ਅਧਿਆਪਨ ਤੇ ਸਾਹਿਤ ਦਾ ਮੇਲੀ ਮਨਦੀਪ ਸਿੰਘ ਸੇਰੋਂ

08/03/2020 3:16:40 PM

ਪੰਜਾਬੀ ਟ੍ਰਿਬਿਊਨ ਪੱਤਰਕਾਰੀ ਦਾ ਸਿਰਮੌਰ ਅਖ਼ਬਾਰ ਜਦੋਂ ਦਾ ਛਪਣ ਲੱਗਿਆ ਹੈ ਮੈਂ ਇਸ ਨੂੰ ਹਮੇਸ਼ਾ ਪੜ੍ਹਦਾ ਹਾਂ। ਪੜ੍ਹਨ ਤੋਂ ਬਾਅਦ ਮੈਂ ਇਸ ਵਿਚਲੀਆਂ ਰਚਨਾਵਾਂ ਸਬੰਧੀ ਸਾਰਥਿਕ ਆਲੋਚਨਾ ਭਰਪੂਰ ਸੰਪਾਦਕ ਸਾਹਿਬ ਨੂੰ ਚਿੱਠੀ ਲਿਖਦਾ ਹਾਂ। ਮਨਦੀਪ ਸਿੰਘ ਸੇਰੋਂ ਦੀ ਇੱਕ ਦਿਨ ਨਜ਼ਰੀਆ ਪੰਨੇ ’ਤੇ ਬੜੀ ਕਮਾਲ ਦੀ ਰਚਨਾ ਪੜ੍ਹੀ। ਇੱਕ ਅਧਿਆਪਕ ਨੂੰ ਕੁਝ ਮਜਬੂਰੀਆਂ ਕਰਕੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣੀ ਪੈਂਦੀ ਹੈ। ਟਿਊਸ਼ਨ ਪੜ੍ਹਾਉਣ ਪਿੱਛੇ ਅਨੇਕਾਂ ਕਾਰਨ ਹਨ, ਸਕੂਲਾਂ ਵਿੱਚ ਤਨਖ਼ਾਹਾਂ ਘੱਟ ਹਨ ਜਾਂ ਕੁਝ ਸਾਡੀ ਸੋਚ ਕੇ ਅਸੀਂ ਅਧਿਆਪਕ ਹਾਂ। ਵਿਹਲੇ ਸਮੇਂ ਵਿੱਚ ਬੱਚਿਆਂ ਨੂੰ ਪੜ੍ਹਾ ਕੇ ਪੁੰਨ ਖੱਟੀਏ ਇਹ ਕੁਝ ਰਚਨਾ ਵਿੱਚ ਲਿਖਿਆ ਹੋਇਆ ਸੀ ਕਿ ਸ਼ੁਰੂ ਵਿੱਚ ਮਾਂ ਬਾਪ ਬੱਚੇ ਨੂੰ ਸ਼ੇਰੋਂ ਸਾਹਿਬ ਕੋਲ ਲੈ ਕੇ ਆਏ। ਸੇਵਾ ਭਾਵਨਾ ਨਾਲ ਇਨ੍ਹਾਂ ਨੇ ਫੀਸ ਦੱਸੀ ਤਾਂ ਮਾਂ ਬਾਪ ਨੂੰ ਠੀਕ ਨਹੀਂ ਲੱਗੀ। ਚਲੋ ਜੋ ਮਾਂ ਬਾਪ ਦਿੰਦੇ ਸੀ, ਉਸ ਨਾਲ ਬੱਚੇ ਨੂੰ ਪੜ੍ਹਾਉਣਾ ਚਾਲੂ ਕੀਤਾ।

ਇਮਤਿਹਾਨ ਨੇੜੇ ਸਨ। ਬੱਚੇ ਨੂੰ ਵਾਧੂ ਸਮਾਂ ਦੇਣਾ ਚਾਲੂ ਕੀਤਾ। ਪਰਚੇ ਨੇੜੇ ਆ ਗਏ ਤਾਂ ਬੱਚੇ ਦਾ ਬਾਪ ਤੇ ਚਾਚਾ ਸੇਰੋਂ ਸਾਹਿਬ ਕੋਲ ਆ ਗਏ ਤੇ ਥੱਬਾ ਨੋਟਾਂ ਦਾ ਇਨ੍ਹਾਂ ਦੇ ਹੱਥ ਉੱਤੇ ਰੱਖ ਦਿੱਤਾ। ਇਨ੍ਹਾਂ ਨੇ ਕਿਹਾ, ਨਹੀਂ ਮੈਂ ਥੋੜ੍ਹੀ ਫੀਸ ਲੈਂਦਾ ਹਾਂ। ਬਾਪੂ ਤੇ ਚਾਚਾ ਕਹਿੰਦੇ ਬੱਚਾ ਪਾਸ ਹੋਣਾ ਚਾਹੀਦਾ ਹੈ, ਫੀਸ ਦੀ ਕੋਈ ਗੱਲ ਨਹੀਂ। ਇੱਕ ਅਧਿਆਪਕ ਦੀ ਉੱਚੀ ਸੋਚ ਇਸ ਸਬੰਧੀ ਮੈਂ ਚਿੱਠੀ ਲਿਖੀ ਤੇ ਰਚਨਾ ਸਬੰਧੀ ਜਾਣਕਾਰੀ ਮੰਗੀ, ਜਿਸ ਤੋਂ ਪਤਾ ਲੱਗਿਆ ਕਿ ਸ਼ੇਰੋਂ ਸਾਹਿਬ ਜਦੋਂ ਘਰ ਵਿੱਚ ਪੈਸੇ ਦੀ ਜ਼ਰੂਰਤ ਸੀ ਤਾਂ ਬੱਚਿਆਂ ਨੂੰ ਪੜ੍ਹਾਉਂਦੇ ਸੀ। ਪਰ ਸੇਵਾ ਰੂਪੀ ਬਿਨਾਂ ਫੀਸ ਤੋਂ ਅੱਜ ਕੱਲ੍ਹ ਵੀ ਪੜ੍ਹਾਉਂਦੇ ਹਨ। ਅਜਿਹੇ ਉੱਚੀ ਸੋਚ ਦੇ ਇਨਸਾਨ ਨਾਲ ਮੇਰੀ ਪੱਕੀ ਦੋਸਤੀ ਹੋ ਗਈ। ਚਾਰ ਪੰਜ ਸਾਲ ਤੋਂ ਸਾਡੀ ਦੋਸਤੀ ਬਹੁਤ ਚੰਗੀ ਤਰ੍ਹਾਂ ਨਿਭ ਰਹੀ ਹੈ। ਅੱਜ ਸੋਚਿਆ ਮੈਂ ਪਾਠਕਾਂ ਨੂੰ ਇਨ੍ਹਾਂ ਦੀ ਜ਼ਿੰਦਗੀ ਬਾਰੇ ਜਾਣੂ ਕਰਵਾਵਾਂ। ਉਹ ਵੇਰਵਾ ਤੁਹਾਡੇ ਸਾਹਮਣੇ ਹੈ...

ਮਨਦੀਪ ਸਿੰਘ ਪਿੰਡ ਸ਼ੇਰੋਂ ਦਾ ਜਨਮ ਮਿਤੀ 15 ਦਸੰਬਰ 1990 ਮੱਧਵਰਗੀ ਪਰਿਵਾਰ ਪਿਤਾ ਸ. ਮਿੱਤ ਸਿੰਘ ਮਾਤਾ ਗੁਰਮੀਤ ਕੌਰ ਦੇ ਘਰ ਹੋਇਆ, ਜਿਸ ਦੀ ਰਿਹਾਇਸ਼ ਅੱਜ ਕਲ੍ਹ ਸੁਨਾਮ ’ਚ ਹੈ। ਸੁਨਾਮ ਵਿਚ ਉਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀ ਅਤੇ ਉਚੇਰੀ ਸਿੱਖਿਆ ਨਾਭੇ ਵਿੱਚ। ਪੰਜਾਬੀ ਸਾਹਿਤ ਵਿੱਚ ਐੱਮ.ਏ ਦੀ ਡਿਗਰੀ ਹਾਸਲ ਕੀਤੀ।
ਕਿੱਤਾ - ਅਧਿਆਪਕ
ਮੁੱਖ ਸ਼ੌਂਕ - ਲੇਖ ਲਿਖਣਾ (ਥੋੜੇ ਸ਼ਬਦਾਂ ਵਿਚ ਪ੍ਰਭਾਵਸ਼ਾਲੀ ਲਿਖਤ ਲਿਖਣਾ)

