ਪੀ.ਏ.ਯੂ. ਦੇ ਵਾਈਸ ਚਾਂਸਲਰ ਯੂਨੀਵਰਸਿਟੀ ਫੈਕਲਟੀ ਨਾਲ ਹੋਏ ਰੂ-ਬਰੂ

Thursday, Sep 20, 2018 - 05:04 PM (IST)

ਪੀ.ਏ.ਯੂ. ਦੇ ਵਾਈਸ ਚਾਂਸਲਰ ਯੂਨੀਵਰਸਿਟੀ ਫੈਕਲਟੀ ਨਾਲ ਹੋਏ ਰੂ-ਬਰੂ

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਅੱਜ ਯੂਨੀਵਰਸਿਟੀ ਫੈਕਲਟੀ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨੇ 2017-18 ਵਿਚ ਖੋਜ, ਅਧਿਆਪਨ ਅਤੇ ਪਸਾਰ ਸਿੱਖਿਆ ਦੇ ਮੁੱਦੇ ਤੇ ਯੂਨੀਵਰਸਿਟੀ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਸਾਰੀ ਫੈਕਲਟੀ ਨੂੰ ਮੁਬਾਰਕਬਾਦ ਦਿੱਤੀ। '2017-18 ਦੇ ਸਫਰ' ਬਾਰੇ ਗੱਲ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਪੀ.ਏ.ਯੂ. ਨੇ 2017 ਦਾ ਸ.ਪਟੇਲ ਵਿਸ਼ੇਸ਼ ਸੰਸਥਾ ਪੁਰਸਕਾਰ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਹਾਸਿਲ ਕੀਤਾ ਹੈ ਅਤੇ ਇਸੇ ਦੌਰਾਨ ਪੀ.ਏ.ਯੂ. ਨੂੰ ਰਾਸ਼ਟਰੀ ਪੱਧਰ ਤੇ ਆਈਆਈਟੀਜ ਅਤੇ ਆਈ ਆਈ ਐੱਮਜ ਨਾਲ ਵਿਸ਼ੇਸ਼ ਸੰਸਥਾ ਦਾ ਰੁਤਬਾ ਹਾਸਿਲ ਹੋਇਆ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਪਰ ਨਾਲ ਹੀ ਨਵੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਮੌਕਾ ਵੀ ਰਿਹਾ ਹੈ। ਯੂਨੀਵਰਸਿਟੀ ਨੇ ਚਿੱਟੀ ਮੱਖੀ ਦੇ ਹਮਲੇ ਦਾ ਡੱਟ ਕੇ ਸਾਹਮਣਾ ਕੀਤਾ ਹੈ ਅਤੇ ਹੁਣ ਪਰਾਲੀ ਦੀ ਸਾਂਭ-ਸੰਭਾਲ ਦੇ ਨਵੇਂ ਹੱਲ ਸੁਝਾਅ ਕੇ ਨਵੀਆਂ ਪੈੜਾਂ ਸਥਾਪਿਤ ਕਰ ਰਹੀ ਹੈ। ਯੂਨੀਵਰਸਿਟੀ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੁਆਰਾ ਪੰਜਾਬ ਵਿਚ 33 ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਕੇ ਪਸਾਰ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ। 

ਉਹਨਾਂ ਇਹ ਵੀ ਕਿਹਾ ਕਿ ਪੀਏਯੂ ਵਲੋਂ ਵਿਕਸਤ ਕੀਤੀਆਂ ਪੀਆਰ 114, ਪੀਆਰ 121, ਪੀਆਰ 122 ਅਤੇ ਪੀਆਰ 44 ਪ੍ਰਤੀ ਰੁਝਾਨ ਨੂੰ ਠੱਲ•ਪਾਈ ਹੈ। ਇਹਨਾਂ ਕਿਸਮਾਂ ਨੇ ਲਗਭਗ ਬਰਾਬਰ ਝਾੜ ਦੇ ਕੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਵਿਚ ਮਦਦ ਕੀਤੀ ਹੈ। ਉਹਨਾਂ ਨੇ ਪਸਾਰ ਸਿੱਖਿਆ ਦੇ ਖੇਤਰ ਵਿਚ ਯੂਨੀਵਰਸਿਟੀ ਵੱਲੋਂ ਅਪਨਾਈਆਂ ਜਾ ਰਹੀਆਂ ਨਵੀਆਂ ਵਿਧੀਆਂ ਦਾ ਜ਼ਿਕਰ ਕੀਤਾ। ਵਿਸ਼ੇਸ਼ ਤੌਰ ਤੇ ਪੀਏਯੂ ਦੇ ਡਿਜ਼ੀਟਲ ਅਖਬਾਰ ਖੇਤੀ ਸੰਦੇਸ਼ ਦੇ ਹਰ ਹਫਤੇ 5 ਲੱਖ ਕਿਸਾਨਾਂ ਤੱਕ ਪਹੁੰਚਣ ਦੀ ਗੱਲ ਕੀਤੀ। ਭੋਜਨ ਉਦਯੋਗ ਬਿਜਨਸ ਦੇ ਖੇਤਰ ਵਿਚ ਪੀਏਯੂ ਵਿਖੇ ਇਨ ਕਿਊਬੇਸ਼ਨ ਸੈਂਟਰ ਸਥਾਪਿਤ ਹੋਣ ਨੂੰ ਭੋਜਨ ਪ੍ਰੋਸੈਸਿੰਗ ਦੇ ਖੇਤਰ ਵਿਚ ਮਾਣ ਮੱਤੀ ਪ੍ਰਾਪਤੀ ਕਿਹਾ। ਉਹਨਾਂ ਨੇ ਖੋਜ ਅਤੇ ਅਧਿਆਪਨ ਦੇ ਖੇਤਰ ਵਿਚ ਬਹੁਤ ਸਾਰਾ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ। 

ਇਸ ਤੋਂ ਪਹਿਲਾਂ ਡਾ. ਰਾਜਿੰਦਰ ਸਿੰਘ ਸਿੱਧੂ ਰਜਿਸਟਰਾਰ ਨੇ ਵਾਈਸ ਚਾਂਸਲਰ ਅਤ ਫੈਕਲਟੀ ਦਾ ਸੁਆਗਤ ਕੀਤਾ। ਇਸ ਮੌਕੇ ਪੀਏਯੂ ਦੇ ਅਧਿਆਪਨ, ਗੈਰ ਅਧਿਆਪਨ ਅਮਲੇ, ਡੀਨ, ਡਾਇਰੈਕਟਰ ਅਤੇ ਹੋਰ ਅਫਸਰ ਸਾਹਬਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


Related News