ਮੁੜ ਚੱਲ ਵੇ
Tuesday, Jun 19, 2018 - 04:29 PM (IST)

ਮੁੜ ਚੱਲ ਵੇ ਹੁਣ ਆਥਣ ਹੋਇਆ
ਬਹੁਤੀ ਕਰ ਲਈ ਮਨਮਰਜ਼ੀ
ਅੱਗੇ ਆਉਦੀ ਰਾਤ ਡਰਾਉਣੀ
ਸੁਫਨੇ ਆਉਣੇ ਬੇਦਰਦੀ
ਇਹ ਸੁਫਨੇ ਅਹਿਸਾਸੀ ਤਾਣਾ
ਸਮਝ ਨਾ ਇਸਨੂ ਤੂੰ ਫਰਜ਼ੀ
ਫਰਜ਼ਾਂ ਤੋਂ ਕਿਉਂ ਭੱਜਦਾ ਫਿਰਦਾ
ਜਿੰਦ ਬਿਨ ਫਰਜਾ ਤੋਂ ਨਾ ਤਰਦੀ
ਅਜੇ ਵੀ ਕਰ ਲੈ ਹੋਸ਼ ਟਿਕਾਣੇ
ਹੋਣੀ ਲਿਹਾਜ਼ ਕਦੇ ਵੀ ਨਾ ਕਰਦੀ
ਬਸ 'ਸੁਰਿਦਰ' ਸੱਚ ਹੋਰ ਨਾ ਬੋਲੀ
ਦੁਨੀਆ ਸੱਚ ਕਦੇ ਵੀ ਨਾ ਜ਼ਰਦੀ
ਸੁਰਿੰਦਰ ਮਾਣੂਕੇ ਗਿੱਲ
8872321000