ਇਰੀਏ ਭੰਬਿਰੀਏ ਨੀਂ ਕਿਹੜਾ ਪਿੰਡ ਤੇਰਾ

06/01/2020 12:17:13 PM

ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324

ਮੇਰਾ ਬਚਪਨ ਜ਼ਿਆਦਾਤਰ ਪਿੰਡਾਂ ਵਿੱਚ ਹੀ ਗੁਜ਼ਰਿਆ ਹੈ, ਕਿਉਂਕਿ ਮੇਰੇ ਮਾਤਾ ਜੀ ਤੇ ਪਿਤਾ ਜੀ ਅਧਿਆਪਕ ਸਨ। ਉਨ੍ਹਾਂ ਦੀ ਨੌਕਰੀ ਪਿੰਡਾਂ ਦੇ ਸਕੂਲਾਂ ਵਿੱਚ ਹੀ ਰਹੀ। ਮੈਂ ਉਨ੍ਹਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕੀਤੀ। ਫਿਰ ਕਾਲਜ ਦੀ ਪੜ੍ਹਾਈ ਲਈ ਵੀ ਪਿੰਡ ਤੋਂ ਰੋਜ਼ ਨੇੜਲੇ ਸ਼ਹਿਰ ਦੇ ਕਾਲਜ ਜਾਣਾ ਪੈਂਦਾ ਸੀ।

ਇਨ੍ਹਾਂ ਸਾਰੇ ਵਰ੍ਹਿਆਂ ਵਿੱਚ ਜਿਸ ਨਵੇਂ ਵਿਅਕਤੀ ਨਾਲ ਮੇਰੀ ਮੁਲਾਕਾਤ ਹੁੰਦੀ ਸੀ, ਉਸ ਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਸੀ ਕਿ ਆਪਣਾ ਪਿੰਡ ਕਿਹੜਾ ਹੈ? ਇਸ ਸਵਾਲ ਦਾ ਜਵਾਬ ਮੈਂ ਕਦੇ ਨਹੀਂ ਦੇ ਸਕਿਆ। ਮੇਰੇ ਦਾਦਾ ਜੀ ਦਾ ਪਿੰਡ ਬਦੋਮਲੀ, ਜੋ ਕਿ ਹੁਣ ਪਾਕਿਸਤਾਨ ਵਾਲੇ ਪੰਜਾਬ ਵਿੱਚ ਹੈ, ਸੀ। ਉਹ ਆਜ਼ਾਦੀ ਤੋਂ ਪਹਿਲਾਂ ਗ੍ਰੈਜੂਏਸ਼ਨ ਕਰ ਕੇ ਰੇਲਵੇ ਵਿੱਚ ਨੌਕਰੀ ’ਤੇ ਲੱਗ ਗਏ ਸਨ ਅਤੇ ਲਾਹੌਰ ਰਹਿੰਦੇ ਸਨ। ਸੋ ਮੇਰੇ ਪਿਤਾ ਜੀ ਦਾ ਬਚਪਨ ਲਾਹੌਰ ਵਿਚ ਹੀ ਬੀਤਿਆ। ਕੁਝ ਯਾਦਾਂ ਉਨ੍ਹਾਂ ਦੀਆਂ ਪਿੰਡ ਬਦੋਮਲੀ ਦੀਆਂ ਹਨ। ਚੌਦਾਂ ਵਰ੍ਹਿਆਂ ਦੇ ਸਨ ਜਦੋਂ ਦੇਸ਼ ਦੇ ਦੋ ਟੁਕੜੇ ਹੋ ਗਏ।

ਪੜ੍ਹੋ ਇਹ ਵੀ ਖਬਰ - ਖੇਤੀ ਵਿਗਿਆਨੀ ਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ PAU ਤੋਂ ਸੇਵਾ ਮੁਕਤ ਹੋਏ

