ਅਸਲੀ ਸਿੱਖਿਆ : ‘ਕਦੇ ਵੀ ਕਿਸੇ ਨਾਲ਼ ਬੇਈਮਾਨੀ ਨਾ ਕਰੋ’

09/10/2020 6:12:23 PM

ਇੱਕ ਵਾਰ ਦੀ ਗੱਲ ਹੈ ਕਿ ਸਾਡੇ ਪਿੰਡ ਇੱਕ ਦੁਕਾਨਦਾਰ ਦੀ ਪ੍ਰਚੂਨ ਦੀ ਦੁਕਾਨ ਸੀ। ਇੱਕ ਵਾਰ ਮੇਰਾ ਗੁਆਂਢੀ ਕਰਨੈਲ ਸਿੰਘ ਉਸਦੀ ਦੁਕਾਨ ਤੋਂ ਸੌਦਾ ਲੈਣ ਲਈ ਚਲਾ ਗਿਆ। ਉਸਨੇ ਦੁਕਾਨਦਾਰ ਕੋਲ਼ੋਂ 150 ਰੁਪਏ ਦਾ ਸੌਦਾ ਲਿਆ ਅਤੇ 200 ਦਾ ਨੋਟ ਉਸਨੂੰ ਫੜਾ ਦਿੱਤਾ। 

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਦੁਕਾਨਦਾਰ ਨੇ ਉਸਨੂੰ 50 ਰੁਪਏ ਵਾਪਿਸ ਕਰਨ ਦੀ ਬਜਾਏ 200 ਦਾ ਹੀ ਨੋਟ ਵਾਪਿਸ ਕਰ ਦਿੱਤਾ। ਕਰਨੈਲ ਸਿੰਘ ਬਹੁਤ ਖੁਸ਼ ਹੋਇਆ। ਉਹ ਸੋਚਣ ਲੱਗਾ ਕਿ ਅੱਜ ਤਾਂ ਵਧੀਆ ਦਿਨ ਚੜ੍ਹਿਆ ਹੈ, ਕਿਉਂਕਿ ਸੌਦਾ ਵੀ ਮੁਫ਼ਤ ਮਿਲ਼ ਗਿਆ ਅਤੇ ਰੁਪਈਏ ਵੀ ਮਿਲ਼ ਗਏ। ਉਸਨੇ ਘਰ ਆ ਕੇ ਆਪਣੀ ਘਰਵਾਲੀ ਨੂੰ ਕੁਝ ਨਹੀਂ ਦੱਸਿਆ। ਪੂਰਾ ਦਿਨ ਇਸੇ ਤਰ੍ਹਾਂ ਹੀ ਉਹ ਖੁਸ਼ੀ ਵਿੱਚ ਝੂਮਦਾ ਰਿਹਾ। ਪ੍ਰੰਤੂ ਚਾਰ ਕੁ ਵਜੇ ਜਦ ਉਸਦੀ ਪਤਨੀ ਨੇ ਚਾਹ ਬਣਾਈ ਅਤੇ ਜਦ ਉਹ ਕਰਨੈਲ ਸਿੰਘ ਨੂੰ ਚਾਹ ਫੜਾਉਣ ਲੱਗੀ ਤਾਂ ਕਰਨੈਲ ਸਿੰਘ ਕਹਿਣ ਲੱਗਾ ਕਿ ਮੈਂ ਨਹੀਂ ਚਾਹ ਪੀਣੀ। 

ਪੜ੍ਹੋ ਇਹ ਵੀ ਖਬਰ - ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

ਉਸਨੇ ਦੱਸਿਆ ਕਿ ਉਸਨੂੰ ਬੇਚੈਨੀ ਜਿਹੀ ਮਹਿਸੂਸ ਹੋ ਰਹੀ ਹੈ। ਪਤਨੀ ਦੇ ਵਾਰ ਵਾਰ ਪੁੱਛਣ ’ਤੇ ਉਸਨੇ ਦੱਸਿਆ ਕਿ ਅੱਜ ਉਹ ਆਪਣੇ ਪਿੰਡ ਦੇ ਦੁਕਾਨਦਾਰ ਤੋਂ ਸੌਦਾ ਬਿਲਕੁਲ ਮੁਫ਼ਤ ਵਿੱਚ ਲੈ ਆਇਆ ਹੈ। ਉਸਦੀ ਪਤਨੀ ਬਹੁਤ ਇਮਾਨਦਾਰ ਅਤੇ ਉੱਚੇ ਵਿਚਾਰਾਂ ਵਾਲ਼ੀ ਸੀ। ਉਸਨੇ ਕਰਨੈਲ ਸਿੰਘ ਨੂੰ ਕਿਹਾ ਕਿ ਜਾਂ ਤਾਂ ਉਸਦੇ ਪੈਸੇ ਵਾਪਿਸ ਕਰ ਕੇ ਆਓ ਨਹੀਂ ਤਾਂ ਸੌਦਾ ਵਾਪਿਸ ਕਰਕੇ ਆਓ। 

