ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਮੈਡੀਕਲ ਸੈਮੀਨਾਰ

Tuesday, Mar 27, 2018 - 12:50 PM (IST)

ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਮੈਡੀਕਲ ਸੈਮੀਨਾਰ

ਅੱਜ ਰਾਮਗੜ੍ਹੀਆ ਗਰਲਜ਼ ਸੀ.ਸੰਕੈ.ਸਕੂਲ,ਮਿਲਰ ਗੰਜ,ਲੁਧਿਆਣਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਵਲਜੀਤ ਕੌਰ ਜੀ ਦੀ ਅਗਵਾਈ ਹੇਠ ਸ. ਭਗਤ ਸਿੰਘ ਜੀ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਮੈਡੀਕਲ ਸੈਮੀਨਾਰ ਲਗਾਇਆ ਗਿਆ। ਇਸ ਕੈਂਪ ਵਿਚ ਡਾ. ਜੀ.ਐਸ ਆਨੰਦ ਅਤੇ ਡਾ ਮਹਿੰਦਰ ਕੌਰ (ਆਨੰਦ ਜੋਤੀ ਹਸਪਤਾਲ) ਵੱਲੋਂ ਵਿਦਿਆਰਥੀਆਂ ਦਾ ਮੈਡੀਕਲ ਚੈੱਕਅੱਪ ਕੀਤਾ ਗਿਆ।ਇਸ ਮੌਕੇ ਤੇ ਸਕੂਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਜੀ ਨੇ ਸੈਮੀਨਾਰ ਦਾ ਰਸਮੀ ਉਦਘਾਟਨ ਕੀਤਾ । ਡਾਂ ਮਹਿੰਦਰ ਕੌਰ ਆਨੰਦ ਜੀ ਨੇ ਬੱਚਿਆ ਨੂੰ ਮਾਂਹਵਾਰੀ ਦੌਰਾਨ ਆਉਂਦਆ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਡਾ ਜੀ.ਐਸ.ਅਨੰਦ ਨੇ ਬੱਚਿਆ ਨੂੰ ਅੱਖਾਂ ਬਾਰੇ ਜਾਣਕਾਰੀ ਦਿੰਦੇ ਅੱਖਾਂ ਦੀ ਸੰਭਾਲ ਬਾਰੇ ਜਾਗਰੂਕ ਕੀਤਾ। ਇਸ ਮੌਕੇ ਬੱਚਿਆ ਨੇ ਸ.ਭਗਤ ਸਿੰਘ ਜੀ, ਰਾਜਗੁਰੂ ਅਤੇ ਸ਼ੁਖਦੇਵ ਜੀ ਬਾਰੇ ਭਾਸ਼ਣ, ਕਵੀਸ਼ਰੀ ਅਤੇ ਕਵਿਤਾਂਵਾ ਗਈਆ। ਇਸ ਤੋ ਇਲਾਵਾ ਪ੍ਰਿੰਸੀਪਲ ਸ਼੍ਰੀ ਅਸ਼ੋਕ ਟੰਡਨ (ਰਾਮਗੜ੍ਹੀਆ ਸੀ.ਸੰਕੈ.ਸਕੂਲ(ਲੜਕੇ)) ਜੀ ਨੇ ਵੀ ਉਚੇਚੇ ਤੌਰ ਤੇ ਇਸ ਸੈਮੀਨਾਰ ਵਿਚ ਸ਼ਮੂਲੀਅਤ ਕੀਤੀ। ਸ. ਗੁਰਚਰਨ ਸਿੰਘ ਜੀ ਨੇ ਸ. ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੀ ਸ਼ਖਸ਼ੀਅਤ ਤੇ ਸ਼ਹੀਦੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਪ੍ਰਿੰਸੀਪਲ ਸ਼੍ਰੀਮਤੀ ਕਵਲਜੀਤ ਕੌਰ ਜੀ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।


Related News