ਸਾਡੇ ਆਪਣੇ ਦਗ਼ਾ ਕਮਾ ਜਾਂਦੇ...

06/06/2020 12:21:53 PM

ਕਾਵਿ ਵਿਅੰਗ

ਆਪਣੇ ਦਗ਼ਾ ਕਮਾ ਜਾਂਦੇ।

ਉਂਗਲ ਲਾਉਣ ਵਾਲੇ ਨਾ ਵਾਜ ਆਉਂਦੇ, ਉਹ ਅਸਲੀ ਰੂਪ ਵਿਖਾ ਜਾਂਦੇ।
ਇਹ ਸਿਆਸਤ ਯਾਰੋ ਜੁਮਲੇਬਾਜ਼ਾਂ ਦੀ, ਜੋ ਹੱਥਾਂ ’ਤੇ ਸਰੋਂ ਜਮਾਂ ਜਾਂਦੇ।
ਸਾਥੋਂ ਜੁੜਦਾ ਨਈਂ ਜੋ ਉਮਰਾਂ ਤੀਕਰ, ਉਹ ਪੰਜ ਸਾਲਾਂ ਵਿੱਚ ਕਮਾਂ ਜਾਂਦੇ।
ਜਿੱਤਣ ਤੱਕ ਹੀ ਰੱਖਦੇ ਸਾਂਝ ਬਣਾ, ਜੇ ਜਿੱਤਗੇ ਫ਼ੇਰ ਰੰਗ ਬਦਲਾਹ ਜਾਂਦੇ।
ਬੇ ਸ਼ਰਮਾਂ ਦਾ ਨਾਂ ਕੋਈ ਕਿਰਦਾਰ ਹੁੰਦਾ, ਹੱਥ ਜੋੜਦੇ ਹੋਏ ਕੋਲ ਆ ਜਾਂਦੇ।
ਸਾਡੇ ਲੋਕਾਂ ਨੂੰ ਤੱਰਕੀ ਦੇ ਵਿਖਾ ਸੁਪਨੇ, ਹੱਕ ਵੇਚਕੇ ਉਨ੍ਹਾਂ ਦੇ ਖ਼ਾਹ ਜਾਂਦੇ।
ਜਦੋਂ ਮਿਲਦੀਆਂ ਨੇ ਵਜ਼ੀਰੀਆਂ ਯਾਰੋ, ਹਿੱਸੇਦਾਰੀਆਂ ਵਪਾਰਾਂ ਵਿੱਚ ਪਾ ਜਾਂਦੇ।
ਸਾਡੇ ਪਿੰਡਾਂ ਵਿੱਚ ਬਣਾ ਧੜੇ ਦਿੱਤੇ, ਆਪਸ ਵਿੱਚ ਰਿਸ਼ਤੇਦਾਰੀਆਂ ਬਣਾ ਜਾਂਦੇ।
ਜੋ ਚੱਲਦੇ ਨਾ ਨਾਲ ਹਕੂਮਤ ਦੇ, ਝੂਠੇ ਮੁਕਾਬਲੇ, ਪਰਚੇ ਪਵਾ ਜਾਂਦੇ।
ਉਹ ਛੱਡ ਜਖਵਾਲੀ ਦੋਸ਼ ਕੀ ਬਾਣੀਏ ਨੂੰ, ਸਾਡੇ ਆਪਣੇ ਦਗ਼ਾ ਕਮਾ ਜਾਂਦੇ।
 

ਧੁੱਪਾਂ ਦਾ ਸੇਕ ਨਾ ਸਹਿ ਹੋਵੇ,

ਧੁੱਪਾਂ ਦਾ ਸੇਕ ਨਾ ਸਹਿ ਹੋਵੇ,
ਕੋਈ ਸਿਰ ’ਤੇ ਠੰਡੀ ਛਾਂ ਬਣਜੇ।
ਕੋਰੇ ਕਾਗਜ਼ ’ਤੇ ਕੁੱਝ ਲਿਖਦਾ ਹਾਂ,
ਮੇਰੇ ਗੀਤਾਂ ਤੋਂ ਮੇਰਾ ਨਾਂ ਬਣਜੇ।

ਕੋਈ ਦਰਦ ਲਿਖਾ ਮਜ਼ਬੂਰੀ ਦਾ,
ਪੈਂਦੀ ਦਿਲਾਂ ਵਿੱਚ ਦੂਰੀ ਦਾ।
ਬਿਨਾਂ ਵਜ੍ਹਾ ਕਿਸੇ ਗ਼ਰੀਬੜੇ ਨੂੰ,
ਤਕੜੇ ਦੀ ਦਿੱਤੀ ਘੂਰੀ ਦਾ।
ਖੁਦਕੁਸ਼ੀਆਂ ਕਰਨੋਂ ਹੱਟ ਜਾਵਣ ..
ਕੋਈ ਰੋਕਣ ਵਾਲੀ ਬਾਂਹ ਬਣਜੇ...ਕੋਰੇ ਕਾਗਜ਼..

ਕਿਤੇ ਹਾਲ ਲਿਖਾਂ ਬੇਰੁਜ਼ਗਾਰੀ ਦਾ,
ਕਿਸੇ ਅਭਾਗਣ ਕਿਸਮਤ ਮਾਰੀ ਦਾ।
ਬਹੁਤਿਆਂ ਦੀ ਚਾਅ ਰੱਖਣ ਵਾਲਿਆਂ ਓ,
ਕਦੇ ਘੱਟ ਦੇ ਵਿੱਚ ਵੀ ਸਾਰੀ ਦਾ।
ਜਿੱਥੇ ਬੰਦੇ ਨੂੰ ਚੈਨ ਆਵੇ...
ਕਿੱਧਰੇ ਕੋਈ ਉਹ ਥਾਂ ਬਣਜੇ...ਕੋਰੇ ਕਾਗਜ਼...

ਉਚਿਆ ਦੇ ਹਾਲ ਵੀ ਵੇਖੇਂ ਨੇ,
ਹਰ ਪਿੰਡ ਹਰ ਸ਼ਹਿਰ ਠੇਕੇ ਨੇ।
ਪਾਪਾਂ ਦੀ ਦੌਲਤ ਜੋੜ ਰਹੇ,
ਦੇਣੇ ਜਾਨ ਤੇਰੀ ਸਭ ਲੇਖੇ ਨੇ।
ਡਰ ਮੁੱਕ ਜਾਵੇ ਇੱਜ਼ਤਾਂ ਦਾ...
ਭੈਣ ਤੇ ਭੈਣ ਮਾਂ ਮਾਂ ਮਾਂ ਬਣਜੇ...ਕੋਰੇ ਕਾਗਜ਼..

ਮੈਂ ਕੱਲਾ ਕੁੱਝ ਨੀ ਕਰ ਸਕਦਾ,
ਸੋਡੋ ਸਾਥ ਨਾਲ ਸਭ ਕਰ ਸਕਦਾ।
ਜੇ ਕਲਮਾਂ ਸਾਰੀਆਂ ਜਾਗ ਜਾਵਣ,
ਜਖਵਾਲੀ ਨਈਂ ਫ਼ਿਰ ਹਰ ਸਕਦਾ।
ਮੇਰੇ ਸੁਪਨੇ ਪੂਰੇ ਹੋ ਜਾਵਣ.....
ਕੀਤੀ ਨਾਂਹ ਵੀ ਉਦੋਂ ਹਾਂ ਬਣਜੇ...ਕੋਰੇ ਕਾਗਜ਼..


PunjabKesari
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444


rajwinder kaur

Content Editor

Related News