ਪੰਜਾਬ ਦੇ ਅਧਿਆਪਕਾਂ ਵਲੋਂ ਪੰਜਾਬ ਪ੍ਰਾਪਤੀ ਸਰਵੇਖਣ 2020 ਦੀ ਸਫ਼ਲਤਾ ਲਈ ਸੰਭਵ ਕੋਸ਼ਿਸ਼ਾਂ ਜਾਰੀ

Wednesday, Sep 09, 2020 - 05:20 PM (IST)

ਪੰਜਾਬ ਦੇ ਅਧਿਆਪਕਾਂ ਵਲੋਂ ਪੰਜਾਬ ਪ੍ਰਾਪਤੀ ਸਰਵੇਖਣ 2020 ਦੀ ਸਫ਼ਲਤਾ ਲਈ ਸੰਭਵ ਕੋਸ਼ਿਸ਼ਾਂ ਜਾਰੀ

ਗੁਰਵਿੰਦਰ ਸਿੰਘ ਉੱਪਲ
ਈ.ਟੀ.ਟੀ. ਅਧਿਆਪਕ
ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ (ਸੰਗਰੂਰ)
ਮੋਬਾ. 98411-45000

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋ ਕਰਵਾਏ ਜਾ ਰਹੇ ਪੰਜਾਬ ਪ੍ਰਾਪਤੀ ਸਰਵੇਖਣ (ਪ੍ਰੈਸ) 2020 ਨੂੰ ਲੈ ਕੇ ਅਧਿਆਪਕ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਦੇ ਚੱਲਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅਠਾਰਾਂ ਅਧਿਆਪਕਾਂ ਵੱਲੋ ਇੱਕ ਟੀਮ ਦੇ ਰੂਪ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ। ਇਸ ਟੀਮ ਦੇ ਮੈਂਬਰ ਸ਼੍ਰੀ ਗੁਰਵਿੰਦਰ ਸਿੰਘ 'ਉੱਪਲ' ਈ.ਟੀ.ਟੀ. ਅਧਿਆਪਕ, ਜੋ ਸਰਕਾਰੀ ਪ੍ਰਾਇਮਰੀ ਸਕੂਲ ਦੌਲੋਵਾਲ, ਜ਼ਿਲ੍ਹਾ ਸੰਗਰੂਰ ਵਿਖੇ ਸੇਵਾ ਨਿਭਾ ਰਹੇ ਹਨ, ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪੰਜਾਬ ਪ੍ਰਾਪਤੀ ਸਰਵੇਖਣ 2020 ਦੀ ਸਫ਼ਲਤਾ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।

ਘਰ ''ਚ ਪੈਸਾ ਤੇ ਖੁਸ਼ਹਾਲੀ ਲਿਆਉਣ ਲਈ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਉਪਾਅ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਅਧਿਆਪਕ ਸਾਥੀਆਂ ਵੱਲੋਂ ਰੋਜ਼ਾਨਾ ਗੂਗਲ ਫਾਰਮਜ਼, ਸਲਾਈਡਜ਼, ਤਿਆਰ ਕਰਕੇ ਫੇਸਬੁੱਕ, ਯੂ-ਟਿਊਬ ਅਤੇ ਪੰਜ ਵਟਸਐਪ ਗਰੁੱਪਾਂ ਵਿੱਚ ਭੇਜੀਆਂ ਜਾਂਦੀਆਂ ਹਨ, ਜਿੱਥੇ ਉਨ੍ਹਾਂ ਨਾਲ਼ ਹਜ਼ਾਰਾਂ ਅਧਿਆਪਕ ਜੁੜੇ ਹੋਏ ਹਨ। ਇਨ੍ਹਾਂ ਦੀ ਟੀਮ ਵੱਲੋ ਕੀਤਾ ਜਾ ਰਿਹਾ ਕੰਮ ਸਾਰੇ ਅਧਿਆਪਕ ਸਾਥੀਆਂ ਤੋਂ ਇਲਾਵਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਹਿਬਾਨਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਸਹਿਬਾਨਾਂ ਵੱਲੋਂ ਸ਼ਲਾਘਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋ ਕੀਤਾ ਜਾ ਰਿਹਾ ਕੰਮ ਫੇਸਬੁੱਕ ਅਤੇ ਯੂ-ਟਿਊਬ ਉੱਪਰ 'paspreparationteam' ਸਰਚ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ।

ਜੇਕਰ ਤੁਸੀਂ ਵੀ ਵਿਆਹ ਕਰਵਾਉਣ ਲੱਗੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