ਦੰਗੇ ਭੜਕਨ ਤੋਂ ਬਾਅਦ ਪਰਿਵਾਰ ਜਾਨ ਬਚਾ ਕੇ, ਘਰ ਬਾਰ, ਧਨ-ਦੌਲਤ ਛੱਡ ਕੇ ਅੰਮ੍ਰਿਤਸਰ ਆ ਗਿਆ। ਮਹੀਨੇ ਕੁ ਬਾਅਦ ਦਾਦਾ ਜੀ ਜਲੰਧਰ ਰੇਲਵੇ ਸਟੇਸ਼ਨ ’ਤੇ ਨੌਕਰੀ ਕਰਨ ਲੱਗ ਪਏ। ਪਿਤਾ ਜੀ ਮੈਟ੍ਰਿਕ ਕਰ ਚੁੱਕੇ ਸਨ। ਪਰਿਵਾਰ ਵੱਡਾ ਸੀ। ਦਾਦਾ ਜੀ ਨੇ ਕਿਹਾ “ਮੈਂ ਕਾਲਜ ਦੀ ਫੀਸ ਨਹੀਂ ਦੇ ਸਕਦਾ। ਇਕ ਹੋਰ ਕਮਾਉਣ ਵਾਲੇ ਦੀ ਲੋੜ ਹੈ “। ਪਿਤਾ ਜੀ ਨੂੰ ਪੰਦਰਾਂ ਵਰ੍ਹਿਆਂ ਦੀ ਉਮਰ ਵਿਚ ਨੌਕਰੀ ਕਰਨ ਲਈ ਸ਼ੂਗਰ ਮਿੱਲ ਸੰਭੌਲੀ (ਯੂ.ਪੀ) ਭੇਜ ਦਿੱਤਾ। 1947 ਤੋਂ ਲੈ ਕੇ 1957 ਵਿੱਚ ਉਨ੍ਹਾਂ ਦੇ ਵਿਆਹ ਤੱਕ ਨੌਕਰੀ ਕਰਦੇ ਹੋਏ ਜਗ੍ਹਾ ਜਗ੍ਹਾ ਭਟਕਨਾ ਪਿਆ। ਫਿਰ ਗ੍ਰੈਜੂਏਸ਼ਨ ਕਰਕੇ ਮੇਰੇ ਮਾਤਾ ਜੀ ਦੇ ਨਾਲ ਸਕੂਲ ਵਿੱਚ ਨੌਕਰੀ ਕਰ ਲਈ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਆਖਰੀ ਦਸਤਖ਼ਤ ‘ਸੁਰਿੰਦਰ ਸਿੰਘ ਸੋਢੀ’

ਇਸ ਨੌਕਰੀ ਨੇ ਵੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿੰਡ ਦਿਖਾਏ। ਹੁਸ਼ਿਆਰਪੁਰ ਦੇ ਬੋਦਲ ਗਰਨਾ ਸਾਹਿਬ ਤੋਂ ਲੈ ਕੇ ਲੁਧਿਆਣਾ ਦੇ ਡੇਹਲੋਂ ਤੇ ਫਿਰ ਫਿਰੋਜ਼ਪੁਰ-ਫਰੀਦਕੋਟ ਦੇ ਭਿੰਡਰ ਕਲਾਂ, ਕੋਕਰੀ ਕਲਾਂ। ਆਪਣਾ ਘਰ ਕਦੀ ਬਣਾਇਆ ਹੀ ਨਹੀਂ। ਕਿਸ ਪਿੰਡ ਨੂੰ ਆਪਣਾ ਕਹਿੰਦੇ। ਜੋ ਸਵਾਲ ਮੈਨੂੰ ਪੁੱਛਿਆ ਗਿਆ, ਉਹ ਲੋਕਾਂ ਨੇ ਉਨ੍ਹਾਂ ਨੂੰ ਵੀ ਪੁੱਛਿਆ ਸੀ। ਜਦੋਂ ਜਵਾਬ ਦੇਣਾ ਕਿ ਅਸੀਂ ਤਾਂ ਪਾਕਿਸਤਾਨ ਤੋਂ ਆਏ ਹਾਂ ਤਾਂ ਅੱਗੋਂ ਤਰਸ ਜਾਂ ਤਨਜ਼ ਨਾਲ ਲੋਕਾਂ ਨੇ ਕਹਿਣਾ “ਤਾਂ ਰਫੂਜੀ ਹੋਂ।“ ਮੇਰੇ ਪਿਤਾ ਜੀ ਨੂੰ ਇਹ ਗਾਲ਼ ਵਰਗਾ ਲੱਗਣਾ। ਕਿਉਂਕਿ ਮੈਂ ਜ਼ਿਆਦਾ ਸਮਾਂ ਕੋਕਰੀ ਵਿਖੇ ਗੁਜ਼ਾਰਿਆ ਅਤੇ ਮੇਰੇ ਮਾਤਾ ਜੀ ਉੱਥੋਂ ਦੇ ਸਕੂਲ ਦੇ 19 ਸਾਲ ਪ੍ਰਿੰਸੀਪਲ ਰਹੇ, ਮੈਂ ਜਵਾਬ ਦੇਣ ਦਾ ਸੋਖਾ ਤਰੀਕਾ ਲੱਭਿਆ ।“ਮੇਰਾ ਪਿੰਡ ਕੋਕਰੀ ਹੈ”। ਹਾਲਾਂਕਿ ਕੋਕਰੀ ਵਿੱਚ ਸਾਡੀ ਕੋਈ ਜ਼ਮੀਨ ਨਹੀਂ ਸੀ। ਨਾ ਹੀ ਘਰ ਸੀ।

