ਕਾਕਾ ਕੌਣੀ ਲੈ ਕੇ ਹਾਜ਼ਰ ਐ 'ਅਟਾਰੀ ਵਾਲਾ ਗੇਟ'

Thursday, Feb 14, 2019 - 01:36 PM (IST)

ਕਾਕਾ ਕੌਣੀ ਲੈ ਕੇ ਹਾਜ਼ਰ ਐ 'ਅਟਾਰੀ ਵਾਲਾ ਗੇਟ'

ਕਾਕਾ ਕੌਣੀ ਅਜਿਹਾ ਗਾਇਕ ਹੈ ਜੋ ਅੱਜ ਕੱਲ ਦੀ ਗਾਇਕੀ ਤੋਂ ਹਟ ਕੇ ਗਾਉਂਦਾ ਹੈ। ਇਸ ਦੀ ਪਹਿਲੀ ਐਲਬੰਬ ਨਿਰੋਲ ਲੋਕ ਤੱਥਾਂ ਦੀ ਸੀ ਜਿਸ ਨੂੰ ਸੁਝਵਾਨ ਸਰੋਤਿਆ ਨੇ ਬਹੁਤ ਪਿਆਰ ਦਿੱਤਾ। ਉਸ ਦਾ ਟਾਈਟਲ ਗੀਤ,“ ਜੇ ਭਰੀ ਟਰਾਲੀ ਕੱਚੇ ਲਹਿ ਜੇ ਔਖੀ ਰੋਡ ਤੇ ਚੜਦੀ ਐ।“ ਬਹੁਤ ਮਕਬੂਲ ਹੋਇਆ । ਕਾਕਾ ਇੱਕ ਸਹਿਤਕ ਗਾਇਕ ਹੈ ਇਸੇ ਕਰਕੇ ਉਸ ਨੇ ਆਪਣਾ ਨਾਂਅ ਵੀ ਸਾਹਿਤਕਾਰਾਂ ਵਾਂਗ ਪਿੰਡ ਨਾਲ ਜੋੜ ਕੇ ਰੱਖਿਆ ਹੈ ਵੈਸੇ ਕਾਕੇ ਦਾ ਨਾਂਅ ਸ਼ਮਿੰਦਰ ਸਿੰਘ ਕਾਕਾ ਹੈ। ਇਸ ਨੇ ਮੁਢਲੀ ਪੜ੍ਹਾਈ ਪਿੰਡ ਕੌਣੀ ਜਿਲ੍ਹਾ ਫ਼ਰੀਦਕੋਟ ਤੋਂ ਕੀਤੀ। ਜਿਥੇ ਇਸ ਨੇ ਸਕੂਲ ਪੱਧਰ ਦੇ ਗਾਇਕੀ ਮੁਕਾਬਲੇ ਵਿੱਚ ਪੂਰੇ ਪੰਜਾਬ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਫਿਰ ਬਾਰਵੀਂ ਗਾਂਧੀ ਸ.ਸ.ਸਕੂਲ ਫਰੀਦਕੋਟ ਵਿੱਚ ਪੜ੍ਹਦੇ ਨੇ ਰਾਜ ਪੱਧਰੀ ਮੁਕਾਬਲੇ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਲਾਕੇ ਵਿੱਚ ਦਰਬਾਰੇ ਮੈਂਬਰ ਦਾ ਪੋਤਾ 'ਕਾਕਾ' ਮਸ਼ਹੂਰ ਗਾਇਕ ਬਣ ਗਿਆ ਸੀ। ਉਸ ਤੋਂ ਬਾਅਦ ਕਾਕਾ ਲੁਧਿਆਣੇ ਆ ਕਿ ਵੱਖ ਵੱਖ ਕਲਾਕਾਰਾਂ ਤੋਂ ਗਾਇਕੀ ਦੇ ਗੁਰ ਸਿਖਦਾ ਤੇ ਅਗਲੇਰੀ ਪੜ੍ਹਾਈ ਕਰਨ ਲੱਗਾ, ਗਾਇਕੀ ਦੇ ਨਾਲ ਨਾਲ ਕਾਕਾ ਲੁਧਿਆਣੇ ਪੰਜਾਬੀ ਭਵਨ ਵਿਖੇ ਸਾਹਿਤਕਾਰਾਂ ਦੀਆ ਮਹਿਫ਼ਲਾ ਦਾ ਨਿੱਘ ਮਾਨਣ ਲੱਗਾ। ਉਨ੍ਹਾਂ ਸਾਹਿਤਕਾਰਾਂ ਦਾ ਐਸਾ ਰੰਗ ਚੜ੍ਹਿਆ ਕਿ ਕਾਕਾ ਉਹਨਾਂ ਜੋਗਾ ਹੀ ਰਹਿ ਗਿਆ। ਉਸ ਦੀ ਗਾਇਕੀ ਵੀ ਸਾਹਿਤਕ ਗਾਇਕੀ ਹੀ ਹੋ ਗਈ, ਇਸੇ ਕਰਕੇ ਇਸ ਦੇ ਗੀਤ ਨੂੰ ਰਿਲੀਜ਼ ਵੀ ਪੰਜਾਬੀ ਦੇ ਸਿਰਮੋਰ ਗ਼ਜ਼ਲਗੋ ਸੁਰਜੀਤ ਪਾਤਰ ਜੀ ਕਰਨ ਆਏ ਜੋ ਕਾਕੇ ਲਈ ਮਾਣ ਵਾਲੀ ਗੱਲ ਹੈ। ਪਾਤਰ ਜੀ ਦਾ ਕਹਿਣਾ ਸੀ, ਕਿ ਕਾਕਾ ਦੋ ਪੈਰ ਘੱਟ ਤੁਰਨਾ ਤੁਰਨਾ ਮੜਕ ਦੇ ਨਾਲ ਵਾਲਾ ਗਾਇਕ ਹੈ। ਅੱਜ ਆਜਿਹੇ ਗਾਇਕਾਂ ਦੀ ਪੰਜਾਬੀ ਮਾਂ ਬੋਲੀ ਨੂੰ ਬਹੁਤ ਲੋੜ ਹੈ ਆਜਿਹੇ ਗਾਇਕ ਹੀ ਇਸ ਖੇਤਰ ਵਿਚ ਆਏ ਨਿਗਾਰ ਨੂੰ ਠੱਲ ਪਾਉਣ ਦੀ ਸਮਰੱਥਾ ਰੱਖਦੇ ਹਨ। ਕਾਕੇ ਦਾ ਇਹ ਗੀਤ,“ ਕਿਹਨੇ ਜਿੰਦਾ ਲਾ ਤਾ ਅਟਾਰੀ ਵਾਲੇ ਗੇਟ ਨੂੰ“ ਸਾਹਿਤਕ ਗੀਤ ਹੈ ਜੋ ਸੰਤਾਲੀ ਦੇ ਦਰਦ ਨੂੰ ਬਿਆਨ ਕਰਦਾ ਹੈ ਤੇ ਇਸ ਦਰਦ ਲਈ ਕਾਕਾ ਉਸ ਵੇਲੇ ਦੇ ਲੀਡਰਾਂ ਨੂੰ ਜ਼ਿੰਮੇਵਾਰ ਦੱਸਦਾ ਹੈ। ਕਾਕੇ ਨੇ ਹੁਣ ਤੱਕ ਆਪਣੀ ਕਲਮ 'ਚੋਂ ਨਿਕਲੇ ਗੀਤ ਹੀ ਗਾਏ ਹਨ। ਇਸ ਦੀ ਕਲਮ ਇਸ ਦੀ ਗਾਇਕੀ ਤੋਂ ਵੀ ਜ਼ਿਆਦਾ ਤਾਕਤਵਰ ਹੈ। ਇਸੇ ਗੀਤ ਵਿੱਚ ਇੱਕ ਲਾਈਨ ਹੈ,“ਕਿਹੜੀ ਗੱਲ ਦਾ ਜੰਗ 'ਸ਼ਮਿੰਦਰਾ' ਕਰੇ ਨਿਬੇੜਾ“ ਦੇਖੋ ਇੱਕੋ ਲਾਇਨ ਕਿੰਨੇ ਡੂੰਘੇ ਅਰਥਾਂ ਨੂੰ ਸਮੋਈ ਬੈਠੀ ਹੈ। ਇਸ ਤੋਂ ਕਾਕੇ ਦੀ ਕਲਮ ਦੀ ਡੂੰਘਾਈ ਪਤਾ ਚਲਦੀ ਹੈ ਜੋ ਹਰ ਕਿਸੇ ਦੇ ਹਿਸੇ ਨਹੀਂ ਆਉਂਦੀ । ਇਸ ਗੀਤ ਨੂੰ ਸੰਗੀਤਕ ਲੜੀ ਵਿੱਚ ਪਰੋਇਆ ਹੈ। ਸੁੱਖਪਾਲ ਸੁੱਖ ਨੇ ਤੇ ਇਸ ਦੀ ਵੀਡੀਓ ਬਣਾਈ ਹੈ ਦੀਪਕ ਕਨੋਜੀਆ ਨੇ ਇਸ ਨੂੰ ਫਾਈਨਟੋਨ ਕੰਪਨੀ ਵਾਲੇ ਰਜਿੰਦਰ ਭਾਜੀ ਨੇ ਪੂਰਾ ਦਿਲ ਲਾ ਕੇ ਤਿਆਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ,“ ਕਿ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹਰ ਸੁਹਿਰਦ ਸਰੋਤੇ ਦੀ ਇਹ ਗੀਤ ਰੂਹ ਦੀ ਖੁਰਾਕ ਬਣੇਗਾ। ਇਹ ਗੀਤ ਨਾਲ ਪੰਜਾਬੀ ਗਾਇਕੀ ਵਿੱਚ ਆਈ ਗਿਰਾਵਟ ਦੂਰ ਹੋਵੇਗੀ।“ ਕਾਕੇ ਦਾ ਕਹਿਣਾ ਹੈ ,“ਕਿ ਉਹ ਹਮੇਸ਼ਾ ਅਜਿਹੇ ਗੀਤ ਹੀ ਸਰੋਤਿਆਂ ਦੀ ਝੋਲੀ ਪਾਇਆ ਕਰੇਗਾ।“ ਉਹ ਸੁਰਿੰਦਰ ਸੁਰਤਾਜ, ਗੁਰਦਾਸ ਮਾਨ, ਧਰਮਿੰਦਰ ਮਸਾਣੀ, ਹਰਭਜਨ ਮਾਨ ਵਾਂਗ ਹੀ ਗਾਉਂਣ ਦੀ ਕੋਸ਼ਿਸ਼ ਕਰਾਂਗਾ। 

ਫੋਨ 94171-03413


author

Aarti dhillon

Content Editor

Related News