ਮਾਂ ਬੋਲੀ ਪੰਜਾਬੀ

05/07/2019 10:26:30 AM

ਸਾਨੂੰ ਵਿਰਸੇ ਤੋ ਗੁਰੂਆ ਨੇ ਦਿੱਤੀ ਪੰਜਾਬੀ ਪੜ੍ਹੋ ਗੁਰਬਾਣੀ ਅਨੰਦ ਦੇ ਨਾਲ ਮਹਾਨ ਗੁਰੂਆਂ ਦਿੱਤੀ ਸਾਨੂੰ ਪੰਜਾਬੀ ਸਾਡੀ ਸਾਨ ਗੁਰੂਆਂ ਦਿੱਤਾ ਸਾਨੂੰ ਗੁਰੂ ਗ੍ਰੰਥ ਮਹਾਨ ਇਸ ਤੋਂ ਉੱਪਰ ਹੋਰ ਕੋਈ ਨਾ ਗਿਆਨ ਸਭ ਦੁਨੀਆ ਏਸ ਦਰ ਤੇ ਆ ਝੁਕਦੀ ਸਭ ਦੁਨੀਆ ਦੇ ਸਾਝੇ ਰਹਿਬਰ ਮਹਾਨ ਭਾਵੇ ਕੋਈ ਹਿੰਦੂ, ਕਰਿਸਚਨ, ਮੁਸਲਮਾਨ ਲਿਖੋ ਪੰਜਾਬੀ ਬੋਲੋ ਪੰਜਾਬੀ ਪੜ੍ਹੋ ਪੰਜਾਬੀ। ਸਾਨੂੰ ਵਿਰਸੇ ਤੋਂ ਗੁਰੂਆਂ ਨੇ ਦਿੱਤੀ ਪੰਜਾਬੀ ਬਾਬੇ ਫਰੀਦ ਜੋ ਉਚਾਰੀ ਸਲੋਕ ਗੁਰਬਾਣੀ ਸਭ ਦਾ ਬਦਲ ਦੇਵੇ ਜੀਵਨ ਗੁਰਬਾਣੀ ਕਬੀਰ ਸਾਹਿਬ ਵੀ ਲਿਖੀ ਪੰਜਾਬੀ 'ਚ ਬਾਣੀ ਸਭ ਨੂੰ ਜੀਵਨ ਜਿਉਣ ਦੀ ਦੱਸਦੀ ਜਾਚ ਲਿਖੋ ਪੰਜਾਬੀ ਬੋਲੋ ਪੰਜਾਬੀ ਪੜ੍ਹੋ ਪੰਜਾਬੀ। ਸਾਨੂੰ ਵਿਰਸੇ ਤੋਂ ਗੁਰੂਆਂ ਨੇ ਦਿੱਤੀ ਪੰਜਾਬੀ ਛੱਡ ਦਿਉ ਸਭ ਹੈਲੋ ਹਾਏ ਥੈਕਸ ਤੇ ਬਾਏ ਪੰਜਾਬੀ 'ਚ ਬੋਲੇ ਕੀ ਹਾਲ ਤੇ ਜੀ ਹਾਂ ਆਏ ਪੰਜਾਬੀ ਦੇ ਵਿੱਚ ਦਿਉ ਆਪਣੇ ਵਿਚਾਰ ਪੰਜਾਬੀ ਸਾਡੀ ਮਾਂ ਬੋਲੀ ਹੈ ਉੱਚੀ ਸਾਨ ਭੁੱਲੋ ਨਾ ਕਰਨਾ ਆਪਣੀ ਮਾਂ ਦਾ ਸਤਿਕਾਰ ਲਿਖੋ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਸਾਨੂੰ ਵਿਰਸੇ ਤੋਂ ਗੁਰੂਆਂ ਨੇ ਦਿੱਤੀ ਪੰਜਾਬੀ ਜਿੱਥੇ ਮਰਜ਼ੀ ਯੂਰਪ ਤੇ ਅਰਬ ਜੀ ਘੁੰਮੋ ਆਪਣੀ ਬੋਲੀ ਪਹਿਰਾਵਾ ਦੇਸ਼ ਨਾ ਭੁੱਲੋ ਸੁਖਚੈਨ ਸਿੰਘਾ ਤੂੰ ਵੀ ਰੱਖੀ ਖਿਆਲ ਭੁੱਲ ਨਾ ਜਾਵੀ ਦੁਬਈ 'ਚ ਰਹਿ ਕੇ ਤੂੰ ਆਪਣੀ ਪੰਜਾਬੀ ਮਾਂ ਬੋਲੀ ਦੀ ਪਛਾਣ ਲਿਖੋ ਪੰਜਾਬੀ ਬੋਲੋ ਪੰਜਾਬੀ ਪੜ੍ਹੋ ਪੰਜਾਬੀ । ਸਾਨੂੰ ਵਿਰਸੇ ਤੋਂ ਗੁਰੂਆਂ ਨੇ ਦਿੱਤੀ ਪੰਜਾਬੀ।

ਸੁਖਚੈਨ ਸਿੰਘ ਠੱਠੀ ਭਾਈ, (ਯੂ ਏ ਈ) 
00971527632924


Aarti dhillon

Content Editor

Related News