ਹਾਊਮੇ ਦਾ ਠੀਕਰਾ...

Thursday, Jan 23, 2020 - 11:08 AM (IST)

ਹਾਊਮੇ ਦਾ ਠੀਕਰਾ...

‌ਇਨਸਾਨ ਦੇ ਅੰਦਰ ਚੱਲ ਰਹੇ ਵਲ ਵਲਿਆਂ ਵਿੱਚੋਂ ਕੲੀ ਵਿਚਾਰ ਉਭਰ ਕੇ ਬਾਹਰ ਨਿਕਲਦੇ ਹਨ ।ਹਰ ਕੋਈ ਆਪਣੇ ਆਪ ਨੂੰ ਹੀਰਾ ਸਮਝਦਾ ਹੈ ਤੇ ਨਾਲ ਖੜ੍ਹੇ ਹੋਏ ਇਨਸਾਨ ਨੂੰ ਕੋਲੇ ਦੀ ਨਿਆਈਂ ਸਮਝਦਾ ਹੈ ।ਜਦ ਕੇ ਸਾਰੇ ਇਨਸਾਨ ਰੱਬ ਨੇ ਇੱਕੋ ਬਣਾ ਕੇ ਧਰਤੀ ਤੇ ਭੇਜੇ ਹਨ,ਉਹ ਵੱਖਰੀ ਗੱਲ ਹੈ ਕੇ ਇੱਕ ਦੂਜੇ ਦੇ ਵਿਚਾਰ ਆਪਸ ਵਿੱਚ ਨਹੀਂ ਮਿਲਦੇ,ਜੋ ਇਨਸਾਨ ਥੋੜੀ ਉੱਚ ਪਦਵੀ ਤੇ ਪਹੁੰਚ ਜਾਂਦਾ ਹੈ ਤਾਂ ਉਹ ਆਪਣੇ ਆਪ ਤੇ ਜ਼ਿਆਦਾ ਮਾਣ ਕਰਦਾ ਹੈ, ਭਾਵ ਹਾਊਮੇ ਵਿੱਚ ਆ ਜਾਂਦਾ ਹੈ ,ਇਹ ਹਾਊਮੇ ਦਾ ਠੀਕਰਾਂ ਅਕਸਰ ਹੀ ਅਸੀਂ ਰੱਬ ਦੇ ਸਿਰ ਭੰਨਦੇ ਹਾਂ।ਜਦ ਕੇ ਇਹ ਹਾਊਮੇ ਇਨਸਾਨ ਹੀ ਇਨਸਾਨ ਵਿੱਚ ਪੈਦਾ ਕਰਦਾ ਹੈ ।ਉੱਚ ਪਦਵੀ ਵਾਲਾ ਇਨਸਾਨ ਆਪਣੇ ਤੋਂ ਛੋਟੇ ਲੈਵਲ ਵਾਲੇ ਇਨਸਾਨ ਨੂੰ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ। ਵੱਡੀਆਂ ਸਟੇਜਾਂ ਤੇ ਚੜ੍ਹ ਕੇ ਹੰਕਾਰੀ ਹੋਇਆ ਇਨਸਾਨ ਆਪਣੇ ਨਾਲ ਰਹਿ ਰਹੇ ਸਹਿਯੋਗੀਆਂ ਨੂੰ ਭੁੱਲ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕੇ ਨੀਵਾਂ ਸਮਝਿਆ ਜਾਣ ਵਾਲਾ ਇਨਸਾਨ ਉੱਚ ਪਦਵੀ ਵਾਲੇ ਇਨਸਾਨ ਨੂੰ ਬਹੁਤ ਸਾਰਾ ਮਾਣ ਸਨਮਾਨ ਦੇ ਚੁੱਕਿਆਂ ਹੈ, ਤੇ ਉਸੇ ਦੇ ਹੀ ਦਿੱਤੇ ਮਾਣ ਸਨਮਾਨ ਨਾਲ ਉੱਚ ਪਦਵੀ ਵਾਲੇ ,ਭਾਵ ਵੱਡੀਆਂ ਸਟੇਜਾਂ ਤੇ ਪਹੁੰਚਣ ਵਾਲੇ ਇਨਸਾਨ ਵਿੱਚ ਹਾਊਮੇ ਪੈਦਾ ਹੋ ਜਾਂਦੀ ਹੈ।ਇਸ ਲਈ ਹਰ ਇੱਕ ਇਨਸਾਨ ਨੂੰ ਉੱਨਾਂ ਹੀ ਸਨਮਾਨ ਦਿਉ ਕੇ ਉਹ ਆਪਣੇ ਦਾਇਰੇ ਵਿੱਚ ਰਹਿ ਕੇ ਦੂਜੇ ਇਨਸਾਨਾਂ ਨੂੰ ਵੀ ਆਪਣੇ ਬਰਾਬਰ ਸਮਝੇ ਅਤੇ ਨਾ ਹੀ ਸਾਨੂੰ ਆਪਣੇ ਮੂੰਹੋਂ ਕੀਤੀ ਵਡਿਆਈ ਨੂੰ ਭੰਡਣਾ ਪਵੇ।ਇਸ ਤਰ੍ਹਾਂ ਕਰਨ ਨਾਲ ਹਾਊਮੇ ਵਾਲਾ ਰੋਗ ਵੀ ਘਟੇਗਾ ਤੇ ਸਮਾਜ ਵਿੱਚ ਰਹਿ ਰਹੇ ਇਨਸਾਨਾਂ ਵਿੱਚ ਬਰਾਬਰਤਾ ਵੀ ਹੋਵੇਗੀ ‌।

ਸੁਖਚੈਨ ਸਿੰਘ,ਠੱਠੀ ਭਾਈ,( ਯੂ ਏ ਈ)
00971527632924


author

Aarti dhillon

Content Editor

Related News