ਜਿੰਦਗੀ ਤੇ ਇੱਛਾਵਾਂ ਦੀ ਦੌੜ

Saturday, May 25, 2019 - 11:41 AM (IST)

ਜਿੰਦਗੀ ਤੇ ਇੱਛਾਵਾਂ ਦੀ ਦੌੜ

ਖਾਹਿਸ਼ਾਂ ਮੁੱਕੀਆਂ ਨਹੀਂ ਪਰ
ਉਮਰਾਂ ਮੁੱਕ ਚੱਲੀਆਂ
ਇਹ ਨੀਤਾਂ ਰੁਕੀਆਂ ਨਾ, ਪਰ ਨਬਜ਼
ਰੁੱਕ ਚੱਲੀਆਂ
ਕੱਲ ਦਿਆਂ ਫਿਕਰਾਂ ਵਿਚ ਅੱਜ
ਨੂੰ ਮਾਣਿਆਂ ਨਾ
ਜਦ ਮਾਨਣ ਜੋਗੇ ਹੋਏ ,ਤਕਦੀਰਾਂ
ਰੁੱਸ ਚੱਲੀਆਂ
ਰੁੱਖ ਲਾਉਂਦੇ ਮਰ ਚੱਲੇ, ਕਦੇ
ਛਾਵਾਂ ਮਾਣੀਆਂ ਨਾ
ਦਮ ਲੈਣ ਲਈ ਠਹਿਰੇ, ਹੁਣ
ਟਾਹਣੀਆਂ ਸੁੱਕ ਚੱਲੀਆਂ
ਕਦੇ ਲੋੜਾਂ ਬਹੁਤੀਆਂ ਸੀ ,ਉਦੋਂ
ਪੈਸਾ ਜੁੜਿਆ ਨਾ
ਹੁਣ ਪੈਸਾ ਆ ਗਿਆ ਏ, ਤੇ ਖਾਹਿਸ਼ਾਂ
ਮੁੱਕ ਚੱਲੀਆਂ
ਅਸੀਂ ਜਿਨਾਂ ਪਤੰਗਾਂ ਨੂੰ
ਅੰਬਰਾਂ ਤੇ ਚਾੜ੍ਹਿਆ ਸੀ
ਅੱਜ ਡੋਰਾਂ ਉਹਨਾਂ ਦੀਆਂ
ਹੱਥਾਂ ਚੋਂ ਛੁੱਟ ਚੱਲੀਆਂ
ਕੁਲਵੀਰ ਜਗਾਉਂਦੀ ਰਹੀ, ਸਾਨੂੰ
ਸਿੱਖਿਆ ਬਾਣੀ ਦੀ
ਪਰ ਆਪਾਂ ਉੱਠੇ ਨਾ, ਹੁਣ ਅਰਥੀਆਂ
ਉੱਠ ਚੱਲੀਆਂ

ਕੁਲਵੀਰ ਸਿੰਘ ਡਾਨਸੀਵਾਲ 
ਮੋਬਾਇਲ-778 863 2472


author

Aarti dhillon

Content Editor

Related News