ਇਸ਼ਕ ਤੇਰੇ ਦੀਆਂ ਬਾਤਾਂ...

Tuesday, Aug 18, 2020 - 12:33 PM (IST)

ਇਸ਼ਕ ਤੇਰੇ ਦੀਆਂ ਬਾਤਾਂ...

 ਗੀਤ : ਇਸ਼ਕ ਤੇਰੇ ਦੀਆਂ ਬਾਤਾਂ

ੲਿਸ਼ਕ ਤੇਰੇ ਦੀਆਂ ਜੇ ਬਾਤਾਂ ਮੁੱਕਣ,
ਤਾਂ ਹੀ ਮੇਰੇ ਹੁੰਗ਼ਾਰੇ ਮੁੱਕਣ ..!!
ਰਾਤੀਂ ਜਾਗਾਂ ਨਾ..ਤਾਂ  ਦੱਸ ਕਰਾਂ ਕੀ 
ਗੀਤ ਹਿਜਰ ਦੇ ਆ ਦੁਆਰ ਢੁੱਕਣ..!!
ੲਿਸ਼ਕ ਤੇਰੇ ਦੀ......

ਰਾਤਾਂ ਦੀ ਰਾਣੀ ਜਦ ਮਹਿਕਾਂ ਛੱਡੇ
ਹਰ ਕਲੀ ਮੈਥੋਂ ਘੁੰਡ ਜਿਹਾ ਕੱਢੇ 
ਦਿਲ ਦੇ ਜਖਮ ਉਚੇੜੇ, ਨਸ਼ਤਰ ਵੱਡੇ
ਲੂਣ ਆ ਚੰਨ ਸਿਤਾਰੇ ਭੁੱਕਣ
ਇਸ਼ਕ ਤੇਰੇ ਦੀਆਂ  ਜੇ.----------

ਤੁਰ ਫਿਰ ਤਨਹਾ  ਰਾਤਾਂ ਜਾਗ ਲੰਘਾਵਾਂ
ਗ਼ਜ਼ਲ਼ਾਂ ਗਾ ਗਾ ਜਿਹਨਾ 'ਚ ਲਿਖਦਾ ਜਾਵਾਂ 
ਸ਼ਿਕਰੇ ਨੂੰ ਦਿਲ ਦਾ ਮੈਂ ਮਾਸ ਖੁਆਵਾਂ
ਪੋਟਾ ਪੋਟਾ ਬਿਰਹਾ ਦੀਆਂ ਚੁੰਝਾਂ ਟੁੱਕਣ 
ਇਸ਼ਕ ਤੇਰੇ ਦੀਆਂ.---------------

ਯਾਦਾਂ ਆ ਆ ਚੁਫ਼ੇਰੇ  ਝੁਰਮਟ ਪਾਲਣ
ਵੰਗਾਂ  ਓਹ ਕਦੇ ਝਾਂਜਰ ਛਣਕਾਵਣ
ਅੱਧੀਆਂ ਰਾਤੀਂ ਆ ਆ ਖੋਹੀ ਲਾਵਣ
ਛੇੜ ਖਿਝਾਵਣ ਕੰਧਾਂ ਉਹਲੇ ਲੁੱਕਣ 
ਇਸ਼ਕ ਤੇਰੇ ਦੀਆਂ...------------‐

ਕਵਿਤਾ ਦਾ ਸਿਰਜਣ ਕੋਹਲੂ ਦਾ ਪੀੜਣ
ਸੱਥਰ ਤੇ ਵੈਣ ਚਿਤਾਵਾਂ ਦਾ ਕੀਰਣ
"ਬਾਲੀ ਰੇਤਗੜੵ" ਖੁਦ ਹੀ ਜਿਗਰ ਦਾ ਚੀਰਨ 
ਨਜ਼ਰਾਂ ਸਾਹਵੇਂ ਹੈ ਏ ਜਿਉਂਦੇ ਫੁਕਣ ..
ਇਸ਼ਕ ਤੇਰੇ ਦੀਆਂ‐‐‐‐‐‐‐‐‐‐‐‐‐‐

ਬਲਜਿੰਦਰ ਸਿੰਘ "ਬਾਲੀ ਰੇਤਗੜੵ"
9465129168
7087629168
baljinderbali68@gmail.com


author

rajwinder kaur

Content Editor

Related News