ਫਲਸਫੇ ਤੇ ਧਰਮ ਦੀ ਪੜ੍ਹਾਈ ਦਾ ਉਦੇਸ਼

04/14/2020 11:19:27 AM

ਡਾ.ਪਿਆਰਾ ਲਾਲ ਗਰਗ

( 99145-05009 ) 

ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ ਨੂੰ ਆਨੰਦ ਮਈ ਬਣਾਉਣ ਦੇ ਵਾਸਤੇ ਜਰੂਰੀ ਹੈ ਕਿ ਪੜ੍ਹਾਈ ਕਰਵਾਉਣ ਦੇ ਸਮੇਂ ਵਿਸ਼ਾ ਵਸਤੂ ਨਾਲ ਸੰਬੰਧਤ ਪੁਰਾਤਨ ਸਿੱਖਿਆ ਦੀਆਂ ਕਹਾਣੀਆਂ, ਘਟਨਾਵਾਂ, ਕਿੱਸੇ ਸੁਣਾ ਕੇ ਬੱਚਿਆਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਜਾਵੇ। 

ਪੰਜਾਬ ਵਿਚ ਤਾਂ ਇਤਿਹਾਸ ਦੇ ਵਿਸ਼ੇਸ਼ ਕਰਕੇ ਭਗਤੀ ਲਹਿਰ ਤੇ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਦੇ, ਕਬੀਰ ਜੀ, ਫਰੀਦ ਜੀ, ਤੁਲਸੀ ਦਾਸ ਦੇ ਦੋਹੇ, ਸਰਮੱਦ ਦੀਆਂ ਰੁਬਾਈਆਂ, ਸ਼ੇਖ ਸਾਆਦੀ ਦੇ ਕਿੱਸੇ ਕਰਮ ਕਾਂਡ ਵਿਰੋਧੀ, ਜਾਤ ਪਾਤ ਵਿਰੋਧੀ, ਧਰਮ ਦੇ ਨਾਮ ਤੇ ਨਫਰਤ ਪੈਦਾ ਕਰਤਨ ਵਿਰੋਧੀ, ਸਾਰੇ ਇਨਸਾਨਾਂ ਨੂੰ ਬਰਾਬਰ ਸਮਝਣ ਬਾਬਤ ਧਰਮ ਦੀ ਭੂਮਿਕਾ, ਕੁਦਰਤ ਨਲ ਸੰਤੁਲਨ ਵਿਚ ਰਹਿਣ ਦਾ ਸੰਕਲਪ, ਸਾਰੀ ਦੁਨੀਆਂ ਧਰਤੀ ਇਕ ਪਰਿਵਾਰ, ਇਨਸਾਨ ਨੂੰ ਨਫਰਤ ਧਰਮ ਜਾਤ ਦੇ ਨਾਮ ’ਤੇ ਕਰਨਾ, ਸੱਚੇ ਧਰਮ ਦੇ ਵਿਰੋਧੀ ਹੋਣ ਦੇ ਪੱਖ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਨ ਦੀ ਲੋੜ ਹੈ।

ਧਰਮ ਸਾਨੂੰ ਲੁੱਟ-ਖਸੁੱਟ ਸਤਿ ਤੋਂ ਵਰਜਦਾ ਹੈ। ਲੁੱਟ-ਖਸੁੱਟ ਹੀ ਪਾਪ ਹੈ ਸਮਝਾਉਂਦਾ ਹੈ। ਕ੍ਰਿਸ਼ਨ ਜੀ ਨੇ ਕੰਸ ਦਾ ਵੱਧ ਕੀਤਾ, ਕਿਉਂ ਜੋ ਕੰਸ ਦੇ ਰਾਜ ਵਿਚ ਜੁਰਮ ਸਿਖਰ ’ਤੇ ਪਹੁੰਚ ਗਿਆ ਸੀ। ਜਿਸ ਕਰਕੇ ਕੰਸ ਨੂੰ ਮਾਰਨਾ ਪਾਪ ਨਹੀਂ ਸੀ। ਹਿਰਨਾਕਸ਼ ਦਾ ਵੱਧ ਵੀ ਪਾਪੀ ਰਾਜੇ ਦੇ ਪਾਪ ਨੂੰ ਖ਼ਤਮ ਕਰਨ ਵਾਸਤੇ ਹੀ ਸੀ।

ਮਹਾ ਭਾਰਤ ਦਾ ਯੁੱਧ ਵੀ ਦੁਰਾਚਾਰੀ ਰਾਜੇ ਤੋਂ ਆਪਣਾ ਹੱਕ ਲੈਣ ਲਈ ਹੀ ਹੋਇਆ ਸੀ। ਭਾਰਤ ਦੇ ਦਰਸ਼ਨ, ਚਾਰਵਾਕ, ਨਿਆਏ ਵਿਸ਼ੇਸ਼ਕਾ, ਸਾਂਖ, ਯੋਗ, ਮਿਮਾਂਸਾ ਬੁੱਧ, ਜੈਨ ਤੇ ਵੇਦਾਂਤ ਦੀ ਸਿੱਖਿਆ ਬੱਚੇ ਨੂੰ ਦਰਸ਼ਨ ਸ਼ਾਸ਼ਤਰ ਨੂੰ ਸਮਝ ਕੇ ਸੂਝਵਾਨ, ਖੋਜੀ ਤੇ ਚੰਗਾ ਇਨਸਾਨ ਬਣਨ ਦੇ ਰਾਹ ਪਾਉਂਦੀ ਹੈ। ਕੁਦਰਤ, ਬ੍ਰਹਮੰਡ ਤੇ ਮਨੁੱਖ ਦੇ ਰਿਸ਼ਤੇ ਨੂੰ ਮਜ਼ਬੂਤ ਕਰਦੀ ਹੈ। ਮਨ ਤੇ ਸਰੀਰ ਦਾ ਸੰਬੰਧ ਦਰਸਾਉਂਦੀ ਹੈ। ਸਾਡੇ ਦੇਸ਼ ਵਿਚ ਸਮੇਂ ਅਨੁਸਾਰ ਗਣਿਤ, ਰਸਾਇਣ ਵਿਗਿਆਨ ਤੇ ਤਾਰਾ ਵਿਗਿਆਨ ਦੇ ਖੇਤਰ ਵਿਚ ਹੋਈ ਪ੍ਰਗਤੀ ਬਾਬਤ ਸਹੀ ਸਮਝ ਵਿਕਸਿਤ ਕਰਦੀ ਹੈ। 


rajwinder kaur

Content Editor

Related News