ਮੈਂ ਸ਼ਾਇਦ ਅੱਜ ਉਹ ਨਹੀਂ ਰਿਹਾ

Saturday, Apr 13, 2019 - 03:42 PM (IST)

ਮੈਂ ਸ਼ਾਇਦ ਅੱਜ ਉਹ ਨਹੀਂ ਰਿਹਾ

ਮੈਂ ਸ਼ਾਇਦ ਅੱਜ ਉਹ ਨਹੀਂ ਰਿਹਾ। ਹਰ ਪਿਤਾ ਆਪਣੇ ਬੱਚਿਆ ਨੂੰ ਖੁਸ਼ ਤੇ ਤਰੱਕੀ ਕਰਦੇ ਦੇਖਣਾ ਚਾਹੁੰਦਾ ਹੈ। ਇਹ ਸੁਪਨਾ ਮੈਂ ਆਪਣੇ ਡੈਡ ਦੀਆਂ ਅੱਖਾਂ ਵਿੱਚ ਮੇਰੇ ਲਈ ਦੇਖਿਆ। ਮੈਂ ਆਪਣੇ ਡੈਡ ਨਾਲ ਕਈ ਵਾਰ ਕੰਮਕਾਜ ਵਿੱਚ ਹੱਥ ਵਟਾਉਂਦਾ। ਮੇਰੇ ਲਈ ਉਹਨਾ ਦਾ ਹੁਕਮ ਸਿਰ ਮੱਥੇ, ਉਹਨਾ ਨੇ ਮੈਨੂੰ ਕੰਮ ਸਿੱਖਣ ਲਈ ਇੱਕ ਦੁਕਾਨ ਤੇ ਲਗਾਇਆ।ਉਸ ਸਮੇਂ ਮੈ ਇੱਕ ਕੌਰੇ ਕਾਗਜ਼ ਦੀ ਤਰ੍ਹਾਂ ਸੀ ਉਹ ਦਿਨ ਮੈਨੂੰ ਅੱਜ ਵੀ ਯਾਦ ਹੈ । ਜਦ ਉਸ ਸਵੇਰ ਉਹਨਾਂ ਨੇ ਖੂਬ ਗੱਲਾਂ ਕੀਤੀਆਂ ਸੀ। ਫਿਰ ਮੈਂ ਆਪਣੇ ਦੋਸਤ ਨਾਲ ਨੇੜਲੇ ਮਿੱਤਰ ਦੀ ਭੈਣ ਦੇ ਵਿਆਹ ਲਈ ਘਰੋਂ ਪਲੈਸ ਵੱਲ ਨੂੰ ਚੱਲ ਪਿਆ।ਥੋੜ੍ਹੇ ਸਮੇਂ ਬਾਅਦ ਫੋਨ ਦੀ ਰਿੰਗ ਵੱਜੀ ਤੇ ਮੈਂ ਅਜੇ ਕੁਝ ਕਹਿੰਦਾ ਕਿ ਉਸ ਪਹਿਲਾਂ ਮੈਂ ਅਵਾਜ਼ ਸੁਣੀ ਘਰ ਆ ਜਾ ਤੇਰੇ ਡੈਡ ਦਾ ਐਕਸੀਡੈਂਟ ਹੋ ਗਿਆ। ਉਸ ਸਮੇਂ ਮੈਂ ਅਜੇ 20 ਕੁ ਵਰਿਆਂ ਦਾ ਸੀ।ਨੇੜਲੇ ਰਿਸ਼ਤੇਦਾਰਾ ਨੇ ਤਾਂ ਜਿਵੇ ਨਾਲ ਖੜ੍ਹਣ ਤੋਂ ਹੀ ਨਾਂਹ ਕਰ ਦਿੱਤੀ।ਪਰ ਕਿਸੇ ਨ ਕਿਸੇ ਤਰ੍ਹਾਂ ਮੈਂ ਡੈਡ ਨੂੰ ਜਲੰਧਰ ਦੇ ਇੱਕ ਹਸਪਤਾਲ ਲੈ ਗਿਆ।ਪਰ ਦੇਰ ਨਾਲ ਪਹੁੰਚਣ ਨਾਲ ਮੈਂ ਆਪਣੇ ਡੈਡ ਨੂੰ ਖੋਹ ਚੁੱਕਾ ਸੀ ਤੇ ਇਸ ਇੱਕ ਦਿਨ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਤੇ ਮੈਨੂੰ ਆਪਣੇ ਪਰਾਏ ਦੀ ਸਮਝ ਤਾਂ ਆ ਗਈ( ਉਹਨਾ ਆਪਣਿਆਂ ਦੀ ਜਿਨ ਨੇ ਨਾਲ ਤੁਰਨ ਤੋਂ ਹੀ ਸਾਫ਼ ਮਨਾ ਕਰ ਦਿੱਤਾ ਸੀ) ।ਪਰ ਅੱਜ ਵੀ ਡੈਡ ਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ ਕਿ ਕਾਸ਼ ਉਹ ਵੀ ਮੇਰੇ ਨਾਲ ਹੁੰਦੇ ਤੇ ਮੇਰੀ ਤਰੱਕੀ ਨੂੰ ਦੇਖ ਖ਼ੁਸ਼ ਹੁੰਦੇ।

(ਦੀਪਕ ਵਰਮਾ)


author

Aarti dhillon

Content Editor

Related News