ਪੜ੍ਹੋ ਇਹ ਵੀ ਖਬਰ - ਵਿਸ਼ਵ ਤਮਾਕੂ ਪਾਬੰਦੀ ਦਿਵਸ : 21ਵੀਂ ਸਦੀ ’ਚ ਤਮਾਕੂ ਨਾਲ ਹੋਵੇਗੀ 1 ਅਰਬ ਲੋਕਾਂ ਦੀ ਮੌਤ

1991 ਵਿੱਚ ਰਿਟਾਇਰਮੈਂਟ ਤੋਂ ਬਾਅਦ ਮਾਤਾ ਜੀ ਅਤੇ ਪਿਤਾ ਜੀ ਮੇਰੇ ਕੋਲ ਆ ਕੇ ਲੁਧਿਆਣੇ ਰਹਿਣ ਲੱਗ ਪਏ। ਮੇਰੇ ਬੱਚਿਆਂ ਨੇ ਆਪਣੇ ਕਾਲਜ ਦੀ ਪੜ੍ਹਾਈ ਲਈ ਭਾਰਤ ਦੇ ਦੂਰ-ਦੁਰਾਡੇ ਦੇ ਕਾਲਜਾਂ ਨੂੰ ਚੁਣਿਆ। ਮੇਰੀ ਬੇਟੀ ਹੁਣ ਮੁੰਬਈ ਵਿੱਚ ਰਹਿੰਦੀ ਹੈ। ਮੇਰਾ ਬੇਟਾ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਅਮਰੀਕਾ ਚਲਾ ਗਿਆ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਵੀ ਇਹ ਸੁਆਲ ਪੁੱਛਿਆ ਗਿਆ ਸੀ ਕਿ ਨਹੀਂ ਅਤੇ ਉਹ ਇਸ ਦਾ ਕੀ ਜਵਾਬ ਦਿੰਦੇ ਸਨ।

PunjabKesari

ਦੁਨੀਆ ਖੁਦ ਇਕ ਬਹੁਤ ਵੱਡਾ ਪਿੰਡ ਬਣ ਚੁਕੀ ਹੈ। ਅਗਲੀ ਪੀੜ੍ਹੀ ਲਈ ਇਹ ਸਵਾਲ ਕੋਈ ਮਤਲਬ ਨਹੀਂ ਰੱਖਦੇ। ਪਰ ਮੈਂ ਅੱਜ ਵੀ ਸੋਚਾਂ ਵਿੱਚ ਪੈ ਜਾਂਦਾ ਹਾਂ ਕਿ ਕੀ ਦੱਸਾਂ। ਮੇਰਾ ਪਿੰਡ ਬਦੋਮਲੀ ਹੈ, ਬੋਦਲ ਗਰਨਾ ਸਾਹਿਬ, ਕੋਕਰੀ ਜਾਂ ਲੁਧਿਆਣਾ ਜਿਥੇ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਧ ਵਕਤ ਬਿਤਾਇਆ ਹੈ। 

ਪੜ੍ਹੋ ਇਹ ਵੀ ਖਬਰ - ਟਿੱਡੀ ਦਲ ਹਮਲਾ : ਭਾਰਤ ਸਣੇ ਬਾਕੀ ਪ੍ਰਭਾਵਿਤ ਦੇਸ਼ਾਂ ਦੇ ਮੌਜੂਦਾ ਹਾਲਾਤ


rajwinder kaur

Content Editor

Related News