ਜਿਵੇਂ ਕਿ ਜਿੰਦਗੀ ਦੀ ਅਸਲੀਅਤ ਨੂੰ ਸ਼ਬਦ ਰੂਪ ਦੇਣਾ, ਚਰਚਿਤ ਅਤੇ ਚਲੰਤ ਸਮਾਜਿਕ ਮੁੱਦਿਆਂ ਤੇ , ਵਾਰਤਕ ਲਿਖਣਾ, ਕਹਾਣੀ ਅਤੇ ਮਿੰਨੀ ਕਹਾਣੀਆਂ, ਕਵਿਤਾਵਾਂ ਅਤੇ ਕਾਵਿ ਵਿਅੰਗ ਸਿਰਕੱਢ ਅਖਵਾਰਾਂ ਵਿੱਚ ਛਪਦੇ ਰਹਿੰਦੇ ਹਨ।
ਪਹਿਲੀ ਰਚਨਾ 2007 ਵਿੱਚ ਪੰਜਾਬੀ ਟ੍ਰਿਬਿਊਨ ਵਿੱਚ ਛਪੀ ਸੀ। ਉਸ ਤੋਂ ਬਾਅਦ ਲੜੀ ਜਾਰੀ ਹੈ, ਜੋ ਅੱਜ ਤੱਕ ਚੱਲ ਰਹੀ ਹੈ ਅਤੇ ਚੱਲਦੀ ਰਹੇਗੀ। ਸ਼ੇਰੋਂ ਸਾਹਿਬ ਸਾਹਿਤ ਕਲਾ ਲਿਖਦੇ ਨਹੀਂ ਸਾਹਿਤ ਪ੍ਰੇਮੀ ਵੀ ਹਨ, ਲਿਖਦੇ ਨਹੀਂ ਪੜ੍ਹਦੇ ਜ਼ਿਆਦਾ ਹਨ, ਜੋ ਇਨ੍ਹਾਂ ਨੇ ਦੱਸਿਆ ਹੈ। ਪੜ੍ਹਨ ਦੀ ਚਿਣਗ ਵਿੱਚੋਂ ਹੀ ਕਲਮ ਨਿਕਲੀ ਹੈ, ਜੋ ਠੋਸ ਰਚਨਾਵਾਂ ਲਿਖ ਰਹੀ ਹੈ।

