੂੰ ਅੰਬਰੀ ਚੜਾਉਦੀਆਂ, ਮਸਤੀ ਵਿੱਚ ਮਨ ਦੀ ਵੇਦਨਾਂ ਇਸ ਤਰ੍ਹਾਂ  ਪ੍ਰਗਟਾਉਂਦੀਆਂ:-
ਝੂਟਾ ਦੇ ਜਾ ਗੁਲਾਬੀ ਪੱਗ ਵਾਲਿਆ,
ਪੀਂਘ ਪਾਈ ਤੇਰੇ ਆਸਰੇ।

ਇਸੇ ਤਰਾਂ ਦੀਆਂ ਹੋਰ ਬੋਲੀਆਂ ਪਾਉਂਦੀਆਂ ਹਨ..
ਪੀਂਘ ਪਾਈ ਤੇਰੇ ਆਸਰੇ ਸਾਉਣ ਦਾ ਮਹੀਨਾਂ ਬਾਗਾਂ ਵਿੱਚ ਬੋਲਣ ਮੋਰ ਵੇ, 
ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ।

ਪੜ੍ਹੋ ਇਹ ਵੀ ਖਬਰ - ਦਿਨ ’ਚ 2 ਵਾਰ ਇਸਤੇਮਾਲ ਕਰਨੀ ਜ਼ਰੂਰੀ ਹੁੰਦੀ ਹੈ ‘ਐਲੋਵੇਰਾ’, ਜਾਣੋ ਕਿਉਂ

ਨੱਚਦੀਆਂ ਟੱਪਦੀਆਂ ਇਕੋ ਜਿਹੀਆਂ ਮੁਟਿਆਰਾਂ ਨੂੰ ਪਤਾ ਨਾ ਲੱਗਦਾ ਕਦੋਂ ਆਥਣ ਹੋ ਜਾਂਦਾ । ਥੱਕ ਹਾਰ ਕੇ ਆਥਣ ਵੇਲੇ ਆਪੋ ਆਪਣੇ ਘਰੋਂ-ਘਰੀਂ ਮੁੜਦੀਆਂ। ਸਾਉਣ ਮਹੀਨੇ ਦਾ ਖਾਸ ਉਪਹਾਰ ਖੀਰ ਪੂੜੇ ਉਨ੍ਹਾਂ ਨੂੰ ਮਾਵਾਂ ਕੋਲੋ ਖਾਣ ਨੂੰ ਮਿਲਦਾ। ਗੁੜ ਦੇ ਬਣੇ ਪੂੜੇ-ਗੁਲਗੁਲਿਆਂ ਨਾਲ ਸਾਰਾ ਵਾਤਾਵਰਣ ਮਹਿਕਾ ਜਾਂਦਾ। ਚੌਗਿਰਦਾ ਮਿਠਾਸ ਨਾਲ ਭਰ ਜਾਂਦਾ। ਹਰ ਕੋਈ ਖਿਲ ਉੱਠਦਾ ਤੇ ਖੀਰ ਪੂੜੇ ਖਾਣ ਲਈ ਉਤਸੁਕ ਹੁੰਦਾ। ਤੀਜ ਤੋਂ ਸ਼ੁਰੂ ਹੋ ਕੇ ਤੀਆਂ ਦਾ ਤਿਉਹਾਰ ਤੇਰਾਂ ਦਿਨ ਤਕ ਮਨਾਇਆ ਜਾਂਦਾ ਹੈ। ਜੇ ਕਿਤੇ ਕੁਦਰਤੀ ਇੰਨੀ ਦਿਨੀਂ ਮੀਂਹ ਨਾ ਪਵੇ ਤਾਂ ਇੰਦਰ ਦੇਵਤੇ ਨੂੰ ਖੁਸ਼ ਕਰਨ ਲਈ ਗੁੱਡੀ ਫੂਕਣ ਦੀ ਪ੍ਰਥਾ ਵੀ ਕਈ ਥਾਂਈ ਪ੍ਰਚਲਤ ਹੈ।
ਜਦੋਂ ਤੀਆਂ ਦੇ ਅਖੀਰਲੇ ਦਿਨ ਵਿਛੜਨ ਦਾ ਸਮਾਂ ਆਉਂਦਾ ਤਾਂ ਮਨ ਦੇ ਵਲਵਲਿਆਂ ਨੂੰ ਬੋਲੀਆਂ ਰਾਹੀਂ ਦਰਸਾਉਦੀਆਂ-
ਸਾਉਣ ਵੀਰ ਇਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ

ਭਾਦੋਂ ਨੂੰ ਕੋਸਦੀਆਂ, ਦੁਬਾਰਾ ਮਿਲਣ ਦੀ ਤਾਂਘ ਲੈ ਕੇ ਗਾਉਂਦੀਆਂ.. ਤੀਆਂ ਤੀਜ ਦੀਆਂ, ਵਰੇ ਦਿਨਾਂ ਨੂੰ ਫੇਰ,

ਇਸ ਤਰਾਂ ਹੱਸਦਿਆਂ, ਖੇਡਦਿਆਂ, ਨੱਚਦਿਆਂ, ਟੱਪਦਿਆਂ ਤੀਆਂ ਦਾ ਤਿਉਹਾਰ ਸਪੰਨ ਹੁੰਦਾ ਤੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਂਦਾ ਪਰੰਤੂ ਅਜੋਕੇ ਸਮੇਂ ਵਿੱਚ ਤੀਆਂ ਦਾ ਤਿਉਹਾਰ ਅਲੋਪ ਹੁੰਦਾ ਜਾ ਰਿਹਾ ਹੈ ਇਸ ਨੂੰ ਮਨਾਉਣ ਦੇ ਢੰਗ ਤਰੀਕੇ ਬਦਲ ਗਏ ਹਨ। ਪੁਰਾਤਨ ਪ੍ਰੰਪਰਾ ਅਲੋਪ ਹੁੰਦੀ ਜਾ ਰਹੀ ਹੈ । ਬੋਹੜਾਂ, ਪਿਪਲਾਂ ਦੀ ਛਾਂਵੇ ਲਗਣ ਵਾਲੀਆਂ ਤੀਆਂ ਦੀ ਥਾਂ ਹੁਣ ਸਕੂਲਾਂ, ਕਾਲਜਾਂ ਦੇ ਵਿਹੜਿਆਂ ਨੇ ਲੈ ਲਈ ਹੈ। ਹੁਣ ਤਾਂ ਬੋਹੜ, ਪਿਪਲ ਵੀ ਨਜ਼ਰ ਨਹੀ ਆਉਂਦੇ ਸ਼ਾਇਦ ਵਿਕਾਸ ਦੀ ਹਨੇਰੀ ਦੀ

PunjabKesari

ਬਲੀ ਚੜ੍ਹ ਗਏ ਤੇ ਨਾ ਹੀ ਆਪਸੀ ਭਾਈਚਾਰਕ-ਸਾਂਝ ਰਹੀ। ਹੁਣ ਇਹ ਤਿਉਹਾਰ ਭਾਂਵੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਮਨਾ ਲਿਆ ਜਾਂਦਾ ਹੈ ਪਰ ਫਿਰ ਵੀ ਸਾਡੇ ਚੇਤਿਆਂ ਵਿੱਚ ‘ਤੀਆਂ ਤੀਜ ਦੀਆਂ ਵਸਿਆ ਹੋਇਆ ਹੈ ।


rajwinder kaur

Content Editor

Related News