ਮਰੀਜ਼ ਦਾ ਇਨਾਮ

02/10/2018 1:25:47 PM

ਖਾਂਸੀ, ਨਜ਼ਲਾ ਅਤੇ ਜ਼ੁਕਾਮ,
ਇਸ ਗੱਲ ਨੂੰ ਨਾ ਸਮਝੋ ਆਮ।
ਡਾਕਟਰ ਵੱਲ ਹੈ ਭਾਜੜ ਪੈਂਦੀ,
ਛਾਤੀ ਜਦ ਹੋ ਜਾਂਦੀ ਜਾਮ।
ਖਾਂਸੀ, ਨਜ਼ਲਾ ਅਤੇ ਜ਼ੁਕਾਮ……।

ਉਸ ਵੇਲੇ ਤਾਂ ਦਿਲ ਵੀ ਧੜਕੇ,
ਜੇਬ ਵਿੱਚੋਂ ਜਾਂਦਾ ਪੈਸਾ ਰੜਕੇ,
ਦਵਾਈ ਮਹਿੰਗੀ, ਜ਼ੇਬਾਂ ਖਾਲੀ,
ਫਿਰ ਵੀ ਆਉਂਦਾ ਨਹੀਂ ਆਰਾਮ।
ਖਾਂਸੀ, ਨਜ਼ਲਾ ਅਤੇ ਜ਼ੁਕਾਮ……।

ਡਾਕਟਰ ਆਖੇ ਰੁਟੀਨ ਵਿੱਚ ਆਵੋ,
ਚੈੱਕ ਕਰਾਓ ਨਾਗ਼ਾ ਨਾ ਪਾਵੋ,
ਕਿੱਧਰ ਜਾਈਏ, ਕਿੱਥੇ ਫਸ ਗਏ,
ਹੋਣਾ ਪੈਂਦਾ ਹੈ ਬੇ-ਆਰਾਮ।
ਖਾਂਸੀ, ਨਜ਼ਲਾ ਅਤੇ ਜ਼ੁਕਾਮ……।

ਖਾਣੀ ਪਵੇ ਪੈਰਾਸਿਟਾਮੋਲ,
ਕੋਈ ਨਾ ਢੁਕਦਾ ਆ ਕੇ ਕੋਲ,
ਦਰਦਾਂ ਹੋਣ ਮਸ਼ਹੂਰ ਦੱਸਦੀ,
ਪੀੜਾਂ-ਹਾਰੀ ਜੰਡੂ-ਬਾਮ।
ਖਾਂਸੀ, ਨਜ਼ਲਾ ਅਤੇ ਜ਼ੁਕਾਮ……।

ਡਾਕਟਰ ਲਾਹਾ ਲੈ ਜਾਂਦਾ ਏ,
ਮਰੀਜ਼ ਕੋਲ ਆ ਬਹਿ ਜਾਂਦਾ ਏ,
ਮੁਫ਼ਤ ਇਲਾਜ਼ ਮਸ਼ਹੂਰੀ ਦੇ ਕੇ,
ਵੱਟ ਲੈਂਦਾ ਏ ਚੰਗੇ ਦਾਮ।
ਖਾਂਸੀ, ਨਜ਼ਲਾ ਅਤੇ ਜ਼ੁਕਾਮ……।

ਕਈ ਵਾਰੀ ਹੁੰਦਾ ਮਰਿਆ ਬੰਦਾ,
ਉਹਦਾ ਵੀ ਵੱਟ ਲੈਂਦੇ ਚੰਦਾ,
ਆਕਸੀਜਨ ਨਾਲ ਸਾਹ ਹੈ ਚੱਲਦਾ,
ਪਹੁੰਚਾ ਹੁੰਦਾ ਸਵਰਗ ਦੇ ਧਾਮ।
ਖਾਂਸੀ, ਨਜ਼ਲਾ ਅਤੇ ਜ਼ੁਕਾਮ……।

ਕੋਈ ਬੁਰੇ ਇਸ ਹਾਲ 'ਤੇ ਹੱਸਦਾ,
ਵੱਖੋ-ਵੱਖ ਇਲਾਜ਼ ਹੈ ਦੱਸਦਾ,
ਜਿੱਦਾਂ ਆਖਾਂ ਓਦਾਂ ਕਰ ਲੈ,
ਕਰਕੇ ਦੇਖ ਲੈ ਆਊ ਆਰਾਮ।
ਖਾਂਸੀ, ਨਜ਼ਲਾ ਅਤੇ ਜ਼ੁਕਾਮ……।

ਖਾਂਸੀ ਆਵੇ ਬੁਰਾ ਹੈ ਹਾਲ,
ਪਰਸ਼ੋਤਮ! ਗੱਲ ਹੋਈ ਬੇ-ਮਿਸਾਲ,
ਐਕਸਰੇ, ਟੀਕੇ, ਗੋਲੀਆਂ, ਕੈਪਸੂਲ,
ਸਿਰਪ ਦਾ ਮਿਲਦਾ ਹੈ ਇਨਾਮ।
ਖਾਂਸੀ, ਨਜ਼ਲਾ ਅਤੇ ਜ਼ੁਕਾਮ……।

ਪਰਸ਼ੋਤਮ ਲਾਲ ਸਰੋਏ,
ਮੋਬਾ : 91-92175-44348


Related News