ਪੋਡਕਾਸਟ ਦੀ ਕਹਾਣੀ : 'ਦੋ ਕੌਮੇਂ'
Sunday, Mar 29, 2020 - 01:47 PM (IST)
ਸਾਹਿਤ ਸਟੂਡੀਓ : ਮੰਟੋ ਦੀਆਂ ਕਹਾਣੀਆਂ ਸੰਗ
ਮੰਟੋ ਇਸ ਕਰਕੇ ਸਾਡੀ ਜ਼ਹਿਨੀਅਤ 'ਚ ਹੈ, ਕਿਉਂਕਿ ਉਸ ਦੀ ਜ਼ਿੰਦਗੀ ਹੀ ਉਸ ਦੇ ਅਫਸਾਨੇ ਹਨ। ‘ਮੰਟੋ’ ਦੀਆਂ ਕਹਾਣੀਆਂ ਉਸ ਦਾ ਸਵੈ ਬਿਰਤਾਂਤ ਹਨ। ਉਸ ਨੂੰ ਸਮਝਣ ਦੇ ਲਈ ਸਾਨੂੰ ਉਸ ਦੀਆਂ ਕਹਾਣੀਆਂ 'ਚ ਜਾਣਾ ਹੀ ਪਏਗਾ ਨਹੀਂ ਤਾਂ ‘ਮੰਟੋ’ ਸਮਝ ਨਹੀਂ ਆਵੇਗਾ। ਦੱਸ ਦੇਈਏ ਕਿ ਇਹ ਇਕੋ ਇਕ ਅਜਿਹਾ ਕਹਾਣੀਕਾਰ ਹੈ, ਜਿਸ ਦੀ ਜ਼ਿੰਦਗੀ ਅਤੇ ਕਹਾਣੀਆਂ ਵੱਖ ਨਹੀਂ ਹਨ। ਨੰਦਿਤਾ ਬਤੌਰ ਹਦਾਇਤਕਾਰ ਇਸ ਨਜ਼ਰੀਏ ਤੋਂ ਕਮਾਲ ਹੈ। ਉਨ੍ਹਾਂ ਦੀ ਫਿਲਮ ‘ਮੰਟੋ’ ਵੇਖਣ ਲਾਇਕ ਹੈ। ਵੰਡ ਅਤੇ ਮੰਟੋ, ਦੇਸ਼ ਅਤੇ ਫਿਰਕੂਵਾਦ ਅਤੇ ਇਸ ਸਭ ਵਿਚ ਉਸ ਦਾ ਜ਼ਨਾਨੀਆਂ ਨੂੰ ਲੈ ਕੇ ਵਿਲਕਦਾ ਮਨ ਹੀ ਮੁਕੰਮਲ ਤੌਰ ’ਤੇ ਬਿਆਨ ਹੈ। ਸਮਰਾਲੇ ਦੇ ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਤੁਹਾਡੇ ਲਈ ਲੜੀਵਾਰ ‘ਜਗਬਾਣੀ’ ਪੋਡਕਾਸਟ 'ਤੇ ਪੇਸ਼ ਹਨ।
ਇਸ ਵਾਰ ਕਹਾਣੀ 'ਦੋ ਕੌਮੇਂ'
ਪੇਸ਼ਕਾਰ : ਆਸ਼ੀਆ ਪੰਜਾਬੀ
ਸੁਣੋ ਪੋਡਕਾਸਟ ਦੀ ਕਹਾਣੀ - 'ਦੋ ਕੌਮੇਂ' (ਕਹਾਣੀ ਸੁਣਨ ਲਈ ਇਸ ਲਿੰਕ ’ਤੇ ਕਲਿੱਕ ਕਰੋ)