ਸਿਆਸਤ
Friday, Jul 31, 2020 - 05:20 PM (IST)

ਸਿਆਸਤ
ਅੱਜ ਰੰਗਲੇ ਪੰਜਾਬ ਨੂੰ ਘਟੀਆ ਸਿਆਸਤਾਂ ਨੇ ਘੇਰਾ ਪਾ ਲਿਆ,
ਪੰਜਾਬ ਦੀਆ ਸੋਹਣੀਆਂ ਜਵਾਨੀਆਂ ਨੂੰ ਨਸ਼ਿਆਂ ਨੇ ਖਾ ਲਿਆ,
ਪਿੰਡ-ਪਿੰਡ ਸਿਵਿਆਂ ’ਚ ਅੱਗ ਬਲਦੀ ਮਾਵਾਂ-ਪੁੱਤਾਂ ਨੂੰ ਗੁਆ ਲਿਆ,
ਨੌਕਰੀ ਮੰਗਦੀ ਨੌਜਵਾਨੀ ਨੂੰ ਸਰਕਾਰੀ ਡੰਡਿਆ ਨੇ ਢਾਹ ਲਿਆ,
ਆਹ ਵੇਖ ਭਗਤ ਸਿਆ ਕਿਹੋ ਜਿਹੀ ਸਾਨੂੰ ਮਿਲੀ ਇਹ ਅਜ਼ਾਦੀ ਏ,
ਗੋਰਿਆ ਨੇ ਸਾਨੂੰ ਲੁੱਟਿਆ ਕਾਲੇ ਅੰਗਰੇਜਾਂ ਵੱਧ ਕਰੀ ਬਰਬਾਦੀ ਏ।
ਬਲਤੇਜ ਸੰਧੂ ਬੁਰਜ ਵਾਲਾ
ਪਿੰਡ ਬੁਰਜ ਲੱਧਾ
ਜ਼ਿਲਾ ਬਠਿੰਡਾ