ਇਸ ਟੀਮ ਵਿੱਚ ਜ਼ਿਲ੍ਹਾ ਮੋਗਾ ਦੇ ਸ. ਪ੍ਰਾ. ਸਕੂਲ, ਮਾਧੇ-ਕੇ ਦੇ ਈ.ਟੀ.ਟੀ. ਅਧਿਆਪਕ ਸ਼੍ਰੀ ਸ਼ੁਭਮ ਮੱਕੜ, ਜ਼ਿਲ੍ਹਾ ਪਟਿਆਲਾ ਦੇ ਸ. ਪ੍ਰਾ. ਸਕੂਲ, ਕਛਵੀ ਦੇ ਈ.ਟੀ.ਟੀ. ਅਧਿਆਪਕ ਸ਼੍ਰੀ ਵਿਸ਼ਾਲ ਗੋਇਲ, ਸ. ਪ੍ਰਾ. ਸਕੂਲ ਜੰਡੋਲੀ ਤੋਂ ਈ.ਟੀ.ਟੀ. ਅਧਿਆਪਕ ਮੈਡਮ ਦਿਲਪ੍ਰੀਤ ਕੌਰ, ਸ.ਪ੍ਰਾ. ਸਕੂਲ, ਮਰਦਾਂਹੇੜੀ ਤੋਂ ਈ.ਟੀ.ਟੀ. ਅਧਿਆਪਕ ਸ਼੍ਰੀ ਅਵਤਾਰ ਸਿੰਘ, ਸ.ਪ੍ਰਾ. ਸਕੂਲ ਚਿੜਵਾ ਦੇ ਈ.ਟੀ.ਟੀ. ਅਧਿਆਪਕ ਸ਼੍ਰੀ ਅਮਰੀਕ ਸਿੰਘ, ਸ.ਪ੍ਰਾ. ਸਕੂਲ ਖਰਾਬਗੜ੍ਹ ਦੇ ਈ.ਟੀ.ਟੀ. ਅਧਿਆਪਕ ਸ਼੍ਰੀ ਵੀਰਭਾਨ ਸਿੰਘ, ਜ਼ਿਲ੍ਹਾ ਸੰਗਰੂਰ ਦੇ ਸ. ਪ੍ਰਾ. ਸਕੂਲ ਦੌਲੋਵਾਲ ਦੇ ਈ.ਟੀ.ਟੀ. ਅਧਿਆਪਕ ਸ਼੍ਰੀ ਗੁਰਵਿੰਦਰ ਸਿੰਘ 'ਉੱਪਲ', ਸ.ਪ੍ਰਾ. ਸਕੂਲ ਲੌਂਗੋਵਾਲ ਤੋਂ ਈ.ਟੀ.ਟੀ. ਅਧਿਆਪਕਾ ਮੈਡਮ ਰਾਖੀ ਗਰਗ, ਜ਼ਿਲ੍ਹਾ ਫਿਰੋਜ਼ਪੁਰ ਦੇ ਸ. ਪ੍ਰਾ. ਸਕੂਲ ਮਾਨਾ ਸਿੰਘ ਵਾਲ਼ਾ ਦੇ ਈ.ਟੀ.ਟੀ. ਅਧਿਆਪਕ ਸ਼ਾਮਲ ਹਨ।

ਫਰਿਜ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੇ ਤੁਹਾਡੀ ਸਿਹਤ ਨੂੰ ਨੁਕਸਾਨ

ਇਸ ਤੋਂ ਇਲਾਵਾ ਸ਼੍ਰੀ ਨਵਦੀਪ ਕੁਮਾਰ, ਇਸੇ ਸਕੂਲ ਦੇ ਈ.ਟੀ.ਟੀ. ਅਧਿਆਪਕਾ ਮੈਡਮ ਨੇਹਾ ਢੀਂਗਰਾ, ਜ਼ਿਲ੍ਹਾ ਬਠਿੰਡਾ ਦੇ ਸ.ਪ੍ਰਾ. ਸਕੂਲ ਕੋਠਾ ਗੁਰੂ (ਮੁੰਡੇ) ਤੋਂ ਈ.ਟੀ.ਟੀ. ਅਧਿਆਪਕ ਸ਼੍ਰੀ ਮਨਦੀਪ ਸਿੰਘ, ਜ਼ਿਲ੍ਹਾ ਰੂਪਨਗਰ ਦੇ ਸ.ਪ੍ਰਾ. ਸਕੂਲ ਫਫ ਨੰਗਲ ਤੋਂ ਈ.ਟੀ.ਟੀ. ਅਧਿਆਪਕਾ ਮੈਡਮ ਤਰਨਜੀਤ ਕੌਰ, ਜ਼ਿਲ੍ਹਾ ਐੱਸ ਏ ਐੱਸ ਨਗਰ ਮੁਹਾਲੀ ਦੇ ਸ.ਪ੍ਰਾ. ਸਕੂਲ ਸੇਲਬਾ ਤੋਂ ਈ.ਟੀ.ਟੀ. ਅਧਿਆਪਕਾ ਮੈਡਮ ਆਸ਼ੂ ਮਲਿਕ, ਜ਼ਿਲ੍ਹਾ ਗੁਰਦਾਸਪੁਰ ਦੇ ਸ.ਪ੍ਰਾ. ਸਕੂਲ, ਦੁਲਟ ਦੇ ਈ.ਟੀ.ਟੀ. ਅਧਿਆਪਕ ਸ਼੍ਰੀ ਵਿਨੇ ਕੁਮਾਰ, ਸ.ਪ੍ਰਾ. ਸਕੂਲ ਪਨਿਆੜ ਤੋਂ ਈ.ਟੀ.ਟੀ. ਮੈਡਮ ਗਗਨਦੀਪ ਕੌਰ, ਸ.ਪ੍ਰਾ. ਸਕੂਲ ਪਨਿਆੜ ਤੋਂ ਈ.ਟੀ.ਟੀ. ਅਧਿਆਪਕ ਮੈਡਮ ਗੁਰਪਿੰਦਰ ਕੌਰ, ਜ਼ਿਲ੍ਹਾ ਮੋਗਾ ਦੇ ਸ.ਪ੍ਰਾ. ਸਕੂਲ ਤੋਂ ਈ.ਟੀ.ਟੀ. ਅਧਿਆਪਕ ਮੈਡਮ ਪਰਮਜੀਤ ਕੌਰ ਅਤੇ ਜ਼ਿਲ੍ਹਾ ਕਪੂਰਥਲਾ ਦੇ ਸ.ਪ੍ਰਾ. ਅੱਲਾਦਿੱਤਾ ਸਕੂਲ ਤੋਂ ਈ.ਟੀ.ਟੀ. ਅਧਿਆਪਕ ਸ਼੍ਰੀ ਹਰਵਿੰਦਰ ਸਿੰਘ ਵਿਰਦੀ ਆਪਣੀਆਂ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

 


author

rajwinder kaur

Content Editor

Related News