ਇਸ ਤੋਂ ਇਲਾਵਾ ਸਾਰਥਕ ਅਲੋਚਨਾ ਪਸੰਦ ਅਤੇ ਅਲੋਚਕ ਦੇ ਰੂਪ ਵਿੱਚ ਹਮੇਸ਼ਾ ਆਪਣਾ ਪੱਖ ਰੱਖਣ ਲਈ ਤਿਆਰ ਬਰ ਤਿਆਰ ਉਹ ਵੀ ਪੂਰਨ ਰੂਪ ਵਿੱਚ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਾ ਹਮੇਸ਼ਾ ਇਹੀ ਮਕਸਦ ਰਹੇਗਾ। ਅਨੇਕਾਂ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਮੈਂ ਲੇਖ ਕਹਾਣੀਆਂ ਮਿੰਨੀ ਕਹਾਣੀਆਂ ਅਤੇ ਕਵਿਤਾਵਾਂ ਪੜ੍ਹਦਾ ਹਾਂ, ਜਿਨ੍ਹਾਂ ਦਾ ਮੂੰਹ ਸਿਰਾ ਕੋਈ ਨਹੀਂ ਹੁੰਦਾ। ਪੜ੍ਹ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਸਮਾਂ ਕਿਉਂ ਖਰਾਬ ਕੀਤਾ। ਛੋਟਾ ਮੋਟਾ ਲੇਖਕ ਮੈਂ ਵੀ ਹਾਂ, ਕੁਝ ਖਾਸ ਗੱਲਾਂ ਵੇਖ ਕੇ ਲੇਖ ਲਿਖ ਲੈਂਦਾ ਹਾਂ। ਅਖ਼ਬਾਰਾਂ ਤੇ ਰਸਾਲਿਆਂ ਵਿੱਚ ਇੱਕ ਗੱਲ ਮੈਨੂੰ ਖਾਸ ਵੇਖਣ ਨੂੰ ਮਿਲਦੀ ਹੈ ਕਿ ਇੱਕ ਮਲਾਹ ਚੱਪੂ ਨਾਲ ਸਿਰਫ਼ ਇੱਕ ਕਿਸ਼ਤੀ ਚਲਾ ਸਕਦਾ ਹੈ। ਜਾਣੀ ਕਿ ਸਾਹਿਤ ਦੇ ਅਨੇਕਾਂ ਰੂਪ ਹੁੰਦੇ ਹਨ। ਲੇਖ, ਕਹਾਣੀਆਂ, ਗੀਤ, ਕਵਿਤਾਵਾਂ ਹਰ ਕੋਈ ਸਾਰੀਆਂ ਰਚਨਾਵਾਂ ਨਹੀਂ ਲਿਖ ਸਕਦਾ। ਅਨੇਕਾਂ ਲੇਖਕਾਂ ਦੇ ਵੀ ਇਹ ਵਿਚਾਰ ਹੁੰਦੇ ਹਨ, ਜੋ ਮੈਂ ਪੜ੍ਹਦਾ ਰਹਿੰਦਾ ਹਾਂ ਪਰ ਮੇਰਾ ਮਿੱਤਰ ਸ਼ੇਰੋਂ ਸਾਹਿਤ ਵਿੱਚ ਮੈਨੂੰ ਸੋਲਾਂ ਕਲਾਂ ਸੰਪੂਰਨ ਲੱਗਦਾ ਹੈ। ਇਸ ਦੇ ਉੱਚ ਪੱਧਰ ਦੇ ਲੇਖ ਸਿੱਖਿਆਦਾਇਕ ਕਵਿਤਾਵਾਂ ਤੇ ਮਿੰਨੀ ਕਹਾਣੀਆਂ ਸੱਚ ਅਤੇ ਝੂਠ ਦੇ ਪੱਤਰੇ ਉਦੇੜ ਦੇ ਇਸ ਦੇ ਵਿਅੰਗ ਪੜ੍ਹ ਕੇ ਸਿੱਖਿਆ ਤਾਂ ਮਿਲਦੀ ਹੀ ਹੈ, ਨਾਲ ਹੀ ਆਨੰਦ ਵੀ ਆਉਂਦਾ ਹੈ। ਮੈਂ ਸੇਰੋਂ ਸਾਹਿਬ ਨੂੰ ਪੁੱਛਿਆ ਤੁਸੀਂ ਸਾਲਾਂ ਵਧੀ ਰਚਨਾਵਾਂ ਲਿਖਦੇ ਆ ਰਹੇ ਹੋ, ਕੋਈ ਕਿਤਾਬ ਕਿਉਂ ਨਹੀਂ ਛਪਵਾਉਂਦੇ। ਉਨ੍ਹਾਂ ਨੇ ਕਿਹਾ ਅਖ਼ਬਾਰ ਹੀ ਅੱਜ ਕੱਲ੍ਹ ਕਿਤਾਬਾਂ ਹਨ। ਕਿਤਾਬ ਛੁਪਵਾਉਣ ’ਤੇ ਫਾਲਤੂ ਪੈਸਾ ਖਰਚ ਕਰਨਾ ਪੈਂਦਾ ਹੈ। ਖਰੀਦਣ ਵਾਲਾ ਕੋਈ ਨਹੀਂ ਫੇਰ ਲੋਕਾਂ ਨੂੰ ਵੰਡਦੇ ਫਿਰੋ। ਸਾਰੇ ਅਖ਼ਬਾਰ ਮੇਰੀਆਂ ਰਚਨਾਵਾਂ ਖੁਸ਼ੀ-ਖੁਸ਼ੀ ਛਾਪਦੇ ਹਨ ਤੇ ਪਾਠਕ ਪੜ੍ਹਦੇ ਹਨ। ਇਹ ਕੁਝ ਕਿਤਾਬ ਛਪਵਾ ਕੇ ਹੋਣ ਵਾਲਾ ਨਹੀਂ ਹੈ। ਕਿਤਾਬਾਂ ਉਹ ਲੇਖਕ ਛੁਪਾਉਂਦੇ ਹਨ, ਜਿਨ੍ਹਾਂ ਦੀ ਰਚਨਾ ਨੂੰ ਕੋਈ ਅਖਬਾਰ ਨਾ ਛਾਪੇ ਧੱਕੇ ਨਾਲ ਲੇਖਕ ਬਣਨ ਵਾਲਾ ਕਲਮ ਬਾਅਦ ਵਿੱਚ ਚੁੱਕਦਾ ਹੈ। ਪਹਿਲਾਂ ਕਿਤਾਬ ਛਪਵਾਉਣ ਦਾ ਜੁਗਾੜ ਕਰਦਾ ਹੈ। ਮੇਰੀਆਂ ਰਚਨਾਵਾਂ ਪੜ੍ਹ ਕੇ ਹਜ਼ਾਰਾਂ ਪਾਠਕਾਂ ਦੇ ਫੋਨ ਆਉਂਦੇ ਹਨ। ਅਖ਼ਬਾਰ ਵਾਲੇ ਬਣਦਾ ਸੇਵਾ ਫਲ ਵੀ ਦਿੰਦੇ ਹਨ। ਮੇਰਾ ਖਿਆਲ ਪੁੰਨ ਅਤੇ ਫਲੀਆਂ ਜ਼ਿਆਦਾ ਠੀਕ ਹੈ। ਅਨੇਕਾਂ ਸਾਹਿਤ ਸਭਾਵਾਂ ਵਾਲੇ ਵੀ ਮੈਨੂੰ ਬੁਲਾਉਂਦੇ ਹਨ ਪਰ ਮੇਰੀਆਂ ਰਚਨਾਵਾਂ ਬੋਲ ਕੇ ਜਾਂ ਗਾ ਕੇ ਸੁਣਾਉਣ ਵਾਲੀਆਂ ਨਹੀਂ ਪੜ੍ਹਨ ਵਾਲੀਆਂ ਹਨ, ਜੋ ਅਖ਼ਬਾਰ ਵਿਚ ਛਪਦੀਆਂ ਹਨ। 
ਮੈਂ ਚਾਹੁੰਦਾ ਹਾਂ ਪਾਠਕ ਮੇਰੀਆਂ ਰਚਨਾਵਾਂ ਪੜ੍ਹ ਕੇ ਉਸ ਤੋਂ ਵਧੀਆ ਸਿੱਖਿਆ ਲੈਣ। ਬੱਸ ਬਾਬਾ ਨਾਨਕ ਨੇ ਕਲਮ ਦਿੱਤੀ ਹੈ, ਉਸ ਦੇ ਰਸਤੇ ’ਤੇ ਚੱਲਦਾ ਹੋਇਆ ਲਿਖਦਾ ਜਾਵਾਂਗਾ। ਮੈਨੂੰ ਅਤੇ ਪਾਠਕਾਂ ਨੂੰ ਵੀ ਮਨਦੀਪ ਸਿੰਘ ਸ਼ੇਰੋਂ ਤੋਂ ਇਹ ਆਸ ਹੈ ਕਿ ਕਲਮ ਰਾਹੀਂ ਲੋਕ ਸੇਵਾ ਆਪਣੀ ਜਾਰੀ ਰੱਖਣਗੇ ਤੇ ਪੜ੍ਹਨ ਵਾਲਿਆਂ ਨੂੰ ਸਹੀ ਸੇਧ ਤਾਂ ਦਿੰਦੇ ਰਹਿਣਗੇ। 
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ - 9914880392


rajwinder kaur

Content Editor

Related News