ਪੜ੍ਹੋ ਇਹ ਵੀ ਖਬਰ - ‘ਹੀਰੇ ਵਰਗੀ ਜ਼ਿੰਦਗੀ ਨੂੰ ਮੌਤ ਦੇ ਘਾਟ ਉਤਾਰਨ ਵੇਲੇ ਪਰਿਵਾਰ ਬਾਰੇ ਕਿਉਂ ਨਹੀਂ ਸੋਚਦੇ? ’

ਕਰਨੈਲ ਸਿੰਘ ਨੇ ਆਪਣੀ ਘਰਵਾਲੀ ਦੀ ਗੱਲ ਮੰਨ ਲਈ ਅਤੇ ਦੁਕਾਨ ’ਤੇ ਪਹੁੰਚ ਗਿਆ। ਉਸਨੇ ਦੁਕਾਨਦਾਰ ਨੂੰ ਕਿਹਾ ਕਿ "ਵੀਰ ਜੀ ਮੈਂ ਤੁਹਾਡੇ ਕੋਲ਼ੋਂ ਧੋਖੇ ਨਾਲ਼ ਸੌਦਾ ਫ੍ਰੀ ਵਿੱਚ ਹੀ ਲੈ ਕੇ ਗਿਆ ਸੀ।" ਉਸਨੇ ਦੁਕਾਨਦਾਰ ਨੂੰ 150 ਰੁਪਈਏ ਵਾਪਿਸ ਕਰ ਦਿੱਤੇ ਅਤੇ ਕਿਹਾ ਕਿ "ਵੀਰ ਜੀ ਮੈਨੂੰ ਮੁਆਫ਼ ਕਰ ਦਿਓ। ਮੈਂ ਲਾਲਚ ਦੇ ਵਿੱਚ ਆ ਗਿਆ ਸੀ। ਮੈਨੂੰ ਆਪਣੇ ਦੁਆਰਾ ਕੀਤੀ ਗਈ ਬੇਈਮਾਨੀ ਉੱਤੇ ਪਛਤਾਵਾ ਹੈ।" 

ਦੁਕਾਨਦਾਰ ਕਹਿਣ ਲੱਗਾ ਕਿ, "ਕੋਈ ਗੱਲ ਨਹੀਂ ਕਰਨੈਲ, ਮੈਂ ਗਲਤੀ ਨਾਲ ਤੈਨੂੰ ਰੁਪਈਏ ਵੱਧ ਨਹੀਂ ਮੋੜੇ। ਬਲਕਿ ਮੈਂ ਤੈਨੂੰ ਪਰਖਣਾ ਚਾਹੁੰਦਾ ਸੀ ਕਿ ਤੂੰ ਕਿੰਨਾ ਕੁ ਇਮਾਨਦਾਰ ਹੈ। ਇਸ ਕਰਕੇ ਹੁਣ ਮੈਨੂੰ ਤੇਰੇ ’ਤੇ ਪੂਰਾ ਯਕੀਨ ਹੈ ਕਿ ਤੂੰ ਅੱਗੇ ਤੋਂ ਕਦੇ ਵੀ ਕਿਸੇ ਨਾਲ਼ ਠੱਗੀ ਨਹੀਂ ਮਾਰੇਂਗਾ ਅਤੇ ਬੇਈਮਾਨੀ ਕਰਨ ਵਾਲਿਆਂ ਵਿਰੁੱਧ ਆਵਾਜ਼ ਉਠਾਏਂਗਾ। ’’ ਹੁਣ ਕਰਨੈਲ ਸਿੰਘ ਇੱਕ ਚੰਗਾ ਵਿਅਕਤੀ ਬਣ ਚੁੱਕਾ ਸੀ।

ਪੜ੍ਹੋ ਇਹ ਵੀ ਖਬਰ - ਘਰ ''ਚ ਪੈਸਾ ਤੇ ਖੁਸ਼ਹਾਲੀ ਲਿਆਉਣ ਲਈ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਉਪਾਅ

PunjabKesari

ਗੁਰਵਿੰਦਰ ਸਿੰਘ 'ਉੱਪਲ'
ਈ.ਟੀ.ਟੀ. ਅਧਿਆਪਕ
ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ, ਬਲਾਕ ਮਾਲੇਰਕੋਟਲਾ-2 (ਸੰਗਰੂਰ)
ਮੋਬਾਈਲ: 98411-45000


rajwinder kaur

Content Editor

Related News